Product SiteDocumentation Site

Red Hat Enterprise Linux 6

Release Notes

Red Hat Enterprise Linux 6.4 ਲਈ ਜਾਰੀ ਸੂਚਨਾ

ਪ੍ਰਕਾਸ਼ਨ 4


ਕਾਨੂੰਨੀਸੂਚਨਾ

Copyright © 2012 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
ਜਾਰੀ ਸੂਚਨਾ ਵਿੱਚ ਉੱਚ ਪੱਧਰ ਦੇ ਸੁਧਾਰ ਦਿੱਤੇ ਗਏ ਹਨ ਜੋ Red Hat Enterprise Linux 6.4 ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.4 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ Red Hat Enterprise Linux 6.4 ਲਈ, ਤਕਨੀਕੀ ਸੂਚਨਾ ਵੇਖੋ

ਮੁੱਖ ਬੰਧ
1. ਇੰਸਟਾਲੇਸ਼ਨ
2. ਕਰਨਲ
3. ਡਿਵਾਈਸ ਡਰਾਈਵਰ
4. ਨੈੱਟਵਰਕਿੰਗ
5. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ
6. ਸੁਰੱਖਿਆ
7. ਇੰਟਾਈਟਲਮੈਂਟ
8. ਵੁਰਚੁਲਾਈਜ਼ੇਸ਼ਨ
8.1. KVM
8.2. Hyper-V
8.3. VMware ESX
9. ਕਲੱਸਟਰਿੰਗ
10. ਸਟੋਰੇਜ਼
11. ਕੰਪਾਈਲਰ ਅਤੇ ਟੂਲ
12. ਆਮ ਕਰਨਲ ਅੱਪਡੇਟ
A. ਦੁਹਰਾਈ ਅਤੀਤ

ਮੁੱਖ ਬੰਧ

Red Hat Enterprise Linux ਛੋਟੇ ਰੀਲੀਜ਼ ਸੋਧਾਂ, ਸੁਰੱਖਿਆ ਅਤੇ ਬੱਗ ਫਿਕਸਾਂ ਦਾ ਸੁਮੇਲ ਹੈ। Red Hat Enterprise Linux 6.4 ਜਾਰੀ ਸੂਚਨਾ ਵਿੱਚ Red Hat Enterprise Linux 6 ਓਪਰੇਟਿੰਗ ਸਿਸਟਮ ਵਿੱਚ ਮੁੱਖ ਤਬਦੀਲੀਆਂ ਅਤੇ ਇਸ ਵਿਚਲੇ ਐਪਲੀਕੇਸ਼ਨਾਂ ਬਾਰੇ ਦੱਸਿਆ ਗਿਆ ਹੈ। ਤਬਦੀਲੀ (ਜਿਵੇਂ ਬੱਗ ਫਿਕਸ, ਸੁਧਾਰ, ਅਤੇ ਜਾਣੇ-ਪਛਾਣੇ ਮੁੱਦੇ) ਬਾਰੇ ਵਿਸਥਾਰ ਸੂਚਨਾ ਤਕਨੀਕੀ ਜਾਣਕਾਰੀ ਵਿੱਚ ਦਿੱਤੀ ਹੈ। ਤਕਨੀਕੀ ਜਾਣਕਾਰੀ ਵਿੱਚ ਪੈਕੇਜਾਂ ਸਮੇਤ ਮੌਜੂਦਾ ਸਭ ਤਕਨੀਕੀ ਜਾਣਕਾਰੀ ਵੀ ਦਿੱਤੀ ਗਈ ਹੈ।

ਖਾਸ

ਆਨਲਾਈਨ Red Hat Enterprise Linux 6.4 ਜਾਰੀ ਸੂਚਨਾ, ਜੋ ਇੱਥੇ ਉਪਲੱਬਧ ਹੈ, ਨੂੰ ਸਹੀ, ਤਾਜ਼ੀ ਮੰਨਿਆ ਜਾਂਦਾ ਹੈ। ਰੀਲੀਜ਼ ਬਾਰੇ ਸਵਾਲਾਂ ਵਾਲੇ ਗਾਹਕਾਂ ਨੂੰ Red Hat Enterprise Linux ਬਾਰੇ ਆਨਲਾਈਨ ਰੀਲੀਜ਼ ਅਤੇ ਤਕਨੀਕੀ ਸੂਚਨਾ ਵੇਖਣੀ ਚਾਹੀਦੀ ਹੈ।
ਕੀ ਤੁਹਾਨੂੰ Red Hat Enterprise Linux ਲਾਈਫ ਸਾਈਕਲ ਸੰਬੰਧੀ ਜਾਣਕਾਰੀ ਦੀ ਲੋੜ ਹੈ, https://access.redhat.com/support/policy/updates/errata/ ਵੇਖੋ।

ਅਧਿਆਇ 1. ਇੰਸਟਾਲੇਸ਼ਨ

FCoE ਸਹਿਯੋਗ ਕਿੱਕਸਟਾਰਟ ਫਾਇਲ ਵਿੱਚ

ਜਦੋਂ ਕਿੱਕਸਟਾਰਟ ਫਾਇਲ ਨੂੰ Red Hat Enterprise Linux 6.4 ਇੰਸਟਾਲੇਸ਼ਨ ਲਈ ਵਰਤਿਆ ਜਾਂਦਾ ਹੈ, ਤਾਂ ਨਵੀਂ fcoe ਕਿੱਕਸਟਾਰਟ ਚੋਣ ਨਾਲ ਤੁਸੀਂ ਦੇ ਸਕਦੇ ਹੋ ਕਿ ਕਿਹੜਾ ਫਾਈਬਰ ਚੈਨਲ ਓਵਰ ਈਥਰਨੈੱਟ (FCoE) ਜੰਤਰ ਆਪੇ ਹੀ ਸਰਗਰਮ ਕਰਨਾ ਹੈ ਜੋ ਇਨਹਾਂਸਡ ਡਿਸਕ ਡਰਾਈਵ (EDD) ਸਰਵਿਸਾਂ ਦੁਆਰਾ ਖੋਜਿਆ ਗਿਆ ਹੈ। ਵਧੇਰੇ ਜਾਣਕਾਰੀ ਲਈ, ਕਿੱਕਸਟਰਾਟ ਚੋਣਾਂ ਭਾਗ ਵੇਖੋ ਜੋ Red Hat Enterprise Linux 6 ਇੰਸਟਾਲੇਸ਼ਨ ਗਾਈਡ ਵਿੱਚ ਹੈ।

VLAN ਦੁਆਰਾ ਇੰਸਟਾਲੇਸ਼ਨ

Red Hat Enterprise Linux 6.4 ਵਿੱਚ, vlanid= ਬੂਟ ਚੋਣ ਅਤੇ --vlanid= ਕਿੱਕਸਟਾਰਟ ਚੋਣ ਤੁਹਾਨੂੰ ਵਰਚੁਅਲ LAN ID (802.1q tag) ਨਿਰਧਾਰਤ ਨੈੱਟਵਰਕ ਜੰਤਰ ਲਈ ਸੈੱਟ ਕਰਨ ਵਿੱਚ ਮੱਦਦ ਕਰਦੀ ਹੈ। ਇਹਨਾਂ ਚੋਣਾਂ ਵਿੱਚੋਂ ਕੋਈ ਇੱਕ ਦੇ ਕੇ, ਸਿਸਟਮ ਦੀ ਇੰਸਟਾਲੇਸ਼ਨ VLAN ਤੇ ਕੀਤੀ ਜਾ ਸਕਦੀ ਹੈ।

ਬੌਂਡਿੰਗ ਸੰਰਚਨਾ

bond ਬੂਟ ਚੋਣ ਅਤੇ --bondslaves ਅਤੇ --bondopts ਕਿੱਕਸਟਾਰਟ ਚੋਣਾਂ ਹੁਣ ਇੰਸਟਾਲੇਸ਼ਨ ਦੌਰਾਨ ਬੌਂਡਿੰਗ ਸੰਰਚਨਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਬੈਂਡਿੰਗ ਸੰਰਚਨਾ ਬਾਰੇ ਵਧੇਰੇ ਜਾਣਕਾਰੀ ਲਈ Red Hat Enterprise Linux 6 ਇੰਸਟਾਲੇਸ਼ਨ ਗਾਈਡ ਦੇ ਹੇਠਲੇ ਹਿੱਸੇ ਵੇਖੋ: ਭਾਗ ਕਿੱਕਸਟਾਰਟ ਚੋਣਾਂ ਅਤੇ ਅਧਿਆਇ ਬੂਟ ਚੋਣਾਂ

ਅਧਿਆਇ 2. ਕਰਨਲ

ਫਾਈਬਰ ਚੈਨਲ ਪਰੋਟੋਕਾਲ: ਐਂਡ-ਟੂ-ਐਂਡ ਡਾਟਾ ਇਕਸਾਰਤਾ ਜਾਂਚ

ਹੋਸਟ ਅਡਾਪਟਰ ਅਤੇ ਇੱਕ ਸਟੋਰੇਜ਼ ਸਰਵਰ ਵਿਚਕਾਰ ਡਾਟਾ ਇਕਸਾਰਤਾ ਦਾ Red Hat Enterprise Linux 6.4 ਵਿੱਚ zFCP-ਅਧਾਰਿਤ ਸੋਧਿਆ T10 DIF SCSI ਸਟੈਂਡਰਡ ਵਰਤ ਕੇ ਕੀਤਾ ਗਿਆ ਹੈ ਜੋ ਐਂਡ-ਟੂ-ਐਂਡ (E2E) ਡਾਟਾ ਇਕਸਾਰਤਾ ਜਾਂਚ ਕਰਦਾ ਹੈ।

ਫਲੈਸ਼ ਐਕਸਪ੍ਰੈੱਸ ਸਹਿਯੋਗ IBM System z ਲਈ

IBM System z ਲਈ ਸਟੋਰੇਜ਼-ਕਲਾਸ ਮੈਮੋਰੀ (SCM) ਡਾਟਾ ਸਟੋਰੇਜ਼ ਜੰਤਰ ਦੀ ਸ਼੍ਰੇਣੀ ਹੈ ਜੋ ਸਟੋਰੇਜ਼ ਅਤੇ ਮੈਮੋਰੀ ਦੋਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜੋੜਦੀ ਹੈ। System z ਲਈ SCM ਹੁਣ ਫਲੈਸ਼ ਐਕਸਪ੍ਰੈੱਸ ਮੈਮੋਰੀ ਨੂੰ ਸਹਿਯੋਗ ਦਿੰਦਾ ਹੈ। SCM ਵਾਧਾ ਐਕਸਟੈਂਡਡ ਅਸਿੰਕਰੋਨਸ ਡਾਟਾ ਮੂਵਰ (EADM) ਸਬਚੈਨਲ ਦੁਆਰਾ ਵਰਤਦਾ ਹੈ। ਹਰੇਕ ਹਿੱਸਾ ਇੱਕ ਬਲਾਕ ਜੰਤਰ ਦੁਆਰਾ ਦਰਸਾਇਆ ਜਾਂਦਾ ਹੈ। ਇਹ ਫੀਚਰ ਪੇਜਿੰਗ ਰੇਟ ਅਤੇ ਐਕਸੈੱਸ ਪਰੋਫੌਰਮੈਂਟ ਵਿੱਚ ਸੁਧਾਰ ਕਰਦੀ ਹੈ, ਉਦਾਹਰਨ ਲਈ ਡਾਟਾਵੇਅਰਹੋਊਸਿੰਗ।

ਓਪਨ vSwitch ਕਰਨਲ ਮੈਡਿਊਲ

Red Hat Enterprise Linux 6.4 ਵਿੱਚ ਓਪਨ vSwitch ਕਰਨਲ ਮੋਡੀਊਲ ਨੂੰ Red Hat ਦੇ layered ਉਤਪਾਦਾਂ ਲਈ ਯੋਗਕ ਦੇ ਤੌਰ ਤੇ ਜੋੜਿਆ ਗਿਆ ਹੈ। ਓਪਨ vSwitch ਸਿਰਫ ਉਹਨਾਂ ਉਤਪਾਦਾਂ ਲਈ ਸਹਿਯੋਗ ਦਿੰਦੀ ਹੈ ਜਿਨਾਂ ਵਿੱਚ ਇਹ ਯੂਜ਼ਰ ਸਪੇਸ, ਸਹੂਲਤਾਂ ਹੁੰਦੀਆਂ ਹਨ। ਕਿਰਪਾ ਕਰਕੇ ਧਿਆਨ ਰੱਖੋ ਕਿ ਬਿਨਾਂ ਇਹਨਾਂ ਦੇ ਲੋੜੀਂਦੀ ਯੂਜ਼ਰ ਸਪੇਸ ਸਹੂਲਤ, ਓਪਨ vSwitch ਕੰਮ ਨਹੀਂ ਕਰੇਗਾ ਅਤੇ ਵਰਤਣ ਲਈ ਯੋਗ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਹੇਠਲਾ ਨਾਲੇਜਬੇਸ ਆਰਟੀਕਲ ਵੇਖੋ।: https://access.redhat.com/knowledge/articles/270223.

ਬੂਟਡ ਸਿਸਟਮ ਅਤੇ ਡੰਪਡ ਸਿਸਟਮ ਦੀ ਤੁਲਨਾ

ਇਹ ਵਿਸ਼ੇਸ਼ਤਾ ਤੁਹਾਨੂੰ ਬੂਟਡ ਸਿਸਟਮ ਅਤੇ ਡੰਪਡ ਸਿਸਟਮ ਵਿੱਚ ਤੁਲਨਾ ਕਰਨ ਲਈ ਮੱਦਦ ਕਰਦੀ ਹੈ ਤਾਂ ਜੋ ਤਬਦੀਲੀਆਂ ਦੀ ਜਾਂਚ ਕੀਤੀ ਜਾ ਸਕੇ ਜੋ ਈਮੇਜ਼ ਮਾਈਗਰੇਸ਼ਨ ਵੇਲੇ ਕੀਤੀਆਂ ਗਈਆਂ ਹਨ। ਇੱਕ ਗਿਸਟ ਦੀ ਪਛਾਣ ਕਰਨ ਲਈ, stsi ਅਤੇ stfle ਡਾਟਾ ਵਰਤਿਆ ਜਾਂਦਾ ਹੈ। ਇੱਕ ਨਵਾਂ ਫੰਕਸ਼ਨ, lgr_info_log() ਮੌਜੂਦਾ ਡਾਟੇ (lgr_info_cur) ਨੂੰ ਆਖਰੀ ਰਿਕਾਰਡ ਕੀਤੇ ਡਾਟੇ (lgr_info_last) ਨਾਲ ਤੁਲਨਾ ਕਰਦਾ ਹੈ।

Perf ਟੂਲ ਅੱਪਡੇਟ ਹੋ ਗਿਆ ਹੈ

perf ਟੂਲ ਨੂੰ ਅੱਪਸਟਰੀਮ ਵਰਜਨ 3.6-rc7 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੇ ਬੱਦ ਫਿਕਸ ਅਤੇ ਸੁਧਾਰ ਦਿੱਤੇ ਗਏ ਹਨ। ਇਹ ਸੁਧਾਰ ਇਸ ਤਰਾਂ ਹਨ:
  • Kprobe ਈਵੈਂਟ ਸਹਿਯੋਗ ਜੋੜਿਆ ਗਿਆ ਹੈ।
  • ਇੱਕ ਨਵਾਂ perf ਈਵੈਂਟ ਕਮਾਂਡ ਲਾਈਨ ਸੰਟੈਕਸ ਇੰਜਣ ਦਿੱਤਾ ਗਿਆ ਹੈ, ਜੋ ਕਰਲੀ ਬਰੈਕਟਾਂ ({ ਅਤੇ }) ਨੂੰ ਈਵੈਂਟ ਗਰੁੱਪਾਂ ਦੀ ਪਰਿਭਾਸ਼ਾ ਲਈ ਵਰਤਿਆ ਜਾ ਸਕਦਾ ਹੈ, ਉਦਾਹਰਨ: {cycles,cache-misses}
  • perf ਐਨੋਟੇਟ ਬਰਾਊਜ਼ਰ ਵਿੱਚ ਸੁਧਾਰ ਕੀਤਾ ਗਿਆ ਹੈ ਤਾਂ ਜੋ ASM ਕਾਲਾਂ ਅਤੇ ਜੰਪ ਦੁਆਰਾ ਨੇਵੀਗੇਸ਼ਨ ਕੀਤੀ ਜਾ ਸਕੇ।
  • perf ਟੂਲ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪ੍ਰਤੀ-ਯੂਜ਼ਰ ਦਿੱਖ ਨੂੰ --uid ਕਮਾਂਡ ਲਾਈਨ ਚੋਣ ਨਾਲ ਦਿੱਤਾ ਜਾਏ। ਜਦੋਂ ਵਰਤੀ ਜਾਂਦੀ ਹੈ, perf ਸਿਰਫ ਨਿਰਧਾਰਤ ਯੂਜ਼ਰ ਲਈ ਕਾਰਜ ਵੇਖਾਉਂਦੀ ਹੈ।
  • perf ਟੂਲ ਹੁਣ ਬਹੁਤ ਸਾਰੀ ਆਟੋਮੈਟਿਕ ਜਾਂਚ ਵੇਖਾਉਂਦਾ ਹੈ।

Uncore PMU ਸਹਿਯੋਗ

Red Hat Enterprise Linux 6.4 ਨਾਲ ਦਿੱਤੇ ਕਰਨਲ ਵਿੱਚ "uncore" ਪਰਫੌਰਮੈਂਸ ਮਾਨੀਟਰਿੰਗ ਯੂਨਿਟ (PMU) ਦਿੱਤਾ ਹੈ ਜੋ perf ਈਵੈਂਟ ਸਬਸਿਸਟਮ ਨੂੰ Intel Xeon ਪਰੋਸੈੱਸਰ X55xx ਅਤੇ Intel Xeon ਪਰੋਸੈੱਸਰ X56xx ਲਈ ਸਹਿਯੋਗ ਦਿੱਤਾ ਜਾ ਸਕੇ। "uncore" ਦਾ ਮਤਲਬ ਹੈ ਕਿ ਫਿਜ਼ੀਕਲ ਪਰੋਸੈੱਸਰ ਪੈਕੇਜ ਵਿੱਚ ਸਬਸਿਸਟਮ ਜੋ ਮਲਟੀਪਲ ਪਰੋਸੈੱਸਰ ਕੋਰਾਂ ਦੁਆਰਾ ਸ਼ੇਅਰ ਕੀਤਾ ਜਾਂਦਾ ਹੈ, ਉਦਾਹਰਨ ਲਈ L3 ਕੈਸ਼ੇ। uncore PMU ਸਹਿਯੋਗ ਨਾਲ, ਪਰਫੌਰਮੈਂਸ ਡਾਟਾ ਅਸਾਨੀ ਨਾਲ ਪੈਕੇਜ ਲੈਵਲ ਤੇ ਇਕੱਠਾ ਕੀਤਾ ਜਾ ਸਕਦਾ ਹੈ।
PMU ਈਵੈਂਟ ਪਾਰਸਿੰਗ ਹੁਣ ਯੋਗ ਕੀਤੀ ਹੁੰਦੀ ਹੈ ਤਾਂ ਜੋ perf ਦੁਆਰਾ ਡੀਬੱਗਿੰਗ ਮਨਜੂਰ ਕੀਤੀ ਜਾ ਸਕੇ।

ਘੱਟ ਕੀਤੀ memcg ਮੈਮੋਰੀ ਓਵਰਹੈੱਡ

ਮੈਮੋਰੀ ਕੰਟਰੋਲ ਗਰੁੱਪ ਆਪਣਾ ਵੱਖਰਾ Least Recently Used (LRU) ਸੂਚੀ ਰੱਖਦਾ ਹੈ ਵੇਖਾਉਣ ਲਈ, ਉਦਾਹਰਨ ਲਈ, reclaim ਮੈਮੋਰੀ। ਇਹ ਸੂਚੀ ਗਲੋਬਲ ਪ੍ਰਤੀ-ਜ਼ੋਨ LRU ਸੂਚੀ ਦੇ ਸਿਖਰ ਤੇ ਹੁੰਦੀ ਹੈ। Red Hat Enterprise Linux 6.4 ਵਿੱਚ, memcg ਲਈ ਮੈਮੋਰੀ ਓਵਰਹੈੱਡ ਨੂੰ ਗਲੋਬਲ ਪ੍ਰਤੀ-ਜ਼ੋਨ LRU ਸੂਚੀ ਨੂੰ ਅਯੋਗ ਕਰਕੇ ਘਟਾਇਆ ਜਾਂਦਾ ਹੈ।

ਮੈਮੋਰੀ Reclaim ਅਤੇ ਕੰਪੈਕਸ਼ਨ

Red Hat Enterprise Linux 6.4 ਵਿਚਲਾ ਕਰਨਲ reclaim ਅਤੇ ਕੰਪੈਕਸ਼ਨ ਨੂੰ ਹਾਈ-ਆਰਡਰ ਨਿਰਧਾਰਨ ਬੇਨਤੀਆਂ ਲਈ ਜਾਂ ਮੈਮੋਰੀ ਦਬਾਅ ਅਧੀਨ ਵਰਤਦਾ ਹੈ।

ਟਰਾਂਜੈਕਸ਼ਨਲ ਐਗਜ਼ੀਕਿਊਸ਼ਨ ਸਹੂਲਤ ਅਤੇ ਰੰਨਟਾਈਮ ਇੰਸਟੂਮੈਂਟੇਸ਼ਨ ਸਹੂਲਤ ਲਈ ਸਹਿਯੋਗ

ਟਰਾਂਜੈਕਸ਼ਨਲ-ਐਗਜ਼ੀਕਿਊਸ਼ਨ ਸਹੂਲਤ (ਜੋ IBM zEnterprise EC12 ਨਾਲ ਉਪਲੱਬਧ ਹੈ) ਦਾ ਸਹਿਯੋਗ ਲੀਨਕਸ ਕਰਨਲ ਵਿੱਚ ਸਾਫਟਵੇਅਰ ਲਾਕਿੰਗ ਓਵਰਹੈੱਡ ਰੋਕਦਾ ਹੈ ਜੋ ਪਰਫੌਰਮੈਂਸ਼ ਤੇ ਅਸਰ ਪਾਉਂਦੀ ਹੈ। ਰੰਨਟਾਈਨ ਇੰਸਟੂਮੈਂਟੇਸ਼ਨ ਸਹੂਲਤ (ਜੋ IBM zEnterprise EC12 ਨਾਲ ਉਪਲੱਬਧ ਹੈ) ਇੱਕ ਸੋਧੀ ਮੈਕਾਨਿਜ਼ਮ ਦਿੰਦੀ ਹੈ ਜੋ ਨਵੇਂ IBM JVM ਲਈ ਪਰੋਫਾਈਲ ਪਰੋਗਰਾਮ ਕੋਡ ਦੀ ਜਾਂਚ ਕਰਦੀ ਹੈ।

ਫੇਲ-ਓਪਨ ਮੋਡ

Red Hat Enterprise Linux 6.4 ਨਵੇਂ ਫੇਲ-ਓਪਨ ਮੋਡ ਲਈ ਸਹਿਯੋਗ ਦਿੰਦਾ ਹੈ ਜਦੋਂ ਨੈੱਟਫਿਲਟਰ ਦਾ NFQUEUE ਟਾਰਗਿਟ ਵਰਤਿਆ ਜਾਂਦਾ ਹੈ। ਇਹ ਮੋਡ ਯੂਜ਼ਰਾਂ ਨੂੰ ਆਰਜੀ ਤੌਰ ਤੇ ਜਿਆਦਾ ਨੈੱਟਵਰਕ ਟਰੈਫਿਕ ਅਧੀਨ ਪੈਕੇਜ ਜਾਂਚ ਕਰਨ ਤੋਂ ਅਯੋਗ ਕਰਦਾ ਹੈ।

kdump ਅਤੇ kexec ਕਰਨਲ ਡੰਪਿੰਗ ਵਿਧੀ IBM ਸਿਸਟਮ z ਲਈ ਪੂਰੀ ਤਰਾਂ ਸਹਿਯੋਗੀ ਹੈ

Red Hat Enterprise Linux 6.4 ਵਿੱਚ, kdump/kexec ਕਰਨਲ ਡੰਪਿੰਗ ਵਿਧੀ ਨੂੰ IBM ਸਿਸਟਮ z ਸਿਸਟਮਾਂ ਲਈ ਪੂਰੀ ਤਰਾਂ ਸਹਿਯੋਗੀ ਫੀਚਰ ਤੌਰ ਤੇ ਯੋਗ ਕੀਤਾ ਗਿਆ ਹੈ, ਨਾਲ ਹੀ IBM ਸਿਸਟਮ z ਸਟੈਂਡ-ਅਲੋਨ ਅਤੇ ਹਾਈਪਰਵਾਈਸਰ ਡੰਪਿੰਗ ਵਿਧੀ ਵੀ ਦਿੱਤੀ ਹੈ। ਆਟੋ-ਰਿਵਰਸ ਥਰਿੱਸ਼ਹੋਰਡ 4 GB ਸੈੱਟ ਕੀਤਾ ਹੈ; ਇਸਲਈ, ਕੋਈ IBM ਸਿਸਟਮ z ਸਿਸਟਮ 4 GB ਤੋਂ ਜਿਆਦਾ ਮੈਮੋਰੀ ਵਾਲਾ ਉੱਪਰ kdump/kexec ਵਿਧੀ ਯੋਗ ਹੁੰਦੀ ਹੈ।
"uncore" ਦਾ ਮਤਲਬ ਹੈ ਕਿ ਫਿਜ਼ੀਕਲ ਪਰੋਸੈੱਸਰ ਪੈਕੇਜ ਵਿੱਚ ਸਬਸਿਸਟਮ ਜੋ ਮਲਟੀਪਲ ਪਰੋਸੈੱਸਰ ਕੋਰਾਂ ਦੁਆਰਾ ਸ਼ੇਅਰ ਕੀਤਾ ਜਾਂਦਾ ਹੈ, ਉਦਾਹਰਨ ਲਈ L3 ਕੈਸ਼ੇ। uncore PMU ਸਹਿਯੋਗ ਨਾਲ, ਪਰਫੌਰਮੈਂਸ ਡਾਟਾ ਅਸਾਨੀ ਨਾਲ ਪੈਕੇਜ ਲੈਵਲ ਤੇ ਇਕੱਠਾ ਕੀਤਾ ਜਾ ਸਕਦਾ ਹੈ।
ਤੁਸੀਂ kdump ਨੂੰ /etc/kdump.conf, system-config-kdump, ਜਾਂ firstboot ਦੁਆਰਾ ਸੰਰਚਿਤ ਜਾਂ ਅਯੋਗ ਕਰ ਸਕਦੇ ਹੋ।

KVM ਲਈ TSC ਡੈੱਡਲਾਈਨ ਸਹਿਯੋਗ

TSC ਡੈੱਡਲਾਈਨ ਟਾਈਮਰ ਇੱਕ ਨਵਾਂ ਮੋਡ ਹੈ ਲੋਕਲ APIC (LAPIC) ਟਾਈਮਰ ਵਿੱਚ, ਜੋ ਇੱਕੋ-ਵਾਰ ਟਾਈਮਰ ਇੰਟਰੱਪਟ ਬਣਾਉਂਦਾ ਹੈ ਜੋ TSC ਡੈੱਡਲਾਈਨ ਤੇ ਅਧਾਰਿਤ ਹੁੰਦਾ ਹੈ, ਮੌਜੂਦਾ APIC ਕਲਾਕ ਯੂਨਿਟ ਇੰਟਰਵਲ ਦੀ ਥਾਂ ਤੇ। ਇਹ ਜਿਆਦਾ ਸਹੀ ਟਾਈਮਰ ਇੰਟਰੱਪਟ (1 ਟਿੱਕ ਤੋਂ ਘੱਟ) ਦਿੰਦੈ ਹੈ ਜੋ OS ਸ਼ਡਿਊਲਰ ਨੂੰ ਫਾਇਦਾ ਦਿੰਦਾ ਹੈ। KVM ਹੁਣ ਇਹ ਫੀਚਰ ਗਿਸਟਾਂ ਨੂੰ ਵੀ ਦਿੰਦਾ ਹੈ।

ਸਥਿਰ ਜੰਤਰ ਨੇਮਿੰਗ

ਇਹ ਫੀਚਰ ਜੰਤਰ ਨਾਂ (ਉਦਾਹਰਨ ਲਈ, sda, sdb, ਅਤੇ ਹੋਰ) ਅਤੇ ਸਥਿਰ ਜੰਤਰ ਨਾਂ (ਜੋ udev ਦੁਆਰਾ /dev/disk/by-*/ ਵਿੱਚ ਦਿੱਤਾ ਜਾਂਦਾ ਹੈ) ਦੀ ਮੈਪਿੰਗ ਨੂੰ ਕਰਨਲ ਮੈਸੇਜ ਵਿੱਚ ਸਟੋਰ ਕਰਦਾ ਹੈ। ਇਸ ਨਾਲ ਯੂਜ਼ਰ ਕਰਨਲ ਮੈਸੇਜ ਤੋਂ ਜੰਤਰ ਨਾਂ ਨੂੰ ਪਛਾਣ ਸਕਦੇ ਹਨ।ਕਰਨਲ /dev/kmsg ਲਾਗ, ਜੋ dmesg ਕਮਾਂਡ ਨਾਲ ਵੇਖਾਇਆ ਜਾਂਦਾ ਹੈ, ਹੁਣ ਸਿਬੌਲਿਕ ਲਿੰਕਾਂ ਲਈ ਵੀ ਸੁਨੇਹੇ ਵੇਖਾਉਂਦਾ ਹੈ, ਜੋ udev ਨੇ ਕਰਨਲ ਜੰਤਰਾਂ ਲਈ ਬਣਾਏ ਹਨ। ਇਹ ਸੁਨੇਹੇ ਹੇਠਲੇ ਫਾਰਮੈਟ ਵਿੱਚ ਹੁੰਦੇ ਹਨ:
udev-alias: <device_name> (<symbolic_link> <symbolic link> …)
ਕੋਈ ਲਾਗ ਜਾਂਚਕਾਰ ਇਹਨਾਂ ਸੁਨੇਹਿਆਂ ਨੂੰ ਵੇਖਾ ਸਕਦਾ ਹੈ, ਜੋ /var/log/messages ਵਿੱਚ syslog ਦੁਆਰਾ ਸੰਭਾਲੇ ਹਨ।

ਨਵਾਂ linuxptp ਪੈਕੇਜ

linuxptp ਪੈਕੇਜ, Red Hat Enterprise Linux 6.4 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ, ਅਤੇ ਪਰਿਸਿਜਨ ਟਾਈਮ ਪਰੋਟੋਕਾਲ (PTP) ਦਾ IEEE ਮਿਆਰ 1588 ਅਨੁਸਾਰ ਲੀਨਕਸ ਲਈ ਸਥਾਪਨ ਹੈ। ਡਿਊਲ ਡਿਜ਼ਾਈਨ ਉਦੇਸ਼ ਹੈ ਮਿਆਰ ਦੀ ਖਰਾਬ ਜਾਣਕਾਰੀ ਅਤੇ ਸੰਬੰਧਿਤ ਅਤੇ ਮਾਡਰਨ ਐਪਲੀਕੇਸ਼ਨ ਪਰੋਗਰਾਮ ਇੰਟਰਫੇਸ (API) ਦੀ ਵਰਤੋਂ ਕਰਨਾ ਜੋ ਲੀਨਕਸ ਕਰਨਲ ਦੁਆਰਾ ਦਿੱਤਾ ਗਿਆ ਹੈ। ਸਹਿਯੋਗੀ ਪੁਰਾਤਨ APIs ਅਤੇ ਹੋਰ ਪਲੇਟਫਾਰਮ ਉਦੇਸ਼ ਨਹੀਂ ਹਨ।

ਟਰਾਂਸਪੇਰੈਂਟ ਹਿਊਜਪੇਜ ਡੌਕੂਮੈਂਟੇਸ਼ਨ

ਟਰਾਂਸਪੇਰੈਂਟ ਹਿਊਜਪੇਜਾਂ ਲਈ ਡੌਕੂਮੈਂਟੇਸ਼ਨ ਹੇਠਲੀ ਫਾਇਲ ਵਿੱਚ ਜੋੜੀ ਗਈ ਹੈ:
/usr/share/doc/kernel-doc-<version>/Documentation/vm/transhuge.txt

ਡੰਪ ਟਾਰਗਿਟਾਂ ਲਈ ਸਹਿਯੋਗ ਸਥਿਤੀ

Red Hat Enterprise Linux 6.4 ਵਿੱਚ, /usr/share/doc/kexec-tools-2.0.0/kexec-kdump-howto.txt ਫਾਇਲ ਸਹਿਯੋਗੀ, ਨਾ-ਸਹਿਯੋਗੀ, ਅਤੇ ਅਣਜਾਣ ਡੰਪ ਟਾਰਗਿਟਾਂ ਦੀ ਸੂਚੀ ਡੰਪ ਟਾਰਗਿਟ ਸਹਿਯੋਗ ਸਥਿਤੀ ਭਾਗ ਵਿੱਚ ਦਿੰਦਾ ਹੈ।

ਅਧਿਆਇ 3. ਡਿਵਾਈਸ ਡਰਾਈਵਰ

ਸਟੋਰੇਜ਼ ਡਰਾਈਵਰ

  • ਡਾਇਰੈਕਟ ਐਕਸੈੱਸ ਸਟੋਰੇਜ਼ ਡਿਵਾਈਸ (DASD) ਡਿਵਾਈਸ ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪਾਥ ਸੰਰਚਨਾ ਗਲਤੀਆਂ ਖੋਜੀਆਂ ਜਾਣ ਜੋ ਹਾਰਡਵੇਅਰ ਜਾਂ ਮਾਈਕਰੋਕੋਡ ਨਾਲ ਨਹੀਂ ਖੋਜੀਆਂ ਜਾ ਸਕਦੀਆਂ। ਖੋਜ ਹੋਣ ਤੇ, ਜੰਤਰ ਡਰਾਈਵਰ ਅਜਿਹਾ ਪਾਥ ਨਹੀਂ ਵਰਤਦਾ। ਇਸ ਫੀਚਰ ਨਾਲ, ਉਦਾਹਰਨ ਲਈ, DASD ਡਿਵਾਈਸ ਡਰਾਈਵਰ ਉਹ ਪਾਥ ਖੋਜਦਾ ਹੈ ਜੋ ਖਾਸ ਸਬਚੈਨਲ ਨੂੰ ਨਿਰਧਾਰਤ ਹੁੰਦੇ ਹਨ ਪਰ ਵੱਖਰੇ ਸਟੋਰੇਜ਼ ਸਰਵਰ ਨੂੰ ਲੀਡ ਕਰਦੇ ਹਨ।
  • zfcp ਜੰਤਰ ਡਰਾਈਵਰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਡਾਟਾ ਸਟਰੱਕਚਰ ਅਤੇ ਗਲਤੀ ਪਰਬੰਧਨ ਜੋੜੇ ਜਾਣ ਜੋ ਸਿਸਟਮ z ਫਾਈਬਰ ਚੈਨਲ ਪਰੋਟੋਕਾਲ (FCP) ਅਡਾਪਟਰ ਕਾਰਡ ਨੂੰ ਸਹਿਯੋਗ ਦਿੰਦੇ ਹਨ। ਇਸ ਮੋਡ ਵਿੱਚ, ਅਡਾਪਟਰ ਡਾਟੇ ਨੂੰ ਸਿੱਧਾ ਹੀ ਮੈਮੋਰੀ ਤੋਂ SAN (ਡਾਟਾ ਰਾਊਟਿੰਗ) ਵੱਲ ਭੇਜਦਾ ਹੈ ਜਦੋਂ ਅਡਾਪਟਰ ਕਾਰਡ ਉੱਪਰ ਮੈਮੋਰੀ ਵੱਡੇ ਅਤੇ ਹੌਲੀ I/O ਬੇਨਤੀ ਦੁਆਰਾ ਰੋਕੀ ਹੁੰਦੀ ਹੈ।
  • mtip32xx ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ PCIe SSD ਡਰਾਈਵਾਂ ਲਈ ਸਹਿਯੋਗ ਜੋੜਿਆ ਜਾ ਸਕੇ।
  • lpfc ਡਰਾਈਵਰ ਨੂੰ Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.3.5.82.1p ਤੱਕ ਅੱਪਡੇਟ ਕੀਤਾ ਗਿਆ ਹੈ।
  • qla2xxx ਡਰਾਈਵਰ ਨੂੰ QLogic ਫਾਈਬਰ ਚੈਨਲ HBAs ਲਈ ਵਰਜਨ 8.04.00.04.06.4-k ਲਈ ਅੱਪਡੇਟ ਕੀਤਾ ਗਿਆ ਹੈ, ਜੋ QLogic's 83XX Converged ਨੈੱਟਵਰਕ ਕਾਰਡ ਅਡਾਪਟਰ (CNA) ਲਈ ਸਹਿਯੋਗ, 16 GBps FC ਸਹਿਯੋਗ QLogic ਅਡਾਪਟਰ ਲਈ, ਅਤੇ ਫੌਰਮ ਫੈਕਟਰ CNA ਨੂੰ HP ProLiant ਸਰਵਰਾਂ ਲਈ ਜੋੜਿਆ ਗਿਆ ਹੈ।
  • qla4xxxx ਡਰਾਈਵਰ ਨੂੰ ਵਰਜਨ v5.03.00.00.06.04-k0 ਤੱਕ ਅੱਪਡੇਟ ਕੀਤਾ ਗਿਆ ਹੈ, ਜੋ change_queue_depth API ਸਹਿਯੋਗ ਜੋੜਿਆ, ਕਈ ਬੱਗ ਹੱਲ ਕੀਤੇ ਗਏ ਹਨ, ਅਤੇ ਬਹੁਤੇ ਸਾਰੇ ਸੁਧਾਰ ਦਿੱਤੇ ਗਏ ਹਨ।
  • ql2400-firmware ਫਰਮਵੇਅਰ ਨੂੰ QLogic 4Gbps ਫਾਈਬਰ ਚੈਨਲ HBA ਲਈ ਵਰਜਨ 5.08.00 ਤੱਕ ਅੱਪਡੇਟ ਕੀਤਾ ਗਿਆ ਹੈ।
  • ql2500-firmware ਫਰਮਵੇਅਰ ਨੂੰ QLogic 4Gbps ਫਾਈਬਰ ਚੈਨਲ HBA ਲਈ ਵਰਜਨ 5.08.00 ਤੱਕ ਅੱਪਡੇਟ ਕੀਤਾ ਗਿਆ ਹੈ।
  • ipr ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਲਈ ਵਰਜਨ 2.5.4 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Power7 6Gb SAS ਅਡਾਪਟਰਾਂ ਲਈ ਸਹਿਯੋਗ ਦਿੱਤਾ ਗਿਆ ਹੈ ਅਤੇ SAS VRAID ਸਮਰੱਥਾ ਨੂੰ ਇਹਨਾਂ ਅਡਾਪਟਰਾਂ ਤੇ ਯੋਗ ਕੀਤਾ ਗਿਆ ਹੈ।
  • hpsa ਡਰਾਈਵਰ ਨੂੰ ਵਰਜਨ 2.0.2-4-RH1 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ PCI-IDs ਨੂੰ HP ਸਮਾਰਟ ਐਰੇ ਜਨਰੇਸ਼ਨ 8 ਕੰਟਰੋਲਰ ਫੈਮਿਲੀ ਲਈ ਜੋੜਿਆ ਜਾ ਸਕੇ।
  • bnx2i ਡਰਾਈਵਰ ਨੂੰ ਬਰਾਡਕਾਮ NetXtreme II iSCSI ਲਈ ਵਰਜਨ 2.7.2.2 ਤੱਕ ਆਮ ਹਾਰਡਵੇਅਰ ਸਹਿਯੋਗ ਨਾਲ ਅੱਪਡੇਟ ਕੀਤਾ ਗਿਆ ਹੈ।
    iSCSI ਅਤੇ FCoE ਬੂਟ ਸਹਿਯੋਗ ਬਰਾਡਕਾਮ ਜੰਤਰਾਂ ਤੇ ਹੁਣ ਪੂਰੀ ਤਰਾਂ Red Hat Enterprise Linux 6.4 ਵਿੱਚ ਸਹਿਯੋਗੀ ਹੈ। ਇਹ ਦੋ ਫੀਚਰਾਂ bnx2i ਅਤੇ bnx2fc ਬਰਾਡਕਾਮ ਡਰਾਈਵਰਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ।
  • bnx2fc ਡਰਾਈਵਰ ਨੂੰ ਬਰਾਡਕਾਮ Netxtreme II 57712 ਚਿੱਪ ਲਈ ਵਰਜਨ 1.0.12 ਤੱਕ ਅੱਪਡੇਟ ਕੀਤਾ ਗਿਆ ਹੈ।
    iSCSI ਅਤੇ FCoE ਬੂਟ ਸਹਿਯੋਗ ਨੂੰ ਬਰਾਡਕਾਮ ਜੰਤਰਾਂ ਉੱਪਰ ਹੁਣ Red Hat Enterprise Linux 6.4 ਵਿੱਚ ਪੂਰੀ ਤਰਾਂ ਸਹਿਯੋਗ ਹੈ। ਇਹ ਦੋ ਫੀਚਰਾਂ bnx2i ਅਤੇ bnx2fc ਬਰਾਡਕਾਮ ਡਰਾਈਵਰਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ।
  • mpt2sas ਡਰਾਈਵਰ ਨੂੰ ਵਰਜਨ 13.101.00.00 ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਮਲਟੀ-ਸਿਗਮੈਂਟ ਮੋਡ ਸਹਿਯੋਗ ਲੀਨਕਸ BSG ਡਰਾਈਵਰ ਲਈ ਜੋੜਿਆ ਗਿਆ ਹੈ।
  • Brocade bfa ਫਾਈਬਰ ਚੈਨਲ ਅਤੇ FCoE ਡਰਾਈਵਰ ਨੂੰ ਵਰਜਨ 3.0.23.0 ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ Brocade 1860 16Gbps ਫਾਈਬਰ ਚੈਨਲ ਅਡਾਪਟਰ ਸਹਿਯੋਗ, Dell PowerEdge 12th ਜਨਰੇਸ਼ਨ ਸਰਵਰਾਂ ਵਿੱਚ ਨਵਾਂ ਹਾਰਡਵੇਅਰ ਸਹਿਯੋਗ, ਅਤੇ issue_lip ਸਹਿਯੋਗ ਸ਼ਾਮਿਲ ਕੀਤੇ ਗਏ ਹਨ। bfa ਫਰਮਵੇਅਰ ਨੂੰ ਵਰਜਨ 3.0.3.1 ਤੱਕ ਅੱਪਡੇਟ ਕੀਤਾ ਗਿਆ ਹੈ।
  • be2iscsi ਡਰਾਈਵਰ ਨੂੰ ServerEngines BladeEngine 2 ਓਪਨ iSCSI ਜੰਤਰਾਂ ਲਈ ਵਰਜਨ 4.4.58.0r ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ iSCSI netlink VLAN ਸਹਿਯੋਗ ਦਿੱਤਾ ਗਿਆ ਹੈ।
  • qib ਡਰਾਈਵਰ ਨੂੰ TrueScale HCAs ਲਈ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਇਹ ਸੁਧਾਰ ਹਨ:
    • ਸੋਧੀ NUMA ਜਾਣਕਾਰੀ
    • ਕੰਜੈਸ਼ਨ ਕੰਟਰੋਲ ਏਜੰਟ (CCA) ਪਰਫੌਰਮੈਂਸ ਸਕੇਲ ਮੈਸੇਜਿੰਗ (PSM) ਫੈਬਰਿਕ ਲਈ
    • ਡਿਊਲ ਰੇਲ PSM ਫੈਬਰਿਕ ਲਈ
    • ਕਾਰਜਕੁਸ਼ਲਤਾ ਸੁਧਾਰ ਅਤੇ ਬੱਗ ਫਿਕਸ
  • ਹੇਠਲੇ ਡਰਾਈਵਰ ਅੱਪਡੇਟ ਕੀਤੇ ਗਏ ਹਨ ਤਾਂ ਜੋ ਨਵੇਂ ਅੱਪਸਟਰੀਮ ਫੀਚਰ ਅਤੇ ਬੱਗ ਫਿਕਸ ਜੋੜੇ ਜਾ ਸਕਣ: ahci, md/bitmap, raid0, raid1, raid10, ਅਤੇ raid456.

ਨੈੱਟਵਰਕ ਡਰਾਈਵਰ

  • netxen_nic ਡਰਾਈਵਰ ਨੂੰ NetXen ਮਲਟੀ ਪੋਰਟ (1/10) ਗੀਗਾਬਿੱਟ ਨੈੱਟਵਰਕ ਲਈ ਵਰਜਨ 4.0.80 ਤੱਕ ਅੱਪਡੇਟ ਕੀਤਾ ਗਿਆ ਹੈ, ਜੋ miniDIMM ਸਹਿਯੋਗ ਦਿੰਦਾ ਹੈ। netxen_nic ਫਰਮਵੇਅਰ ਨੂੰ ਵਰਜਨ 4.0.588 ਤੱਕ ਅੱਪਡੇਟ ਕੀਤਾ ਗਿਆ ਹੈ।
  • bnx2x ਡਰਾਈਵਰ ਨੂੰ ਵਰਜਨ 1.72.51-0 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਬਾਰਡਕਾਮ 57800/57810/57811/57840 ਚਿੱਪਾਂ ਲਈ ਸਹਿਯੋਗ ਅਤੇ ਬੱਗ ਫਿਕਸ ਦਿੱਤੇ ਜਾ ਸਕਣ ਅਤੇ ਫਰਮਵੇਅਰ ਨੂੰ ਬਰਾਡਕਾਮ 57710/57711/57712 ਚਿੱਪਾਂ ਲਈ ਅੱਪਡੇਟ ਕੀਤਾ ਗਿਆ ਹੈ। ਇਹਨਾਂ ਅੱਪਡੇਟਾਂ ਵਿੱਚ ਹੇਠਲੇ ਸੁਧਾਰ ਦਿੱਤੇ ਗਏ ਹਨ:
    • iSCSI ਆਫਲੋਡ ਅਤੇ ਡਾਟਾ ਸੈਂਟਰ ਬਰਿੱਜਿੰਗ/ਫਾਈਬਰ ਚੈਨਲ ਓਵਰ ਈਥਰਨੈੱਟ (DCB/FCOE) ਨੂੰ ਬਰਾਡਕਾਮ 57712/578xx ਚਿੱਪਾਂ ਉੱਪਰ ਸਹਿਯੋਗ। ਬਰਾਡਕਾਮ 57840 ਚਿੱਪ ਨੂੰ ਸਿਰਫ 4x10G ਸੰਰਚਨਾ ਵਿੱਚ ਸਹਿਯੋਗ ਹੈ ਅਤੇ iSCSI ਆਫਲੋਡ ਅਤੇ FCoE ਲਈ ਸਹਿਯੋਗੀ ਨਹੀਂ ਹੈ। ਆਉਣ ਵਾਲੇ ਰੀਲੀਜ਼ ਵਾਧੂ ਸੰਰਚਨਾ ਅਤੇ iSCSI ਆਫਲੋਡ ਅਤੇ FCoE ਨੂੰ ਸਹਿਯੋਗ ਦੇਣਗੇ।
    • ਵਾਧੂ ਫਿਜ਼ੀਕਲ ਲੇਅਰ ਸਹਿਯੋਗ, ਜਿਵੇਂ ਈਨਰਜੀ ਐਫੀਸ਼ੀਐਂਟ ਈਥਰਨੈੱਟ (EEE)।
    • iSCSI ਆਫਲੋਡ ਇਨਹਾਂਸਮੈਂਟ
    • OEM-ਅਧਾਰਿਤ ਫੀਚਰਾਂ
  • be2net ਡਰਾਈਵਰ ਨੂੰ ServerEngines BladeEngine2 10Gbps ਨੈੱਟ ਜੰਤਰਾਂ ਲਈ ਵਰਜਨ 4.4.31.0r ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ RDMA ਓਵਰ ਕਨਵਰਜਡ ਈਥਰਨੈੱਟ (RoCE) ਸਹਿਯੋਗ ਦਿੱਤਾ ਜਾ ਸਕੇ।
    ਨਾਲ ਹੀ, Emulex be2net ਡਰਾਈਵਰ ਦੀ SR-IOV ਫੰਕਸ਼ਨੈਲਿਟੀ ਨੂੰ Red Hat Enterprise Linux 6.4 ਵਿੱਚ ਸਹਿਯੋਗ ਹੈ। SR-IOV ਸਭ Emulex-ਅਧਾਰਿਤ ਅਤੇ OEM ਵੇਰੀਐਂਟ BE3-ਅਧਾਰਿਤ ਹਾਰਡਵੇਅਰ ਉੱਪਰ ਚੱਲਦਾ ਹੈ, ਜਿਸ ਲਈ be2net ਡਰਾਈਵਰ ਸਾਫਟਵੇਅਰ ਦੀ ਲੋੜ ਹੈ।
  • ixgbevf ਡਰਾਈਵਰ ਨੂੰ ਵਰਜਨ 2.6.0-k ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਦਿੱਤੇ ਗਏ ਹਨ।
  • cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Chelsio's T480-CR ਅਤੇ T440-LP-CR ਅਡਾਪਟਰਾਂ ਲਈ ਸਹਿਯੋਗ ਦਿੱਤਾ ਜਾ ਸਕੇ।
  • cxgb3 ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਵਰਜਨ 1.1.5-ko ਤੱਕ ਅੱਪਡੇਟ ਕੀਤਾ ਗਿਆ ਹੈ।
  • ixgbe ਡਰਾਈਵਰ ਨੂੰ Intel 10 Gigabit PCI ਐਕਸਪ੍ਰੈਂਸ ਨੈੱਟਵਰਕ ਜੰਤਰਾਂ ਲਈ ਵਰਜਨ 3.9.15-k ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ SR-IOV ਲਈ ਡਾਟਾ ਸੈਂਟਰ ਬਰਿੱਜਿੰਗ (DCB) ਜਾਂ ਰੀਸੀਵ-ਸਾਈਡ ਸਕੇਲਿੰਗ (RSS), PTP ਸਹਿਯੋਗ ਨੂੰ ਤਕਨੀਕੀ ਜਾਣਕਾਰੀ ਤੌਰ ਤੇ ਜੋੜਿਆ ਜਾ ਸਕੇ, ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ ਅਤੇ ਬੱਗ ਫਿਕਸ ਵੀ ਦਿੱਤੇ ਗਏ ਹਨ।
  • iw_cxgb3 ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
  • iw_cxgb4 ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
  • e1000e ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵਾਂ ਹਾਰਡਵੇਅਰ ਸਹਿਯੋਗ, ਫੀਚਰ, ਅਤੇ ਬਹੁਤ ਸਾਰੇ ਬੱਗ ਫਿਕਸ ਦਿੱਤੇ ਗਏ ਹਨ।
  • enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਨੂੰ ਵਰਜਨ 2.1.1.39 ਤੱਕ ਅੱਪਡੇਟ ਕੀਤਾ ਗਿਆ ਹੈ।
  • igbvf ਡਰਾਈਵਰ (Intel Gigabit ਵਰਚੁਅਲ ਫੰਕਸ਼ਨ ਨੈੱਟਵਰਕ ਡਰਾਈਵਰ) ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • igb ਡਰਾਈਵਰ ਨੂੰ Intel Gigabit ਈਥਰਨੈੱਟ ਅਡਾਪਟਰਾਂ ਲਈ ਵਰਜਨ 4.0.1 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵਾਂ ਹਾਰਡਵੇਅਰ ਸਹਿਯੋਗ ਦਿੱਤਾ ਜਾ ਸਕੇ। ਨਾਲ ਹੀ, PTP ਸਹਿਯੋਗ ਵੀ igb ਡਰਾਈਵਰ ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ।
  • tg3 ਡਰਾਈਵ ਰਨੂੰ ਬਰਾਡਕਾਮ Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.124 ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵਾਂ ਹਾਰਡਵੇਅਰ ਸਹਿਯੋਗ ਦਿੱਤਾ ਜਾਏ। PTP ਸਹਿਯੋਗ ਵੀ tg3 ਡਰਾਈਵਰ ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ।
  • qlcnic ਡਰਾਈਵਰ ਨੂੰ HP NC-Series QLogic 10 Gigabit ਸਰਵਰ ਅਡਾਪਟਰਾਂ ਲਈ ਵਰਜਨ 5.0.29 ਤੱਕ ਅੱਪਡੇਟ ਕੀਤਾ ਗਿਆ ਹੈ।
  • Brocade bna ਡਰਾਈਵਰ ਨੂੰ Brocade 10Gb PCIe ਈਥਰਨੈੱਟ ਕੰਟਰੋਲਰ ਡਰਾਈਵਰ ਨੂੰ ਵਰਜਨ 3.0.23.0 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ Dell PowerEdge 12th ਜਨਰੇਸ਼ਨ ਸਰਵਰਾਂ ਲਈ ਨਵਾਂ ਹਾਰਡਵੇਅਰ ਸਹਿਯੋਗ ਦਿੱਤਾ ਜਾ ਸਕੇ, ਅਤੇ ਗੈਰ-Brocade Twinax ਕਾਪਰ ਕੇਬਲਾਂ ਦੀ ਵਰਤੋਂ ਯੋਗ ਕੀਤੀ ਹੈ। bna ਫਰਮਵੇਅਰ ਨੂੰ ਵਰਜਨ 3.0.3.1 ਤੱਕ ਅੱਪਡੇਟ ਕੀਤਾ ਗਿਆ ਹੈ।
  • Broadcom NetXtreme II cnic ਡਰਾਈਵਰ ਨੂੰ ਵਰਜਨ 2.5.13 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਫੀਚਰ, ਬੱਗ ਫਿਕਸ, ਅਤੇ ਨਵੇਂ OEM ਪਲੇਟਫਾਰਮ ਲਈ ਸਹਿਯੋਗ ਦਿੱਤਾ ਜਾ ਸਕੇ।

ਫੁਟਕਲ ਡਰਾਈਵਰ

  • intel_idle cpuidle ਡਰਾਈਵਰ ਨੂੰ Intel ਪਰੋਸੈੱਸਰਾਂ ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ Intel's Xeon E5-XXX V2 ਸੀਰੀਜ਼ ਪਰੋਸੈੱਸਰਾਂ ਲਈ ਸਹਿਯੋਗ ਦਿੱਤਾ ਜਾ ਸਕੇ।
  • wacom ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ CTL-460 Wacom Bamboo Pen, Wacom Intuos5 ਟੈਬਲਿਟ, ਅਤੇ Wacom Cintiq 22HD Pen ਡਿਸਪਲੇਅ ਲਈ ਸਹਿਯੋਗ ਦਿੱਤਾ ਜਾ ਸਕੇ।
  • ALSA HDA ਆਡੀਓ ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਹਾਰਡਵੇਅਰ ਲਈ ਸਹਿਯੋਗ ਜੋੜਿਆ ਅਤੇ ਸੋਧਿਆ ਜਾ ਸਕੇ।
  • mlx4_en ਡਰਾਈਵਰ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • mlx4_ib ਡਰਾਈਵਰ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • mlx4_core ਡਰਾਈਵਰ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • z90crypt ਜੰਤਰ ਡਰਾਈਵਰ ਨੂੰ ਨਵੇਂ Crypto Express 4 (CEX4) ਅਡਾਪਟਰ ਕਾਰਡ ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।

ਅਧਿਆਇ 4. ਨੈੱਟਵਰਕਿੰਗ

HAProxy

HAProxy ਇੱਕ ਸਟੈਂਡ-ਅਲੋਨ, ਲੇਅਰ 7, ਹਾਈ-ਪਰਫੌਰਮੈਂਸ ਨੈੱਟਵਰਕ ਲੋਡ ਬੈਲੈਂਸਰ ਹੈ TCP ਅਤੇ HTTP-ਅਧਾਰਿਤ ਐਪਲੀਕੇਸ਼ਨਾਂ ਲਈ ਜੋ ਕਈ ਤਰਾਂ ਦੀ ਸਕਿਡਿਊਲਿੰਗ ਕਰ ਸਕਦਾ ਹੈ HTTP ਬੇਨਤੀਆਂ ਦੇ ਅਧਾਰ ਤੇ। Red Hat Enterprise Linux 6.4 ਵਿੱਚ haproxy ਪੈਕੇਜ ਨੂੰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ।

ਅਧਿਆਇ 5. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ

SSSD ਪੂਰੀ ਸਹਿਯੋਗੀ ਵਿਸ਼ੇਸ਼ਤਾ

Red Hat Enterprise Linux 6.3 ਵਿੱਚੇ ਦਿੱਤੇ ਬਹੁਤ ਸਾਰੇ ਫੀਚਰ ਹੁਣ Red Hat Enterprise Linux 6.4 ਵਿੱਚ ਪੂਰੀ ਤਰਾਂ ਸਹਿਯੋਗੀ ਹਨ। ਜਿਵੇਂ:
  • SSH ਕੁੰਜੀਆਂ ਦੇ ਕੇਂਦਰੀ ਪਰਬੰਧਨ ਲਈ ਸਹਿਯੋਗੀ
  • SELinux ਉਪਭੋਗੀ ਮੈਪਿੰਗ,
  • ਅਤੇ ਆਟੋਮਾਊਂਟ ਮੈਪ ਕੈਸ਼ਿੰਗ ਲਈ ਸਹਿਯੋਗੀ।

ਨਵੀਂ SSSD ਕੈਸ਼ੇ ਸਟੋਰੇਜ਼ ਕਿਸਮ

ਕਰਬੀਰੋਸ ਵਰਜਨ 1.10 ਨੂੰ ਨਵੀਂ ਕੈਸ਼ੇ ਸਟੋਰੇਜ਼ ਕਿਸਮ ਵਿੱਚ ਜੋੜਿਆ ਗਿਆ ਹੈ, DIR:, ਜੋ ਕਰਬੀਰੋਸ ਨੂੰ ਟਿਕਟ ਗਰਾਂਟਿੰਗ ਟਿਕਟ (TGTs) ਨੂੰ ਮਲਟੀਪਲ ਕੁੰਜੀ ਡਿਸਟਰੀਬਊਟਰ ਸੈਂਟਰਾਂ (KDCs) ਲਈ ਇੱਕੋ ਸਮਏਂ ਪਰਬੰਧਨ ਕਰਨ ਵਿੱਚ ਅਤੇ ਉਹਨਾਂ ਵਿੱਚ ਆਪੇ-ਚੋਣ ਕਰਨ ਲਈ ਮੱਦਦ ਕਰਦੀ ਹੈ। Red Hat Enterprise Linux 6.4 ਵਿੱਚ, SSSD ਵਿੱਚ ਸੁਧਾਰ ਕੀਤਾ ਗਿਆ ਹੈ ਤਾਂ ਜੋ ਯੂਜ਼ਰਾਂ ਲਈ DIR: ਦੇ ਪਰਬੰਧਨ ਵਿੱਚ ਮੱਦਦ ਹੋ ਸਕਦੇ ਜੋ SSSD ਦੁਆਰਾ ਲਾਗਇਨ ਹੋਏ ਹਨ। ਇਹ ਫੀਚਰ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ।

AD-ਅਧਾਰਿਤ ਭਰੋਸੇਯੋਗ ਡੋਮੇਨਾਂ ਨੂੰ ਬਾਹਰੀ ਗਰੁੱਪਾਂ ਵਿੱਚ ਜੋੜਨਾ

Red Hat Enterprise Linux 6.4 ਵਿੱਚ, ipa group-add-member ਕਮਾਂਡ ਤੁਹਾਨੂੰ ਐਕਟਿਵ ਡਾਇਰੈਕਟਰੀ-ਅਧਾਰਿਤ ਭਰੋਸੇਯੋਗ ਡੋਮੇਨਾਂ ਦੇ ਮੈਂਬਰਾਂ ਨੂੰ ਗਰੁੱਪਾਂ ਵਿੱਚ ਜੋੜਨ ਲਈ ਮੱਦਦ ਕਰਦੀ ਹੈ ਜੋ ਇਡੈਂਟਿਟੀ ਮੈਨੇਜਮੈਂਟ ਵਿੱਚ ਬਾਹਰੀ ਮਾਰਕ ਕੀਤੇ ਹਨ। ਇਹ ਮੈਂਬਰ ਡੋਮੇਨ- ਜਾਂ UPN-ਅਧਾਰਿਤਸੰਟੈਕਸ ਵਰਕ ਕੇ ਨਾਂ ਦੁਆਰਾ ਵੀ ਦਿੱਤੇ ਜਾ ਸਕਦੇ ਹਨ, ਉਦਾਹਰਨ ਲਈ AD\UserName ਜਾਂ AD\GroupName, ਜਾਂ User@AD.Domain। ਜਦੋਂ ਇਸ ਰੂਪ ਵਿੱਚ ਦਿੱਤਾ ਜਾਂਦਾ ਹੈ, ਮੈਂਬਰਾਂ ਨੂੰ ਐਕਟਿਵ ਡਾਇਰੈਕਟਰੀ-ਅਧਾਰਿਤ ਭਰੋਸੇਯੋਗ ਡੋਮੇਨ ਦੇ ਗਰੋਬਲ ਕੈਟਾਲਾਗ ਨਾਲ ਮਿਲਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੀ ਸਕਿਊਰਿਟੀ ਇਡੈਂਟੀਫਾਈਰ (SID) ਪ੍ਰਾਪਤ ਹੋ ਸਕੇ। value.
ਬਦਲਵੇਂ ਰੂਪ ਵਿੱਚ, ਇੱਕ SID ਮੁੱਲ ਸਿੱਧਾ ਵੀ ਦਿੱਤਾ ਜਾ ਸਕਦਾ ਹੈ। ਇਸ ਵਿੱਚ, ipa group-add-member ਕਮਾਂਡ ਸਿਰਫ ਜਾਂਚ ਕਰਦੀ ਹੈ ਕਿ SID ਮੁੱਲ ਦਾ ਡੋਮੇਨ ਵਾਲਾ ਹਿੱਸਾ ਭਰੋਸੇਯੋਗ ਐਕਟਿਵ ਡਾਇਰੈਕਟਰੀ ਡੋਮੇਨਾਂ ਵਿੱਚੋਂ ਇੱਕ ਹੈ। ਡੋਮੇਨ ਵਿੱਚ SID ਦੀ ਯੋਗਤਾ ਜਾਂਚ ਨਹੀਂ ਕੀਤੀ ਜਾਂਦੀ।
ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਯੂਜ਼ਰ ਜਾਂ ਗਰੁੱਪ ਨਾਂ ਸੰਟੈਕਸ ਵਰਤੋਂ ਬਾਹਰੀ ਮੈਂਬਰ ਦੇਣ ਲਈ ਨਾ ਕਿ ਉਹਨਾਂ ਦੀ SID ਮੁੱਲ ਦੀ ਸਿੱਧੀ ਜਾਂਚ ਕਰੋ।

ਆਟੋ-ਰੀਨਿਊ ਅਡੈਂਟਿਟੀ ਮੈਨੇੇਜਮੈਂਟ ਸਬਸਿਸਟਮ ਸਾਰਟੀਫਿਕੇਟ

ਨਵੀਂ ਸਾਰਟੀਫਿਕੇਟ ਅਥਾਰਟੀ ਦਾ ਮੂਲ ਯੋਗਤਾ ਅੰਤਰਾਲ 10 ਸਾਲ ਹੈ। ਸਾਰਟੀਫਿਕੇਟ ਲਈ CA ਇੱਕ ਨੰਬਰ ਜਾਰੀ ਕਰਦਾ ਹੈ ਜੋ ਇਸਦੇ ਸਭਸਿਸਟਮਾਂ (OCSP, ਆਡਿਟ ਲਾਗ, ਅਤੇ ਹੋਰ) ਲਈ ਹੁੰਦਾ ਹੈ। ਸਬਸਿਸਟਮ ਸਾਰਟੀਫਿਕੇਟ ਆਮ ਤੌਰ ਤੇ 2 ਸਾਲ ਲਈ ਯੋਗ ਹੁੰਦਾ ਹੈ। ਜੇ ਸਾਰਟੀਫਿਕੇਟ ਮਿਆਦ ਪੂਰੀ ਹੋ ਜਾਵੇ, CA ਚਾਲੂ ਨਹੀਂ ਹੁੰਦਾ ਜਾਂ ਠੀਕ ਤਰਾਂ ਕੰਮ ਨਹੀਂ ਕਰਦਾ। ਇਸਲਈ, Red Hat Enterprise Linux 6.4 ਵਿੱਚ, ਅਡੈਂਟਿਟੀ ਮੈਨੇਜਮੈਂਟ ਸਰਵਰ ਆਪਣੇ ਸਬਸਿਸਟਮ ਸਾਰਟੀਫਿਕੇਟ ਆਪੇ-ਰੀਨਿਊ ਕਰਨ ਦੇ ਸਮਰੱਥ ਹੁੰਦੇ ਹਨ। ਸਬਸਿਸਟਮ ਸਾਰਟੀਫਿਕੇਟਾਂ ਨੂੰ certmonger ਨਾਲ ਟਰੈਕ ਕੀਤਾ ਜਾ ਸਕਦਾ ਹੈ, ਜੋ ਆਪੇ ਹੀ ਮਿਆਦ ਪੁੱਗਣ ਤੋਂ ਪਹਿਲਾਂ ਰੀਨਿਊ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਅਡੈਂਟਿਟੀ ਮੈਨੇਜਮੈਂਟ ਵਿੱਚ ਦਿੱਤੇ ਕਲਾਂਈਟਾਂ ਉੱਪਰ OpenLDAP ਕਲਾਂਈਟ ਟੂਲ ਦੀ ਆਟੋਮੈਟਿਕ ਸੰਰਚਨਾ

Red Hat Enterprise Linux 6.4 ਵਿੱਚ, OpenLDAP ਆਪੇ ਮੂਲ LDAP URI, ਬੇਸ DN, ਅਤੇ ਇੱਕ TLS ਸਾਰਟੀਫਿਕੇਟ ਨਾਲ ਅਡੈਂਟਿਟੀ ਮੈਨੇਜਮੈਂਟ ਕਲਾਂਈਟ ਇੰਸਟਾਲੇਸ਼ਨ ਦੌਰਾਨ ਸੰਰਚਿਤ ਹੋ ਜਾਂਦਾ ਹੈ। ਇਸ ਨਾਲ ਯੂਜ਼ਰ ਨੂੰ ਮੱਦਦ ਮਿਲਦੀ ਹੈ ਜਦੋਂ LDAP ਖੋਜ ਨੂੰ ਅਡੈਂਟਿਟੀ ਮੈਨੇਜਮੈਂਟ ਡਾਇਰੈਕਟਰੀ ਸਰਵਰ ਨਾਲ ਵਰਤਣ ਵਿੱਚ ਮੱਦਦ ਮਿਲਦੀ ਹੈ।

PKCS#12 ਸਹਿਯੋਗ python-nss ਲਈ

python-nss ਪੈਕੇਜ, ਜੋ ਨੈੱਟਵਰਕ ਸਕਿਊਰਿਟੂ ਸਰਵਿਸ (NSS) ਅਤੇ ਨੈੱਟਸਕੇਪ ਪੋਰਟੇਬਲ ਰੰਨਟਾਈਮ (NSPR) ਲਈ ਪਾਇਥਨ ਬਾਈਂਡਿੰਗ ਦਿੰਦਾ ਹੈ, ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ PKCS #12 ਸਹਿਯੋਗ ਜੋੜਿਆ ਜਾ ਸਕੇ।

DNS ਲਈ ਪੂਰੀ ਸਥਿਰ ਖੋਜ

Red Hat Enterprise Linux 6.4 ਵਿਚਲੇ LDAP ਵਿੱਚ ਜ਼ੋਨ ਅਤੇ ਉਹਨਾਂ ਦੇ ਸਰੋਤ ਰਿਕਾਰਡ ਦੋਨਾਂ ਵਈ ਸਥਿਰ ਖੋਜ ਨੂੰ ਸਹਿਯੋਗ ਦਿੱਤਾ ਗਿਆ ਹੈ। ਸਥਿਰ ਖੋਜ bind-dyndb-ldap ਪਲੱਗ-ਇਨ ਨੂੰ ਤੁਰੰਤ LDAP ਡਾਟਾਬੇਸ ਵਿਚਲੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਲਈ ਮੱਦਦ ਕਰਦੀ ਹੈ। ਇਸਨਾਲ ਨੈੱਟਵਰਕ ਬੈਂਡਵਿਡਥ ਵਰਤੋਂ ਵੀ ਘਟਦੀ ਹੈ।

ਨਵੀਂ CLEANALLRUV ਕਾਰਵਾਈ

ਡਾਟਾਬੇਸ ਰਿਪਲੀਕਾ ਅੱਪਡੇਟ ਵੈਕਟਰ (RUV) ਵਿਚਲੇ ਛੱਡੇ ਐਲੀਮੈਂਟ CLEANRUV ਕਾਰਵਾਈ ਨਾਲ ਹਟਾਏ ਜਾ ਸਕਦੇ ਹਨ, ਜੋ ਉਹਨਾਂ ਨੂੰ ਸਿੰਗਲ ਸਪਲਾਇਰ ਜਾਂ ਮਾਸਟਰ ਤੋਂ ਹਟਾਉਂਦਾ ਹੈ। Red Hat Enterprise Linux 6.4 ਵਿੱਚ ਇੱਕ ਨਵੀਂCLEANALLRUV ਕਾਰਵਾਈ ਦਿੱਤੀ ਗਈ ਹੈ ਜੋ ਛੱਡੇ RUV ਡਾਟਾ ਨੂੰ ਸਭ ਰਿਪਲੀਕਾ ਤੋਂ ਹਟਾਉਂਦੀ ਹੈ ਅਤੇ ਸਿੰਗਲ ਸਪਲਾਇਰ/ਮਾਸਟਰ ਉੱਪਰ ਚਲਾਉਣੀ ਪੈਂਦੀ ਹੈ।

samba4 ਲਾਇਬਰੇਰੀਆਂ ਅੱਪਡੇਟ ਕੀਤੀਆਂ ਹਨ

samba4 ਲਾਇਬਰੇਰੀਆਂ (ਜੋ samba4-libs ਪੈਕੇਜ ਦੁਆਰਾ ਦਿੱਤੀਆਂ ਜਾਂਦੀਆਂ ਹਨ) ਨੂੰ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਆਕਟਿਵ ਡਾਇਰੈਕਟਰੀ (AD) ਡੋਮੇਨ ਨਾਲ ਕੰਮ ਕਰ ਸਕਣ। SSSD ਹੁਣ libndr-krb5pac ਲਾਇਬਰੇਰੀ ਨੂੰ ਪਰਿਵਿਲਿਜ ਐਟਰੀਬਿਊਟ ਸਾਰਟੀਫਿਕੇਟ (PAC) ਨੂੰ ਪਾਰਸ ਕਰਨ ਲਈ ਵਰਤਦਾ ਹੈ ਜੋ ਇੱਕ AD ਕੁੰਜੀ ਡਿਸਟਰੀਬਿਊਸ਼ਨ ਸੈਂਟਰ (KDC) ਦੁਆਰਾ ਜਾਰੀ ਕੀਤਾ ਹੁੰਦਾ ਹੈ। ਨਾਲ ਹੀ, ਵੱਖ-ਵੱਖ ਸੁਧਾਰ ਲੋਕਲ ਸਕਿਊਰਿਟੀ ਅਥਾਰਟੀ (LSA) ਵਿੱਚ ਕੀਤੇ ਗਏ ਹਨ ਅਤੇ ਨੈੱਟ ਲਾਗਆਨ ਸਰਵਿਸ Windows ਸਿਸਟਮ ਦੇ ਭਰੋਸੇ ਦੀ ਜਾਂਚ ਕਰਦੀ ਹੈ। ਕਰਾਸ Realm ਕਰਬੀਰੋਸ ਟਰੱਸਟ ਫੰਕਸ਼ਨੈਲਿਟੀ ਬਾਰੇ ਜਾਣਕਾਰੀ ਲਈ, ਜੋsamba4 ਪੈਕੇਜ ਤੇ ਨਿਰਭਰ ਕਰਦੀ ਹੈ, ਹਿੱਸਾ 5, “ਅਡੈਂਟਿਟੀ ਮੈਨੇਜਮੈਂਟ ਵਿੱਚ ਕਰਾਸ ਕਰਬੀਰੋਸ ਟਰੱਸਟ ਫੰਕਸ਼ਨੈਲਿਟੀ” ਵੇਖੋ।

ਸਾਵਧਾਨ

ਜੇ Red Hat Enterprise Linux 6.3 ਤੋਂ Red Hat Enterprise Linux 6.4 ਦਾ ਅੱਪਗਰੇਡ ਕਰਦੇ ਹੋ ਤਾਂ ਤੁਸੀਂ ਸਾਂਬਾ ਵਰਤਦੇ ਹੋ ਸਕਦੇ ਹੋ, ਤਾਂ samba4 ਪੈਕੇਜ ਨੂੰ ਅਨਇੰਸਟਾਲ ਕਰੋ ਤਾਂ ਜੋ ਪ੍ਰਤੀਰੋਧ ਤੋਂ ਬਚਿਆ ਜਾ ਸਕੇ।
ਕਿਉਂ ਕਰਾਸ Realm ਕਰਬੀਰੋਸ ਟਰੱਸਟ ਫੰਕਸ਼ਨੈਲਿਟੀ ਨੂੰ ਤਕਨੀਕੀ ਜਾਣਕਾਰੀ ਮੰਨਿਆ ਗਿਆ ਹੈ, ਚੁਣੋ samba4 ਕੰਪੋਨੈਂਟ ਵੀ ਤਕਨੀਕੀ ਜਾਣਕਾਰੀ ਦੇ ਤੌਰ ਤੇ ਮੰਨੇ ਜਾਣਗੇ। ਕਿਹੜੇ ਸਾਂਬਾ ਪੈਕੇਜ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੇ ਹਨ ਵੇਖਣ ਲਈ, ਸਾਰਣੀ 5.1, “Samba4 ਪੈਕੇਜ ਸਹਿਯੋਗ” ਤੇ ਜਾਓ।
ਪੈਕੇਜ ਨਾਂ 6.4 ਵਿੱਚ ਨਵੇਂ ਪੈਕੇਜ? ਸਹਿਯੋਗ ਸਥਿਤੀ
samba4-libs ਨਹੀਂ ਤਕਨੀਕੀ ਜਾਣਕਾਰੀ, ਓਪਨਚੇਂਜ ਦੁਆਰਾ ਲੋੜੀਂਦੀ ਫੰਕਸ਼ਨੈਲਿਟੀ ਤੋਂ ਬਿਨਾ
samba4-pidl ਨਹੀਂ ਤਕਨੀਕੀ ਜਾਣਕਾਰੀ, ਓਪਨਚੇਂਜ ਦੁਆਰਾ ਲੋੜੀਂਦੀ ਫੰਕਸ਼ਨੈਲਿਟੀ ਤੋਂ ਬਿਨਾ
samba4 ਨਹੀਂ ਤਕਨੀਕੀ ਜਾਣਕਾਰੀ
samba4-client ਹਾਂ ਤਕਨੀਕੀ ਜਾਣਕਾਰੀ
samba4-common ਹਾਂ ਤਕਨੀਕੀ ਜਾਣਕਾਰੀ
samba4-python ਹਾਂ ਤਕਨੀਕੀ ਜਾਣਕਾਰੀ
samba4-winbind ਹਾਂ ਤਕਨੀਕੀ ਜਾਣਕਾਰੀ
samba4-dc ਹਾਂ ਤਕਨੀਕੀ ਜਾਣਕਾਰੀ
samba4-dc-libs ਹਾਂ ਤਕਨੀਕੀ ਜਾਣਕਾਰੀ
samba4-swat ਹਾਂ ਤਕਨੀਕੀ ਜਾਣਕਾਰੀ
samba4-test ਹਾਂ ਤਕਨੀਕੀ ਜਾਣਕਾਰੀ
samba4-winbind-clients ਹਾਂ ਤਕਨੀਕੀ ਜਾਣਕਾਰੀ
samba4-winbind-krb5-locator ਹਾਂ ਤਕਨੀਕੀ ਜਾਣਕਾਰੀ
ਸਾਰਣੀ 5.1. Samba4 ਪੈਕੇਜ ਸਹਿਯੋਗ

ਅਡੈਂਟਿਟੀ ਮੈਨੇਜਮੈਂਟ ਵਿੱਚ ਕਰਾਸ ਕਰਬੀਰੋਸ ਟਰੱਸਟ ਫੰਕਸ਼ਨੈਲਿਟੀ

ਕਰਾਸ Realm ਕਰਬੀਰੋਸ ਟਰੱਸਟ ਫੰਕਸ਼ਨੈਲਿਟੀ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ ਜੋ ਅਡੈਂਟਿਟੀ ਮੈਨੇਜਮੈਂਟ ਦੁਆਰਾ ਦਿੱਤਾ ਗਿਆ ਹੈ। ਇਹ ਫੀਚਰ ਅਡੈਂਟਿਟੀ ਮੈਨੇਜਮੈਂਟ ਅਤੇ ਐਕਟਿਵ ਡਾਇਰੈਕਟਰੀ ਡੋਮੇਨ ਵਿਚਕਾਰ ਭਰੋਸ਼ੇਯੋਗ ਸੰਬੰਧ ਬਣਾਉਣ ਲਈ ਮੱਦਦ ਕਰਦਾ ਹੈ। ਇਸਦਾ ਮਤਲਬ ਹੈ ਕਿ AD ਡੋਮੇਨ ਦੇ ਯੂਜ਼ਰ ਅਡੈਂਟਿਟੀ ਮੈਨੇਜਮੈਂਟ ਡੋਮੇਨ ਤੋਂ ਸਰੋਤ ਅਤੇ ਸਰਵਿਸਾਂ ਨੂੰ ਆਪਣੇ AD ਕਰੀਡੈਂਸ਼ਲ ਨਾਲ ਵਰਤ ਸਕਦੇ ਹਨ; AD ਯੂਜ਼ਰ ਹਮੇਸ਼ਾ AD ਡੋਮੇਨ ਕੰਟਰੋਲਰ ਦੁਆਰਾ ਪ੍ਰਮਾਣਿਤ ਹੁੰਦੇ ਹਨ ਅਤੇ ਯੂਜ਼ਰਾਂ ਬਾਰੇ ਜਾਣਕਾਰੀ ਸਮਕਾਲਤਾਂ ਤੋਂ ਬਿਨਾਂ ਖੋਜੀ ਜਾਂਦੀ ਹੈ।
ਇਹ ਫੀਚਰ ਚੋਣਵੇਂ ipa-server-trust-ad ਪੈਕੇਜ ਦੁਆਰਾ ਦਿੱਤੀ ਗਈ ਹੈ। ਇਹ ਪੈਕੇਜ ਫੀਚਰਾਂ ਤੇ ਨਿਰਭਰ ਕਰਦਾ ਹੈ ਜੋ ਸਿਰਫ samba4 ਵਿੱਚ ਉਪਲੱਬਧ ਹਨ। ਕਿਉਂਕਿ samba4-* ਪੈਕੇਜ ਦਾ samba-* ਪੈਕੇਜਾਂ ਨਾਲ ਪ੍ਰਤੀਰੋਧ ਹੈ, ਸਭ samba-* ਪੈਕੇਜ ipa-server-trust-ad ਇੰਸਟਾਲ ਕਰਨ ਤੋਂ ਪਹਿਲਾਂ ਹਟਾਏ ਜਾਣਗੇ।
ਜਦੋਂ ipa-server-trust-ad ਪੈਕੇਜ ਇੰਸਟਾਲ ਕੀਤਾ ਸੀ, ipa-adtrust-install ਕਮਾਂਡ ਸਭ ਅਡੈਂਟਿਟੀ ਮੈਨੇਜਮੈਂਟ ਸਰਵਰਾਂ ਤੇ ਚੱਲਣੀ ਜਰੂਰੀ ਸੀ ਅਤੇ ਰਿਪਲੀਕਾ ਤੇ ਚੱਲਣੀ ਜਰੂਰੀ ਸੀ ਤਾਂ ਜੋ ਅਡੈਂਟਿਟੀ ਮੈਨੇਜਮੈਂਟ ਭਰੋਸੇ ਦੀ ਜਾਂਚ ਕਰ ਸਕੇ। ਜਦੋਂ ਇਹ ਮੁਕੰਮਲ ਹੋ ਜਾਏ ਇੱਕ ਭਰੋਸਾ ਕਮਾਂਡ ਲਾਈਂ ਉੱਪਰ ipa trust-add ਵਰਤ ਕੇ ਜਾਂ WebUI ਵਿੱਚ ਬਣ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਐਕਟਿਵ ਡਾਇਰੈਕਟਰੀ ਨਾਲ ਕਰਾਸ-Realm ਕਰਬੀਰੋਸ ਟਰੱਸਟ ਬਣਾਉਣਾ ਭਾਗ ਵੇਖੋ ਜੋ ਅਡੈਂਟਿਟੀ ਮੈਨੇਜਮੈਂਟ ਗਾਈਡ ਵਿੱਚ https://access.redhat.com/knowledge/docs/Red_Hat_Enterprise_Linux/ ਉੱਪਰ ਸਥਿਤ ਹੈ।

389 ਡਾਇਰੈਕਟਰੀ ਸਰਵਰ ਲਈ ਪੌਜੈਕਸ ਸਕੀਮਾ ਸਹਿਯੋਗ

Windows ਐਕਟਿਵ ਡਾਇਰੈਕਟਰੀ ਯੂਜ਼ਰ ਅਤੇ ਗਰੁੱਪ ਐਂਟਰੀਆਂ ਲਈ (AD) POSIX ਸਕੀਮਾ (RFC 2307 ਅਤੇ 2307bis) ਵਾਸਤੇ ਸਹਿਯੋਗੀ ਹੈ। ਬਹੁਤੀ ਵਾਰ, AD ਨੂੰ ਯੂਜ਼ਰ ਅਤੇ ਗਰੁੱਪ ਡਾਟਾ ਦੇ ਪ੍ਰਮਾਣਿਕਤਾ ਸਰੋਤ ਦੇ ਤੌਰ ਤੇ ਵਰਤਿਆ ਜਾਂਦਾ ਹੈ, POSIX ਐਟਰੀਬਿਊਟਾਂ ਦੇ ਨਾਲ ਨਾਲ। Red Hat Enterprise Linux 6.4 ਨਾਲ, ਡਾਇਰੈਕਟਰੀ ਸਰਵਰ Windows Sync ਇਹਨਾਂ ਐਟਰੀਬਿਊਟਾਂ ਨੂੰ ਰੱਦ ਨਹੀਂ ਕਰੇਗਾ।

ਸੂਚਨਾ

ਆਪੇ ਮੂਲ LDAP URI, ਬੇਸ DN, ਅਤੇ ਇੱਕ TLS ਸਾਰਟੀਫਿਕੇਟ ਨਾਲ ਅਡੈਂਟਿਟੀ ਮੈਨੇਜਮੈਂਟ ਕਲਾਂਈਟ ਇੰਸਟਾਲੇਸ਼ਨ ਦੌਰਾਨ ਸੰਰਚਿਤ ਹੋ ਜਾਂਦਾ ਹੈ। ਇਸ ਨਾਲ ਯੂਜ਼ਰ ਨੂੰ ਮੱਦਦ ਮਿਲਦੀ ਹੈ ਜਦੋਂ LDAP ਖੋਜ ਨੂੰ ਅਡੈਂਟਿਟੀ ਮੈਨੇਜਮੈਂਟ ਡਾਇਰੈਕਟਰੀ ਸਰਵਰ ਨਾਲ ਵਰਤਣ ਵਿੱਚ ਮੱਦਦ ਮਿਲਦੀ ਹੈ।

ਅਧਿਆਇ 6. ਸੁਰੱਖਿਆ

sudoers ਐਂਟਰੀਆਂ ਦੀ ਸੂਚੀ ਵਿੱਚ ਮੇਲ ਲੱਭ ਰਿਹਾ ਹੈ

sudo ਸਹੂਲਤ /etc/nsswitch.conf ਫਾਇਲ ਨਾਲ sudoers ਐਂਟਰੀਆਂ ਲਈ ਸੰਪਰਕ ਕਰ ਸਕਦੀ ਹੈ ਅਤੇ LDAP ਵਰਤ ਕੇ ਫਾਇਲਾਂ ਵਿੱਚ ਲੱਭ ਸਕਦੀ ਹੈ। ਪਹਿਲਾਂ, ਜਦੋਂ ਇੱਕ ਮੇਲ sudoers ਐਂਟਰੀਆਂ ਦੇ ਪਹਿਲੇ ਡਾਟਾਬੇਸ ਵਿੱਚ ਲੱਭੀ ਜਾਂਦੀ ਸੀ, ਤਾਂ ਖੋਜ ਦੂਜੇ ਡਾਟਾਬੇਸ ਵਿੰਚ ਵੀ ਜਾਰੀ ਰਹਿੰਦੀ ਸੀ। Red Hat Enterprise Linux 6.4 ਵਿੱਚ, /etc/nsswitch.conf ਫਾਇਲ ਵਿੱਚ ਇੱਕ ਚੋਣ ਦਿੱਤੀ ਗਈ ਹੈ ਜੋ ਯੂਜ਼ਰਾਂ ਨੂੰ ਡਾਟਾਬੇਸ ਦੇਣ ਵਿੱਚ ਮੱਦਦ ਕਰਦੀ ਹੈ ਜਿਸ ਵਿੱਚ sudoers ਐਂਟਰੀ ਲੱਭੀ ਜਾਂਦੀ ਹੈ। ਇਸ ਨਾਲ ਹੋਰ ਡਾਟਾਬੇਸ ਵਿੱਚ ਲੱਭਣ ਤੋਂ ਰੋਕਦੀ ਹੈ; ਇਸਲਈ, sudoers ਐਂਟਰੀ ਖੋਜ ਵਿਚਲੀ ਸੋਧ ਵੱਡੇ ਇਨਵਾਇਰਮੈਂਟ ਵਿੱਚ ਕੀਤੀ ਗਈ ਹੈ। ਇਹ ਵਰਤਾਓ ਮੂਲ ਹੀ ਯੋਗ ਨਹੀਂ ਹੁੰਦਾ ਅਤੇ ਚੁਣੇ ਡਾਟਾਬੇਸ ਵਿੱਚ [SUCCESS=return] ਲਾਈਨ ਜੋੜ ਕੇ ਕੀਤੀ ਜਾਂਦੀ ਹੈ। ਜਦੋਂ ਇੱਕ ਮੇਲ ਲੱਭਦਾ ਹੈ ਜੋ ਇਸ ਲਾਈਨ ਤੋਂ ਬਾਅਦ ਹੁੰਦਾ ਹੈ, ਤਾਂ ਹੋਰ ਡਾਟਾਬੇਸ ਵਿੱਚ ਖੋਜ ਨਹੀਂ ਕੀਤੀ ਜਾਂਦੀ।

pam_cracklib ਲਈ ਵਾਧੂ ਪਾਸਵਰਡ ਜਾਂਚ

pam_cracklib ਮੋਡੀਊਲ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਮਲਟੀਪਲ ਨਵਾਂ ਪਾਸਵਰਡ ਜਾਂਚ ਜੋੜੀ ਗਈ ਹੈ:
  • ਕੁਝ ਅਥਾਂਟੀਕੇਸ਼ਨ ਪਾਲਿਸੀਆਂ ਪਾਸਵਰਡ ਨੂੰ ਮਨਜੂਰ ਨਹੀਂ ਕਰਦੀਆਂ ਜਿਸ ਵਿੱਚ ਲਗਾਤਾਰ ਅੱਖਰ ਹੋਣ ਜਿਵੇਂ "abcd" ਜਾਂ "98765"। ਇਹ ਅੱਪਡੇਟ ਵੱਧੋ-ਵੱਖ ਲੰਬਾਈ ਸੀਮਾਂ ਦਿੰਦਾ ਹੈ ਨਵਾਂ maxsequence ਚੋਣ ਵਰਤ ਕੇ।
  • pam_cracklib ਮੋਡੀਊਲ ਹੁਣ ਜਾਂਚ ਕਰਨ ਵਿੱਚ ਮੱਦਦ ਕਰਦਾ ਹੈ ਕਿ ਕੀ ਨਵੇਂ ਪਾਸਵਰਡ ਵਿੱਚ GECOS ਫੀਲਡ ਵਿਚਲੇ ਅੱਖਰ /etc/passwd ਫਾਇਲ ਵਿੱਚੋਂ ਹਨ ਜਾਂ ਨਹੀਂ। GECOS ਫੀਲਡ ਯੂਜ਼ਰ ਬਾਰੇ ਵਾਧੂ ਜਾਣਕਾਰੀ ਸਟੋਰ ਕਰਨ ਵਿੱਚ ਮੱਦਦ ਕਰਦਾ ਹੈ, ਜਿਵੇਂ ਯੂਜ਼ਰ ਜਾ ਪੂਰਾ ਨਾਂ ਜਾਂ ਫੋਨ ਨੰਬਰ, ਜੋ ਹਮਲਾਵਰ ਦੁਆਰਾ ਪਾਸਵਰਡ ਪਤਾ ਕਰਨ ਲਈ ਵਰਤੇ ਜਾ ਸਕਦੇ ਹਨ।
  • pam_cracklib ਮੋਡੀਊਲ ਹੁਣ ਲਗਾਤਾਰ ਅੱਖਰਾਂ ਦੀ ਵੱਧੋ-ਵੱਧ ਗਿਣਤੀ ਦੇਣ ਵਿੱਚ ਮੱਦਦ ਕਰਦੀ ਹੈ (ਛੋਟੇ-ਅੱਖਰ, ਵੱਡੇ-ਅੱਖਰ, ਅੰਕ ਅਤੇ ਖਾਸ ਅੱਖਰ) maxrepeatclass ਚੋਣ ਦੁਆਰਾ।
  • pam_cracklib ਮੋਡੀਊਲ ਹੁਣ enforce_for_root ਚੋਣ ਨੂੰ ਸਹਿਯੋਗ ਦਿੰਦਾ ਹੈ, ਜੋ ਰੂਟ ਅਕਾਊਂਟ ਲਈ ਨਵੇਂ ਪਾਸਵਰਡ ਲਈ ਪਾਬੰਦੀਆਂ ਲਾਉਂਦੀ ਹੈ।

tmpfs Polyinstantiation ਲਈ ਅਕਾਰ ਚੋਣ

ਮਲਟੀਪਲ tmpfs ਮਾਊਂਟ ਵਾਲੇ ਸਿਸਟਮ ਉੱਪਰ, ਉਹਨਾਂ ਦੇ ਅਕਾਰ ਨੂੰ ਸੀਮਿਤ ਕਰਨਾ ਜਰੂਰੀ ਹੈ ਤਾਂ ਜੋ ਸਿਸਟਮ ਮੈਮੋਰੀ ਨਾ ਭਰ ਜਾਏ। PAM ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ tmpfs ਫਾਇਲ ਸਿਸਟਮ ਮਾਊਂਟ ਅਕਾਰ ਨੂੰ ਸੀਮਿਤ ਰੱਖਿਆ ਜਾਏ ਜਦੋਂ tmpfs polyinstantiation ਨੂੰ mntopts=size=<size> ਚੋਣ ਨੂੰ /etc/namespace.conf ਸੰਰਚਨਾ ਫਾਇਲ ਵਿੱਚ ਵਰਤਿਆ ਜਾਂਦਾ ਹੈ।

ਨਾ-ਸਰਗਰਮ ਅਕਾਊਂਟ ਲਾਕ ਕਰਨਾ

ਕੀ ਅਥਾਂਟੀਕੇਸ਼ਨ ਪਾਲਿਸੀਆਂ ਲਈ ਅਕਾਊਂਟ ਲਾਕ ਕਰਨ ਲਈ ਸਹਿਯੋਗ ਦੀ ਲੋੜ ਹੁੰਦੀ ਹੈ ਜੋ ਕੁਝ ਸਮੇਂ ਤੋਂ ਨਹੀਂ ਵਰਤਿਆ ਜਾ ਰਿਹਾ। Red Hat Enterprise Linux 6.4 ਵਿੱਚ ਵਾਧੂ ਫੰਕਸ਼ਨ pam_lastlog ਮੋਡੀਊਲ ਵਿੱਚ ਜੋੜਿਆ ਗਿਆ ਹੈ, ਜੋ ਯੂਜ਼ਰਾਂ ਨੂੰ ਸੰਰਚਿਤ ਦਿਨਾਂ ਦੀ ਗਿਣਤੀ ਤੋਂ ਬਾਅਦ ਲਾਕ ਕਰਨ ਵਿੱਚ ਮੱਦਦ ਕਰਦਾ ਹੈ।

libica ਲਈ ਕਾਰਵਾਈ ਦਾ ਨਵਾਂ ਮੋਡ

libica ਲਾਇਬਰੇਰੀ, ਜਿਸ ਵਿੱਚ IBM eServer ਕਰਿਪਟੋਗਰਾਫਿਕ ਐਕਸੈੱਲਰੇਟਰ (ICA) ਹਾਰਡਵੇਅਰ ਨੂੰ IBM System z ਉੱਪਰ ਵਰਤਣ ਲਈ ਫੰਕਸ਼ਨ ਅਤੇ ਸਹੂਲਤਾਂ ਹਨ, ਨੂੰ ਸੋਧਿਆ ਗਿਆ ਹੈ ਤਾਂ ਜੋ ਨਵੀਂ ਐਲਗੋਰਿਥਮ ਵਰਤੀ ਜਾ ਸਕੇ ਜੋ ਮੈਸੇਜ ਸਕਿਊਰਿਟੀ ਅਸਿਸਟ ਐਕਸਟੈਂਸ਼ਨ 4 ਹਦਾਇਤਾਂ ਨੂੰ ਸੈਂਟਰਲ ਪਰੋਸੈੱਸਰ ਅਸਿਸਟ ਵਿੱਚ ਕਰਿਪਟੋਗਰਾਫਿਕ ਫੰਕਸ਼ਨ ਵਿੱਚ (CPACF) ਵਰਤਦੀ ਹੈ। DES ਅਤੇ 3DES ਬਲਾਕ ਸਾਈਫਰਾਂ ਲਈ, ਹੇਠਲੇ ਮੋਡ ਹੁਣ ਸਹਿਯੋਗੀ ਹਨ:
  • ਸਾਈਫਰ ਬਲਾਕ ਚੇਨਿੰਗ Ciphertext ਸਟੀਲਿੰਗ (CBC-CS) ਨਾਲ
  • ਸਾਈਫਰ-ਅਧਾਰਿਤ ਮੈਸੇਜ ਅਥਾਂਟੀਕੇਸ਼ਨ ਕੋਡ (CMAC)
AES ਬਲਾਕ ਸਾਈਫਰਾਂ ਲਈ, ਹੇਠਲੇ ਮੋਡ ਵਾਲੀਆਂ ਕਾਰਵਾਈਆਂ ਨੂੰ ਸਹਿਯੋਗ ਹੈ:
  • ਸਾਈਫਰ ਬਲਾਕ ਚੇਨਿੰਗ Ciphertext ਸਟੀਲਿੰਗ (CBC-CS) ਨਾਲ
  • ਸਾਈਫਰ ਬਲਾਕ ਚੇਨਿੰਗ ਮੈਸੇਜ ਅਥਾਂਟੀਕੇਸ਼ਨ ਕੋਡ (CCM) ਵਾਲਾ ਕਾਊਂਟਰ
  • Galois/ਕਾਊਂਟਰ (GCM)
ਕੰਪਲੈਕਸ ਕਰਿਪਟੋਗਰਾਫਿਕ ਐਲਗੋਰਿਥਮ ਦਾ ਇਹ ਐਕਸੈੱਲਰੇਟਰ IBM System z ਮਸ਼ੀਨਾਂ ਦੀ ਕਾਰਜਕਉਸ਼ਲਤਾ ਵਿੱਚ ਸੁਧਾਰ ਕਰਦਾ ਹੈ।

System z ਲਈ zlib ਕੰਪਰੈਸ਼ਨ ਲਾਇਬਰੇਰੀ ਦੀ ਸੋਧ ਅਤੇ ਸਹਿਯੋਗ

zlib ਲਾਇਬਰੇਰੀ, ਇੱਕ ਆਮ-ਉਦੇਸ਼ ਬਿਨਾਂ ਡਾਟਾ ਕੰਪਰੈਸ਼ਨ ਲਾਇਬਰੇਰੀ, ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ IBM System z ਦੀ ਕਾਰਜਕੁਸ਼ਲਤਾ ਸੋਧੀ ਜਾ ਸਕੇ।

ਫਾਲਬੈਕ ਫਾਇਲਵਾਲ ਸੰਰਚਨਾ

iptables ਅਤੇ ip6tables ਸਰਵਿਸਾਂ ਹੁਣ ਫਾਲਬੈਕ ਫਾਇਲਵਾਲ ਸੰਰਚਨਾ ਨਿਰਧਾਰਤ ਕਰਨ ਦੀ ਸਮਰੱਥਾ ਦਿੰਦੇ ਹਨ ਜੇ ਮੂਲ ਫਾਇਰਵਾਲ ਲਾਗੂ ਨਾ ਹੋਵੇ। ਜੇ ਫਾਇਰਵਾਲ ਰੂਲ /etc/sysconfig/iptables ਤੋਂ ਲਾਗੂ ਕਰਨ ਵਿੱਚ ਫੇਲ ਹੁੰਦੇ ਹਨ, ਤਾਂ ਫਾਲਬੈਕ ਫਾਇਲ ਲਾਗੂ ਹੁੰਦੀ ਹੈ ਜੇ ਮੌਜੂਦ ਹੋਵੇ। ਫਾਲਬੈਕ ਫਾਇਲ ਦਾ ਨਾਂ /etc/sysconfig/iptables.fallback ਹੁੰਦਾ ਹੈ ਅਤੇ iptables-save ਫਾਇਲ ਫਾਰਮੈਟ (/etc/sysconfig/iptables ਵਾਂਗ) ਵਰਤਦੀ ਹੈ।ਜੇ ਫਾਲਬੈਕ ਫਾਇਲ ਦੀ ਐਪਲੀਕੇਸ਼ਨ ਵੀ ਫੇਲ ਹੁੰਦੀ ਹੈ, ਤਾਂ ਹੋਰ ਫਾਲਬੈਕ ਨਹੀਂ ਹੁੰਦਾ। ਫਾਲਬੈਕ ਫਾਇਲ ਬਣਾਉਣ ਲਈ, ਮਿਆਰੀ ਫਾਇਰਵਾਲ ਫਾਇਲ ਸੰਰਚਨਾ ਟੂਲ ਵਰਤੋ ਅਤੇ ਫਾਲਬੈਕ ਫਾਇਲ ਦਾ ਨਾ ਬਦਲੋ ਜਾਂ ਕਾਪੀ ਕਰੋ। ip6tables ਸਰਵਿਸ ਲਈ ਵੀ ਇਹੀ ਤਰੀਕਾ ਵਰਤੋ, ਸਿਰਫ ਸਭ iptables ਨੂੰ ip6tablesਨਾਲ ਬਦਲੋ।

ਅਧਿਆਇ 7. ਇੰਟਾਈਟਲਮੈਂਟ

ਸਤਰ ਅੱਪਡੇਟ

Red Hat Enterprise Linux 6.4 ਵਿੱਚ, ਕਈ ਸਤਰਾਂ ਮੈਂਬਰੀ ਮੈਨੇਜਰ ਵਿੱਚ ਰੱਖੀਆਂ ਜਾਂਦੀਆਂ ਹਨ:
  • subscribe ਦਾ ਨਾਂ attach ਵਿੱਚ ਬਦਲ ਦਿੱਤਾ ਹੈ
  • auto-subscribe ਦਾ ਨਾਂ auto-attach ਬਦਲ ਦਿੱਤਾ ਹੈ
  • unsubscribe ਦਾ ਨਾਂ remove ਬਦਲ ਦਿੱਤਾ ਹੈ
  • consumer ਦਾ ਨਾਂ system ਜਾਂ unit ਬਦਲ ਦਿੱਤਾ ਹੈ

ਪਰਾਕਸੀ ਕੁਨੈਕਸ਼ਨ ਜਾਂਚਣਾ

ਪਰਾਕਸੀ ਸੰਰਚਨਾ ਡਾਇਲਾਗ ਹੁਣ ਯੂਜ਼ਰਾਂ ਨੂੰ ਪਰਾਕਸੀ ਕੁਨੈਕਸ਼ਨ ਜਾਂਚ ਕਰਨ ਲਈ ਮੱਦਦ ਕਰਦਾ ਹੈ।

ਮਲਟੀਪਲ ਇੰਟਾਈਟਲਮੈਂਟਾਂ ਤੇ ਮੈਂਬਰ ਬਣੋ ਜਾਂ ਮੈਂਬਰੀ ਹਟਾਓ

ਮੈਂਬਰੀ ਮੈਨੇਜਰ ਹੁਣ ਮਲਟੀਪਲ ਇੰਟਾਈਟਲਮੈਂਟਾਂ ਨਾਲ ਮੈਂਬਰੀ ਬਣ (ਜੁੜ) ਸਕਦਾ ਹੈ ਜਾਂ ਮੈਂਬਰੀ ਹਟਾ ਸਕਦਾ ਹੈ ਆਪਣਾ ਸੀਰੀਅਲ ਨੰਬਰ ਵਰਤ ਕੇ।

ਸਰਗਰਮੀ ਕੁੰਜੀ ਸਹਿਯੋਗ GUI ਵਿੱਚ

ਮੈਂਬਰੀ ਮੈਨੇਜਰ ਗਰਾਫੀਕਲ ਯੂਜ਼ਰ ਇੰਟਰਫੇਸ ਹੁਣ ਤੁਹਾਨੂੰ ਸਿਸਟਮ ਨੂੰ ਇੱਕ ਸਰਗਰਮੀ ਕੁੰਜੀ ਵਰਤ ਕੇ ਰਜਿਸਟਰ ਕਰਨ ਵਿੱਚ ਮੱਦਦ ਕਰਦਾ ਹੈ। ਸਰਗਰਮੀ ਕੁੰਜੀ ਹੁਣ ਯੂਜ਼ਰਾਂ ਨੂੰ ਸਿਸਟਮ ਲਈ ਰਜਿਸਟਰ ਕਰਨ ਤੋਂ ਪਹਿਲਾਂ ਸੰਰਚਨਾ ਕਰਨ ਵਿੱਚ ਮੱਦਦ ਕਰਦਾ ਹੈ।

ਬਾਹਰੀ ਸਰਵਰਾਂ ਤੇ ਰਜਿਸਟਰ ਕਰਨਾ

ਰਜਿਸਟਰੇਸ਼ਨ ਦੌਰਾਨ ਰਿਮੋਟ ਸਰਵਰ ਦੀ ਚੋਣ ਲਈ ਸਹਿਯੋਗ ਨੂੰ ਮੈਂਬਰੀ ਮੈਨੇਜਰ ਵਿੱਚ ਸਹਿਯੋਗ ਹੈ। ਮੈਂਬਰੀ ਮੈਨੇਜਰ ਯੂਜ਼ਰ ਇੰਟਰਫੇਸ ਸਰਵਰ ਦਾ URL ਚੁਣਨ ਲਈ ਇੱਕ ਚੋਣ ਦਿੰਦਾ ਹੈ, ਜਿਸਦੇ ਨਾਲ ਪੋਰਟ ਅਤੇ ਇੱਕ ਅਗੇਤਰ ਹੁੰਦਾ ਹੈ, ਰਜਿਸਟਰੇਸ਼ਨ ਕਾਰਜ ਦੌਰਾਨ। ਨਾਲ ਹੀ, ਕਮਾਂਡ ਲਾਈਨ ਤੇ ਰਜਿਸਟਰ ਕਰਨ ਵੇਲੇ, --serverurl ਚੋਣ ਨੂੰ ਸਰਵਰ ਦੇਣ ਲਈ ਵਰਤਿਆ ਜਾ ਸਕਦਾ ਹੈ ਜਿਸਤੇ ਰਜਿਸਟਰ ਕਰਨਾ ਹੈ। ਇਸ ਫੀਚਰ ਬਾਰੇ ਹੋਰ ਜਾਣਕਾਰੀ ਲਈ, ਸਿਸਟਮ ਰਜਿਸਟਰ, ਅਨ-ਰਜਿਸਟਰ, ਅਤੇ ਮੁੜ-ਰਜਿਸਟਰ ਕਰਨਾ ਭਾਗ ਮੈਂਬਰੀ ਮੈਨੇਜਮੈਂਟ ਗਾਈਡ ਵਿੱਚ ਵੇਖੋ।

GUI ਵਿੱਚ ਬਦਲੀ ਵਰਤੋਂ

ਮੈਂਬਰੀ ਮੈਨੇਜਰ GUI ਵਿੱਚ ਗਾਹਕਾਂ ਦੇ ਸੁਝਾਵਾਂ ਅਨੁਸਾਰ ਸੁਧਾਰ ਕੀਤੇ ਹਨ।

ਅਧਿਆਇ 8. ਵੁਰਚੁਲਾਈਜ਼ੇਸ਼ਨ

8.1. KVM

virtio-SCSI

KVM ਵਰਚੁਅਲਾਈਜੇਸ਼ਨ ਦਾ ਸਟੋਰੇਜ਼ ਸਟੈਕ ਸੋਧਿਆ ਗਿਆ ਹੈ ਤਾਂ ਜੋ virtio-SCSI (ਇੱਕ ਸਟੋਰੇਜ਼ ਢਾਂਚਾਂ KVM ਅਧਾਰਿਤ SCSI ਉੱਪਰ) ਸਮਰੱਥਾ ਜੋੜੀ ਜਾ ਸਕੇ। Virtio-SCSI ਸਿੱਧਾ ਹੀ SCSI LUNs ਨਾਲ ਜੁੜਨ ਵਿੱਚ ਮੱਦਦ ਕਰਦਾ ਹੈ ਅਤੇ virtio-blk ਦੀ ਸਕੇਲੇਬਿਲਟੀ ਵਿੱਚ ਵੀ ਸੁਧਾਰ ਕਰਦਾ ਹੈ। virtio-SCSI ਦਾ ਫਾਇਦਾ ਹੈ ਕਿ ਸੈਂਕੜੇ ਜੰਤਰਾਂ ਦਾ ਪਰਬੰਧਨ ਕਰ ਸਕਦਾ ਹੈ virtio-blk ਦੇ ਮੁਕਾਬਲੇ ਜੋ ਸਿਰਫ 25 ਜੰਤਰਾਂ ਦਾ ਅਤੇ PCI ਸਲਾਟਾਂ ਦਾ ਪਰਬੰਧਨ ਕਰਦਾ ਹੈ।
Virtio-SCSI ਹੁਣ ਟਾਰਗਿਟ ਜੰਤਰਾਂ ਦੇ ਫੀਚਰ ਸਮਾ ਸਕਦਾ ਹੈ ਜਿਸ ਦਾ ਕਾਰਨ ਹੈ:
  • ਇੱਕ ਵਰਚੁਅਲ ਹਾਰਡ ਡਰਾਈਵ ਜਾਂ CD ਨੂੰ virtio-scsi ਕੰਟਰੋਲਰ ਦੁਆਰਾ ਜੋੜਨਾ,
  • ਇੱਕ ਫਿਜ਼ੀਕਲ SCSI ਜੰਤਰ ਨੂੰ ਹੋਸਟ ਤੋਂ ਗਿਸਟ ਵੱਲ QEMU scsi-ਬਲਾਕ ਜੰਤਰ ਦੁਆਰਾ ਪਾਸ ਕਰਨਾ,
  • ਅਤੇ ਪ੍ਰਤੀ ਗਿਸਟ ਸੈਂਕੜੇ ਜੰਤਰਾ ਨੂੰ ਵਰਤਣਾ; ~25-ਜੰਤਰਾਂ ਦੀ ਸੀਮਾਂ ਜੋ virtio-blk ਲਈ ਸੀ ਲਈ ਇੱਕ ਸੁਧਾਰ ਹੈ।
virtio-scsi Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਸੀ ਅਤੇ Red Hat Enterprise Linux 6.4 ਵਿੱਚ ਪੂਰੀ ਤਰਾਂ ਸਹਿਯੋਗੀ ਹੈ। Windows ਗਿਸਟ (Windows XP ਸਮੇਤ) ਨੂੰ ਵੀ ਨਵੇਂ virtio-win ਡਰਾਈਵਰਾਂ ਦਾ ਸਹਿਯੋਗ ਹੈ।

Intel ਦੇ ਅਗਲੀ ਜਨਰੇਸ਼ਨ ਕੋਰ ਪਰੋਸੈੱਸਰਾਂ ਲਈ ਸਹਿਯੋਗ

Red Hat Enterprise Linux 6.4 ਵਿੱਚ Intel ਦੇ ਅਗਲੀ-ਜਨਰੇਸ਼ਨ ਕੋਰ ਪਰੋਸੈੱਸਰਾਂ ਲਈ qemu-kvm ਵਾਲਾ ਸਹਿਯੋਗ ਦਿੱਤਾ ਗਿਆ ਹੈ ਤਾਂ ਜੋ KVM ਗਿਸਚ ਇਸ ਪਰੋਸੈੱਸਰ ਦੀਆਂ ਨਵੀਆਂ ਫੀਚਰਾਂ ਵਰਤ ਸਕਣ, ਜਿਨਾਂ ਵਿੱਚ ਖਾਸ-ਖਾਸ ਹਨ: ਅਡਵਾਂਸਡ ਵੈਕਟਕ ਐਕਸਟੈਂਸ਼ਨ 2 (AVX2), ਬਿੱਟ-ਮੈਨੀਪੁਲੇਸ਼ਨ ਇੰਸਟਰੱਕਸ਼ਨਜ਼ 1 (BMI1), ਬਿੱਟ-ਮੈਨੀਪੁਲੈਸ਼ਨ ਇੰਸਟਰੱਕਸ਼ਨਜ਼ 2 (BMI2), ਹਾਰਡਵੇਅਰ ਲਾਕ ਈਲੀਸ਼ਨ (HLE), ਰਿਸਟਰਿਕਟਡ ਟਰਾਂਸੈਕਸ਼ਨ ਮੈਮੋਰੀ (RTM), ਪਰੋਸੈੱਸ-ਕੰਟੈਕਸਟ ਇਡੈਂਟੀਫਾਇਰ (PCID), ਇਨਵੈਲੀਡੇਟ ਪਰੋਸੈੱਸ-ਕੰਟੈਕਸਟ ਅਡੈਂਟੀਫਾਇਰ (INVPCID), ਫਿਊਜ਼ਡ ਮਲਟੀਪਲਾਈ-ਐਡ (FMA), ਬਿੱਗ-ਏਨਡੀਅਨ ਮੂਵ ਇੰਸਟਰੱਕਸ਼ਨਜ਼ (MOVBE), F ਸਿਗਮੈਂਟ ਐਂਡ G ਸਿਗਮੈਟ BASE ਇੰਸਟਰੱਕਸ਼ਨਜ਼ (FSGSBASE), ਸੁਪਰਵਾਈਜ਼ਰ ਮੋਡ ਐਗਜ਼ੀਕਿਊਸ਼ਨ ਪਰੀਵੈਂਸ਼ਨ (SMEP), ਇਨਹਾਂਸਡ REP MOVSB/STOSB (ERMS)।

AMD Opteron 4xxx ਸੀਰੀਜ਼ CPU ਲਈ ਸਹਿਯੋਗ

AMD Opteron 4xxx ਸੀਰੀਜ਼ ਪਰੋਸੈੱਸਰ ਹੁਣ qemu-kvm ਦੁਆਰਾ ਸਹਿਯੋਗੀ ਹਨ। ਇਸ ਨਾਲ ਇਸ ਪਰੋਸੈੱਸਰ ਸੀਰੀਜ਼ ਦੇ ਨਵੇਂ ਫੀਚਰਾਂ ਨੂੰ KVM ਗਿਸਟਾਂ ਦੇ ਵਰਤਣ ਲਈ ਮੱਦਦ ਮਿਲਦੀ ਹੈ, ਜਿਵੇਂ: F16C ਇੰਸਟਰੱਕਸ਼ਨ ਸੈੱਟ, ਟਰੇਲਿੰਗ ਬਿੱਟ ਮੈਨੂਪੁਲੈਸ਼ਨ, ਬਿੱਟ-ਮੈਨੂਪੁਲੈਸ਼ਨ ਇੰਸਟਰੱਕਸ਼ਨ 1 (BMI1) ਡੈਸੀਮੇਟ ਫੰਕਸ਼ਨ, ਅਤੇ ਫਿਊਜ਼ਡ-ਐਡ (FMA) ਇੰਸਟਰੱਕਸ਼ਨ ਸੈੱਟ।

ਗਿਸਟ ਲਾਈਵ ਮਾਈਗਰੇਸ਼ਨ SPICE ਦੁਆਰਾ USB ਫਾਰਵਰਡਿੰਗ ਵਰਤ ਕੇ

Red Hat Enterprise Linux 6.4 ਵਿੱਚ, KVM ਗਿਸਟਾਂ ਦੀ ਲਾਈਵ ਮਾਈਗਰੇਸ਼ਨ ਨੂੰ SPICE ਦੁਆਰਾ USB ਫਾਰਵਰਡਿੰਗ ਵਰਤ ਕੇ ਸਹਿਯੋਗ ਦਿੰਦਾ ਹੈ, ਜਦੋਂ ਕਿ ਮੌਜੂਦਾ USB ਜੰਤਰ ਰੀਡਾਇਰੈਕਟਸ਼ਨ ਨੂੰ ਸਭ ਸੰਰਚਿਤ ਜੰਤਰਾਂ ਲਈ ਸਹਿਯੋਗ ਹੈ।

ਗਿਸਟਾਂ ਦੀ ਲਾਈਵ ਮਾਈਗਰੇਸ਼ਨ USB ਜੰਤਰ ਵਰਤ ਕੇ

Red Hat Enterprise Linux 6.4 ਵਿੱਚ, KVM ਗਿਸਟਾਂ ਦੀ ਲਾਈਵ ਮਾਈਗਰੇਸ਼ਨ USB ਜੰਤਰ ਵਰਤ ਕੇ ਕਰਨ ਲਈ ਸਹਿਯੋਗੀ ਹੈ। ਹੇਠਲੇ ਜੰਤਰਾਂ ਨੂੰ ਸਹਿਯੋਗ ਹੈ: ਇਨਹਾਂਸਡ ਹੋਸਟ ਕੰਟਰੋਲਰ ਇੰਟਰਫੇਸ (EHCI) ਅਤੇ ਯੂਨੀਵਰਸਲ ਹੋਸਟ ਕੰਟਰੋਲਰ ਇੰਟਰਫੇਸ (UHCI) ਲੋਕਲ ਪਾਸਥਰੋ ਐਂਡ ਇਮੂਲੈਟਡ ਜੰਤਰ ਜਿਵੇਂ ਸਟੋਰੇਜ਼ ਜੰਤਰ, ਮਾਈਸ, ਕੀਬੋਰਡ, ਹੱਬਾਂ, ਅਤੇ ਹੋਰ।

QEMU ਗਿਸਟ ਏਜੰਟ ਅੱਪਡੇਟ ਕੀਤਾ ਗਿਆ ਹੈ

QEMU ਗਿਸਟ ਏਜੰਟ (ਜੇ qemu-guest-agent ਪੈਕੇਜ) ਨੂੰ Red Hat Enterprise Linux 6.4 ਵਿੱਚ ਪੂਰੀ ਤਰਾਂ ਸਹਿਯੋਗ ਹੈ। ਇਸਨੂੰ ਵਰਜਨ 1.1 ਤੱਕ ਅੱਪਡੇਟ ਕੀਤਾ ਗਿਆ ਹੈ, ਅਤੇ ਹੇਠਲੇ ਸੁਧਾਰ ਅਤੇ ਬੱਗ ਫਿਕਸ ਦਿੱਤਾ ਗਏ ਹਨ।:
  • guest-suspend-disk ਅਤੇ guest-suspend-ram ਕਮਾਂਡਾਂ ਨੂੰ ਹੁਣ RAM ਜਾਂ ਡਿਸਕ ਨੂੰ Windows ਸਿਸਟਮਾਂ ਉੱਪਰ ਸਸਪੈਂਡ ਕਰਨ ਲਈ ਵਰਤਿਆ ਜਾ ਸਕਦਾ ਹੈ।
  • guest-network-get-interfaces ਕਮਾਂਡ ਹੁਣ ਲੀਨਕਸ ਵਿੱਚ ਨੈੱਟਵਰਕ ਇੰਟਰਫੇਸ ਜਾਣਕਾਰੀ ਲੈਣ ਲਈ ਵਰਤੀ ਜਾ ਸਕਦੀ ਹੈ।
  • ਇਸ ਅੱਪਡੇਟ ਵਿੱਚ ਫਾਇਲ ਸਿਸਟਮ ਫਰੀਜ਼ ਸਹਿਯੋਗ ਸੁਧਾਰ ਅਤੇ ਫਿਕਸ ਦਿੱਤੇ ਗਏ ਹਨ।
  • ਇਸ ਅੱਪਡੇਟ ਵਿੱਚ ਵੱਕ-ਵੱਖ ਡੌਕੂਮੈਂਟੇਸ਼ਨ ਫਿਕਸ ਅਤੇ ਛੋਟੇ ਸੁਧਾਰ ਦਿੱਤੇ ਗਏ ਹਨ।

ਪੈਰਾਵਰਚੁਅਲਾਈਜੇਸ਼ਨ ਐਂਡ-ਆਫ-ਇਟਰੱਪਟ ਇੰਡੀਕੇਸ਼ਨ (PV-EOI)

virtio-blk ਦੀ ਸਕੇਲੇਬਿਲਟੀ ਵਿੱਚ ਵੀ ਸੁਧਾਰ ਕਰਦਾ ਹੈ। virtio-SCSI ਦਾ ਫਾਇਦਾ ਹੈ ਕਿ ਸੈਂਕੜੇ ਜੰਤਰਾਂ ਦਾ ਪਰਬੰਧਨ ਕਰ ਸਕਦਾ ਹੈ virtio-blk ਦੇ ਮੁਕਾਬਲੇ ਜੋ ਸਿਰਫ 25 ਜੰਤਰਾਂ ਦਾ ਅਤੇ PCI ਸਲਾਟਾਂ ਦਾ ਪਰਬੰਧਨ ਕਰਦਾ ਹੈ।

ਸੰਰਚਨਾ-ਯੋਗ ਸਾਊਂਡ ਪਾਸ-ਥਰੋ

ਇੱਕ ਸਾਊਂਡ ਜੰਤਰ ਹੁਣ ਗਿਸਟ ਸਿਸਟਮ ਉੱਪਰ ਮਾਈਕਰੋਫੋਨ ਜਾਂ ਇੱਕ ਸਪੀਕਰ ਤੌਰ ਤੇ ਖੋਜਿਆ ਜਾ ਸਕਦਾ ਹੈ (ਲਾਈਨ-ਇਨ ਅਤੇ ਲਾਈਨ-ਆਊਟ ਤੌਰ ਤੇ ਖੋਜੇ ਜਾਣ ਦੇ ਨਾਲ-ਨਾਲ)। ਸਾਊਂਡ ਜੰਤਰ ਹੁਣ ਗਿਸਟ ਐਪਲੀਕੇਸ਼ਨਾਂ ਵਿੱਚ ਠੀਕ ਕੰਮ ਕਰਦੇ ਹਨ ਜੋ ਸਿਰਫ ਕੁਝ ਕਿਸਮਾਂ ਦੀ ਇੰਪੁੱਟ ਰਿਕਾਰਡਿੰਗ ਅਤੇ ਆਡੀਓ ਲਈ ਸਵੀਕਾਰ ਕਰਦੇ ਹਨ।

8.2. Hyper-V

Microsoft Hyper-V ਡਰਾਈਵਰ ਜੋੜਨੇ ਅਤੇ ਇਹਨਾਂ ਲਈ ਗਿਸਟ ਇੰਸਟਾਲੇਸ਼ਨ ਸਹਿਯੋਗ

ਇੰਟੀਗਰੇਟਡ Red Hat Enterprise Linux ਗਿਸਟ ਇੰਸਟਾਲੇਸ਼ਨ, ਅਤੇ Hyper-V ਪੈਰਾ-ਵਰਚੁਅਲਾਈਜ਼ਡ ਜੰਤਰ ਸਹਿਯੋਗ Red Hat Enterprise Linux 6.4 ਵਿੱਚ Microsoft Hyper-V ਉੱਪਰ ਯੂਜ਼ਰਾਂ ਨੂੰ Red Hat Enterprise Linux 6.4 ਨੂੰ ਗਿਸਟ ਤੌਰ ਤੇ Microsoft Hyper-V ਹਾਈਪਰਵਾਈਸਰ ਉੱਪਰ ਚਲਾਉਣ ਲਈ ਮੱਦਦ ਕਰਦਾ ਹੈ। ਹੇਠਲੇ Hyper-V ਡਰਾਈਵਰ ਅਤੇ ਕਲਾਕ-ਸੋਰਸ ਅੱਪਡੇਟ Red Hat Enterprise Linux 6.4 ਵਿਚਲੇ ਕਰਨਲ ਨਾਲ ਦਿੱਤੇ ਗਏ ਹਨ:
  • ਇੱਕ ਨੈੱਟਵਰਕ ਡਰਾਈਵਰ (hv_netvsc)
  • ਇੱਕ ਸਟੋਰੇਜ਼ ਡਰਾਈਵਰ (hv_storvsc)
  • ਇੱਕ HID-ਅਨੁਕੂਲ ਮਾਊਸ ਡਰਾਈਵਰ (hid_hyperv)
  • ਇੱਕ VMbus ਡਰਾਈਵਰ (hv_vmbus)
  • ਇੱਕ util ਡਰਾਈਵਰ (hv_util)
  • ਇੱਕ IDE ਡਿਸਕ ਡਰਾਈਵਰ (ata_piix)
  • ਇੱਕ ਕਲਾਕ ਸਰੋਤ (i386, AMD64/Intel 64: hyperv_clocksource)
Red Hat Enterprise Linux 6.4 ਵਿੱਚ Hyper-V ਨੂੰ ਕਲਾਕ ਸੋਰਕ ਅਤੇ ਇੱਰ ਗਿਸਟ Hyper-V ਕੀ-ਵੈਲਯੂ ਪੇਅਰ (KVP) ਡੈਮਨ (hypervkvpd) ਲਈ ਸਹਿਯੋਗ ਦਿੱਤਾ ਗਿਆ ਹੈ ਜੋ ਹੋਸਟ ਨੂੰ VMbus ਰਾਹੀਂ ਮੁਢਲੀ ਜਾਣਕਾਰੀ ਦਿੰਦਾ ਹੈ ਜਿਵੇਂ ਗਿਸਟ IP, FQDN, OS ਨਾਂ, ਅਤੇ OS ਰੀਲੀਜ਼ ਨੰਬਰ।

8.3. VMware ESX

VMware PV ਡਰਾਈਵਰ

VMware ਪੈਰਾ-ਵਰਚੁਅਲਾਈਜ਼ਡ ਡਰਾਈਵਰਾਂ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਇੱਕ ਸੀਮਲੈੱਸ ਆਊਟ-ਆਫ-ਦ-ਬਾਕਸ ਤਜਰਬਾ ਦਿੱਤਾ ਜਾ ਸਕੇ ਜਦੋਂ Red Hat Enterprise Linux 6.4 ਨੂੰ VMware ESX ਵਿੱਚ ਚਲਾਇਆ ਜਾਂਦਾ ਹੈ। ਐਨਾਕਾਂਡਾ ਇੰਸਟਾਲਰ ਨੂੰ ਵੀ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਇੰਸਟਾਲੇਸ਼ਨ ਕਾਰਜ ਦੌਰਾਨ ਡਰਾਈਵਰ ਵੇਖਾਏ ਜਾ ਸਕਣ। ਹੇਠਲੇ ਡਰਾਈਵਰ ਅੱਪਡੇਟ ਕੀਤੇ ਗਏ ਹਨ:
  • ਇੱਕ ਨੈੱਟਵਰਕ ਡਰਾਈਵਰ (vmxnet3)
  • ਇੱਕ ਸਟੋਰੇਜ਼ ਡਰਾਈਵਰ (vmw_pvscsi)
  • ਇੱਕ ਮੈਮੋਰੀ ਬੈਲੂਨਿੰਗ ਡਰਾਈਵਰ (vmware_balloon)
  • ਇੱਕ ਮਾਊਸ ਡਰਾਈਵਰ (vmmouse_drv)
  • ਇੱਕ ਵੀਡੀਓ ਡਰਾਈਵਰ (vmware_drv)

ਅਧਿਆਇ 9. ਕਲੱਸਟਰਿੰਗ

IBM iPDU ਫੈਂਸ ਜੰਤਰ ਲਈ ਸਹਿਯੋਗ

Red Hat Enterprise Linux 6.4 ਵਿੱਚ IBM iPDU ਫੈਂਸ ਡਿਵਾਈਸ ਲਈ ਸਹਿਯੋਗ ਦਿੱਤਾ ਗਿਆ ਹੈ। ਇਸ ਫੈਂਸ ਡਿਵਾਈਸ ਦੇ ਪੈਰਾਮੀਟਰਾਂ ਬਾਰੇ ਵਧੇਰੇ ਜਾਣਕਾਰੀ ਲਈ, ਫੈਂਸ ਡਿਵਾਈਸ ਪੈਰਾਮੀਟਰ ਵੇਖੋ ਜੋ Red Hat Enterprise Linux 6 ਕਲੱਸਟਰ ਪਰਬੰਧਨ ਗਾਈਡ ਵਿੱਚ ਦਿੱਤਾ ਹੈ।

Eaton ਨੈੱਟਵਰਕ ਪਾਵਰ ਕੰਟਰੋਲਰ ਫੈਂਸ ਡਿਵਾਈਸ ਲਈ ਸਹਿਯੋਗ

Red Hat Enterprise Linux 6.4 ਵਿੱਚ fence_eaton_snmp ਲਈ ਸਹਿਯੋਗ ਦਿੱਤਾ ਗਿਆ ਹੈ, ਜੋ Eaton ਓਵਰ SNMP ਨੈੱਟਵਰਕ ਪਾਵਰ ਸਵਿੱਚ ਲਈ ਫੈਂਸ ਡਿਵਾਈਸ ਹੈ। ਇਸ ਫੈਂਸ ਏਜੰਟ ਬਾਰੇ ਪੈਰਾਮੀਟਰਾਂ ਦੀ ਜਾਣਕਾਰੀ ਲਈ, ਫੈਂਸ ਡਿਵਾਈਸ ਪੈਰਾਮੀਟਰ Red Hat Enterprise Linux 6 ਕਲੱਸਟਰ ਪਰਬੰਧਨ ਗਾਈਡ ਵਿੱਚ ਵੇਖੋ।

ਨਵਾਂ keepalived ਪੈਕੇਜ

Red Hat Enterprise Linux 6.4 ਵਿੱਚ keepalived ਪੈਕੇਜ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ। keepalived ਪੈਕੇਜ ਸਧਾਰਨ ਅਤੇ ਖਰਾਬ ਸਹੂਲਤਾਂ ਲੋਡ-ਬੈਲੰਸਿੰਗ ਅਤੇ ਹਾਈ-ਅਵੈਲੇਬਿਲਿਟੀ ਲਈ ਦਿੰਦਾ ਹੈ। ਲੋਡ-ਬੈਲਿੰਸਿੰਗ ਫਰੇਮਵਰਕ ਜਾਣ-ਪਛਾਣੇ ਲੀਨਕਸ ਵਰਚੁਅਲ ਸਰਵਰ ਕਰਨਲ ਮੋਡੀਊਲ ਨਾਲ ਵਰਤਿਆ ਜਾਂਦਾ ਹੈ ਜੋ ਲੇਅਰ 4 ਨੈੱਟਵਰਕ ਲੋਡ-ਬੈਲਿੰਸਿੰਗ ਦਿੰਦਾ ਹੈ। keepalived ਡੈਮਨ ਲੋਡ-ਬੈਲਿੰਸਿੰਗ ਸਰਵਰ ਪੂਲ ਦੀ ਜਾਂਚ ਕਰਦਾ ਹੈ। keepalived ਡੈਮਨ ਵਰਚੁਅਲ ਰਾਊਟਰ ਰਿਡੰਡੈਂਸੀ ਪਰੋਟੋਕਾਲ (VRRP) ਲਾਗੂ ਕਰਦਾ ਹੈ, ਤਾਂ ਜੋ ਰਾਊਟਰ ਜਾਂ ਡਾਇਰੈਕਟਰ ਫੇਲਓਵਰ ਹਾਈ ਅਵੈਲੇਬਿਲਿਟੀ ਮਿਲ ਸਕੇ।

ਵਾਚਡੌਗ ਰਿਕਵਰੀ

ਨਵਾਂ fence_sanlock ਅਤੇ checkquorum.wdmd ਫੈਂਸ ਏਜੰਟ, ਜੋ Red Hat Enterprise Linux 6.4 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ, ਨਵੀਂ ਵਿਧੀ ਦਿੰਦਾ ਹੈ ਜੋ ਨੋਡ ਰਿਕਵਰੀ ਵਿੱਚ ਤਬਦੀਲੀ ਕਰਦਾ ਹੈ ਵਾਚਡੌਗ ਜੰਤਰ ਦੁਆਰਾ। ਇਸ ਤਕਨੀਕੀ ਜਾਣਕਾਰੀ ਨੂੰ ਯੋਗ ਕਰਨ ਬਾਰੇ ਜਾਣਕਾਰੀ ਲਈ https://fedorahosted.org/cluster/wiki/HomePage ਵੇਖੋ।

VMDK-ਅਧਾਰਿਤ ਸਟੋਰੇਜ਼ ਲਈ ਸਹਿਯੋਗ

Red Hat Enterprise Linux 6.4 ਵਿੱਚ ਕਲੱਸਟਰ ਲਈ ਸਹਿਯੋਗ ਦਿੱਤਾ ਗਿਆ ਹੈ ਜੋ VMware ਦਾ VMDK (ਵਰਚੁਅਲ ਮਸ਼ੀਨ ਡਿਸਕ) ਡਿਸਕ ਈਮੇਜ਼ ਟੈਕਨਾਲੋਜੀ ਨੂੰ ਮਲਟੀ-ਰਾਈਟਰ ਚੋਣ ਨਾਲ ਵਰਤਦਾ ਹੈ। ਇਹ ਤੁਹਾਨੂੰ, ਉਦਾਹਰਨ ਲਈ VMDK-ਅਧਾਰਿਤ ਸਟੋਰੇਜ਼ ਨੂੰ ਮਲਟੀ-ਰਾਈਟਰ ਚੋਣ ਨਾਲ ਕਲੱਸਟਰਡ ਫਾਇਲ ਸਿਸਟਮ ਲਈ ਵਰਤਦੀ ਹੈ ਜਿਵੇਂ GFS2।

ਅਧਿਆਇ 10. ਸਟੋਰੇਜ਼

ਪੈਰਲਲ NFS ਪੂਰਾ ਸਹਿਯੋਗੀ

ਪੈਰਲਲ NFS (pNFS) NFS v4.1 ਸਟੈਂਡਰਡ ਦਾ ਇੱਕ ਹਿੱਸਾ ਹੈ ਜੋ ਕਲਾਂਈਟ ਨੂੰ ਸਿੱਧਾ ਹੀ ਅਤੇ ਪੈਰਲਲ ਐਕਸੈੱਸ ਕਰਨ ਵਿੱਚ ਮੱਦਦ ਕਰਦਾ ਹੈ। pNFS ਢਾਂਚਾ NFS ਸਰਵਰਾਂ ਦੀ ਸਕੇਲੇਬਿਲਟੀ ਅਤੇ ਕਾਰਜਕੁਸ਼ਲਤਾ ਨੂੰ ਕਈ ਆਮ ਕੰਮਾਂ ਲਈ ਸੋਧ ਸਕਦਾ ਹੈ। Red Hat Enterprise Linux 6.4 ਵਿੱਚ, pNFS ਨੂੰ ਪੂਰਾ ਸਹਿਯੋਗ ਹੈ।
pNFS 3 ਵੱਖ-ਵੱਖ ਸਟੋਰੇਜ਼ ਪਰੋਟੋਕਾਲਾਂ ਜਾਂ ਲੇਆਊਟਾਂ ਨੂੰ ਸਹਿਯੋਗ ਦਿੰਦਾ ਹੈ: ਫਾਇਲਾਂ, ਆਬਜੈਕਟ ਅਤੇ ਬਲਾਕ। Red Hat Enterprise Linux 6.4 NFS ਕਲਾਂਈਟ ਫਾਇਲ ਲੇਆਊਟ ਪਰੋਟੋਕਾਲ ਨੂੰ ਸਹਿਯੋਗ ਦਿੰਦਾ ਹੈ।
ਇਸ ਨਵੀਂ ਫੰਕਸ਼ਨੈਲਿਟੀ ਨੂੰ ਯੋਗ ਕਰਨ ਲਈ pNFS-ਯੋਗ ਸਰਵਰ ਤੋਂ ਮਾਊਂਟ ਉੱਪਰ ਹੇਠਲੀਆਂ ਮਾਊਂਟ ਚੋਣਾਂ ਵਰਤੋ: -o minorversion=1 ਜਾਂ -o v4.1
ਜਦੋਂ pNFS-ਯੋਗ ਹੁੰਦਾ ਹੈ, nfs_layout_nfsv41_files ਕਰਨਲ ਮੋਡੀਊਲ ਆਪੇ ਹੀ ਪਹਿਲੇ ਮਾਊਂਟ ਤੇ ਲੋਡ ਹੋ ਜਾਂਦਾ ਹੈ। ਪੁਸ਼ਟੀ ਕਰਨ ਲਈ ਕਿ ਇਹ ਮੋਡੀਊਲ ਲੋਡ ਹੋਇਆ ਹੈ ਹੇਠਲੀ ਕਮਾਂਡ ਵਰਤੋ:
~]$ lsmod | grep nfs_layout_nfsv41_files
pNFS ਬਾਰੇ ਵਧੇਰੇ ਜਾਣਕਾਰੀ ਲਈ, http://www.pnfs.com/ ਵੇਖੋ।

XFS ਆਨਲਾਈਨ ਡਿਸਕਾਰਡ ਸਹਿਯੋਗ

ਇੱਕ ਆਨਲਾਈਨ ਰੱਦ ਕਾਰਵਾਈ ਮਾਊਂਟ ਕੀਤੇ ਫਾਇਲ ਸਿਸਟਮ ਉੱਪਰ ਬਲਾਕਾਂ ਨੂੰ ਰੱਦ ਕਰਦਾ ਹੈ ਜੋ ਫਾਇਲ ਸਿਸਟਮ ਦੁਆਰਾ ਨਹੀਂ ਵਰਤੇ ਜਾਂਦੇ। ਆਨਲਾਈਨ ਰੱਦ ਕਾਰਵਾਈ ਹੁਣ XFS ਫਾਇਲ ਸਿਸਟਮ ਲਈ ਵੀ ਸਹਿਯੋਗੀ ਹੈ। ਵਧੇਰੇ ਜਾਣਕਾਰੀ ਲਈ, ਨਾ-ਵਰਤੇ ਬਲਾਕ ਰੱਦ ਕਰੋ ਭਾਗ ਵੇਖੋ ਜੋ Red Hat Enterprise Linux 6 ਸਟੋਰੇਜ਼ ਪਰਬੰਧਨ ਗਾਈਡ ਵਿੱਚ ਹੈ।

LVM ਸਹਿਯੋਗ Micron PCIe SSD ਲਈ

Red Hat Enterprise Linux 6.4 ਵਿੱਚ, LVM Micron PCIe ਸੌਲਿਡ ਸਟੇਟ ਡਰਾਈਵ (SSDs) ਨੂੰ ਸਹਿਯੋਗ ਦਿੰਦਾ ਹੈ ਤਾਂ ਜੋ ਇਹ ਵਾਲੀਅਮ ਗਰੁੱਪ ਦਾ ਹਿੱਸਾ ਬਣ ਸਕੇ।

LVM ਸਹਿਯੋਗ 2-ਵੇ ਮਿਰਰ RAID10

LVM ਹੁਣ RAID10 ਲਾਜ਼ੀਕਲ ਵਾਲੀਅਮ ਬਣਾਉਣ, ਹਟਾਉਣ, ਤਬਦੀਲ, ਅਤੇ ਮੁੜ ਅਕਾਰ ਕਰਨ ਦੇ ਸਮਰੱਥ ਹੈ। ਇੱਕ RAID10 ਲਾਜ਼ੀਕਲ ਵਾਲੀਅਮ ਬਣਾਉਣ ਲਈ, ਹੋਰ RAID ਕਿਸਮਾਂ ਵਾਂਗ, ਸਿਗਮੈਂਟ ਕਿਸਮ ਇਸ ਤਰਾਂ ਦਿਓ:
~]# lvcreate --type raid10 -m 1 -i 2 -L 1G -n lv vg
ਧਿਆਨ ਰੱਖੋ ਕਿ -m ਅਤੇ -i ਆਰਗੂਮੈਂਟ ਉਸੇ ਤਰੀਕੇ ਨਾਲ ਕੰਮ ਕਰੇ ਜਿਵੇਂ ਹੋਰ ਸਿਗਮੈਂਟ ਕਿਸਮਾਂ ਲਈ ਕਰਦਾ ਹੈ। ਮਤਲਬ, -i ਸਟਰਿੱਪਾਂ ਦੀ ਕੁੱਲ ਗਿਣਤੀ ਹੈ ਜਦੋਂ ਕਿ -m (ਵਾਧੂ) ਕਾਪੀਆਂ ਦੀ ਗਿਣਤੀ ਹੈ (ਜਿਵੇਂ, -m 1 -i 2 ਦਾ ਮਤਲਬ 2 ਸਟਰਿੱਪਾਂ 2-ਵੇ ਮਿਰਰ ਦੇ ਸਿਖਰ ਤੇ)।

SCSI ਪਰਸਿਸਟੈਂਟ ਰਾਖਵਾਂਕਰਨ ਸੈੱਟ ਅੱਪ ਕਰੋ ਅਤੇ ਮੈਨੇਜ ਕਰੋ ਜੰਤਰ ਮੈਪਰ ਜੰਤਰਾਂ ਰਾਹੀਂ

ਪਹਿਲਾਂ, ਮਲਟੀਪਲ ਜੰਤਰਾਂ ਉੱਪਰ ਪਰਸਿਸਟੈਂਟ ਰਾਖਵਾਂਕਰਨ ਕਰਨ ਲਈ ਸੈੱਟਅੱਪ ਕਰਨ ਵਾਸਤੇ, ਸਭ ਪਾਥ ਜੰਤਰਾਂ ਤੇ ਸੈੱਟਅੱਪ ਕਰਨਾ ਜਰੂਰੀ ਸੀ। ਜੇ ਇੱਕ ਪਾਥ ਜੰਤਰ ਬਾਅਦ ਵਿੱਚ ਜੋੜਿਆ ਜਾਂਦਾ ਹੈ, ਤਾਂ ਉਸ ਜੰਤਰ ਲਈ ਦਸਤੀ ਰਾਖਵਾਂਕਰਨ ਜੋੜਨਾ ਪੈਂਦਾ ਸੀ। Red Hat Enterprise Linux 6.4 ਵਿੱਚ mpathpersist ਕਮਾਂਡ ਨਾਲ ਜੰਤਰ ਮੈਪਰ ਜੰਤਰਾਂ ਦੁਆਰਾ SCSI ਪਰਸਿਸਟੈਂਟ ਰਾਖਵਾਂਕਰਨ ਸੈੱਟ ਅਤੇ ਮੈਨੇਜ ਕਰਨ ਲਈ ਸਹਿਯੋਗ ਦਿੱਤਾ ਗਿਆ ਹੈ। ਜਦੋਂ ਪਾਥ ਜੰਤਰ ਜੋੜਿਆ ਜਾਂਦਾ ਹੈ, ਉਸ ਜੰਤਰ ਤੇ ਪਾਥ ਰਾਖਵਾਂਕਰਨ ਵੀ ਸੈੱਟਅੱਪ ਹੋ ਜਾਂਦਾ ਹੈ।

ਅਧਿਆਇ 11. ਕੰਪਾਈਲਰ ਅਤੇ ਟੂਲ

SystemTap ਨੂੰ ਵਰਜਨ 1.8 ਤੱਕ ਅੱਪਡੇਟ ਕੀਤਾ ਗਿਆ ਹੈ

SystemTap ਇੱਕ ਟਰੇਸਿੰਗ ਅਤੇ ਪਰੌਬਿੰਗ ਟੂਲ ਹੈ ਜੋ ਯੂਜ਼ਰਾਂ ਨੂੰ ਓਪਰੇਟਿੰਗ ਸਿਸਟਮ (ਖਾਸ ਕਰਕੇ ਕਰਨਲ) ਦੀਆਂ ਸਰਗਰਮੀਆਂ ਨੂੰ ਸਮਝਣ ਅਤੇ ਨਿਗਰਾਨੀ ਕਰਨ ਲਈ ਮਦਦ ਕਰਦਾ ਹੈ। ਇਹ netstat, ps, top, ਅਤੇ iostat ਵਰਗੇ ਟੂਲਾਂ ਵਾਂਗ ਜਾਣਕਾਰੀ ਦਿੰਦਾ ਹੈ; ਇਸ ਲਈ, SystemTap ਇਕੱਠੀ ਕੀਤੀ ਜਾਣਕਾਰੀ ਲਈ ਵਧੇਰੇ ਫਿਲਟਰਿੰਗ ਅਤੇ ਪੜਤਾਲ ਚੋਣਾਂ ਦਿੰਦਾ ਹੈ।
systemtap ਪੈਕੇਜ ਨੂੰ Red Hat Enterprise Linux 6.4 ਵਿੱਚ ਅੱਪਡੇਟ ਕੀਤਾ ਗਿਆ ਹੈ ਵਰਜਨ 1.8 ਤੱਕ, ਜੋ ਬਹੁਤ ਸਾਰੇ ਬੱਦ ਹੱਲ ਕਰਦਾ ਹੈ ਅਤੇ ਸੁਧਾਰ ਵੀ ਦਿੰਦਾ ਹੈ:
  • @var ਸੰਟੈਕਸ ਹੁਣ ਇੱਕ ਬਦਲਵੀਂ ਭਾਸ਼ਾ ਹੈ DWARF ਵੇਰੀਏਬਲਾਂ ਨੂੰ uprobe ਅਤੇ kprobe ਹੈਂਡਲਰਾਂ (ਪਰੋਸੈੱਸ, ਕਰਨਲ, ਮੋਡੀਊਲ) ਵਿੱਚ ਵਰਤਣ ਲਈ।
  • SystemTap ਹੁਣ ਲੋਕਲ ਵੇਰੀਏਬਲਾਂ ਨੂੰ ਨਸ਼ਟ ਕਰਦਾ ਹੈ ਤਾਂ ਜੋ C ਹੈਡਰਾਂ ਨਾਲ tapsets ਦੁਆਰਾ ਪ੍ਰਤੀਰੋਧ ਹਟਾਇਆ ਜਾ ਸਕੇ।
  • SystemTap ਕੰਪਾਈਲ-ਸਰਵਰ ਅਤੇ ਕਲਾਂਈਟ ਹੁਣ IPv6 ਨੈੱਟਵਰਕ ਲਈ ਸਹਿਯੋਗੀ ਹਨ।
  • SystemTap ਰੰਨਟਾਈਮ (staprun) ਹੁਣ -T ਟਾਈਮਆਊਟ ਚੋਣ ਨੂੰ ਸਵੀਕਾਰ ਕਰਦੀ ਹੈ ਜੋ ਸਕਰਿਪਟਾਂ ਤੋਂ ਘੱਟ ਚੇਤਾਵਨੀਆਂ ਨੂੰ ਪੋਲ ਕਰਨ ਦੀ ਮਨਜੂਰੀ ਦਿੰਦਾ ਹੈ।
  • SystemTap ਸਕਰਿਪਟ ਟਰਾਂਸਲੇਟਰ ਡਰਾਈਵਰ (stap) ਹੁਣ ਹੇਠਲੀਆਂ ਸਰੋਤ ਸੀਮਾ ਚੋਣਾਂ ਦਿੰਦਾ ਹੈ:
    --rlimit-as=NUM
    --rlimit-cpu=NUM
    --rlimit-nproc=NUM
    --rlimit-stack=NUM
    --rlimit-fsize=NUM
    
  • SystemTap ਮੋਡੀਊਲ ਹੁਣ ਛੋਟੇ ਹਨ ਅਤੇ ਜਲਦੀ ਕੰਪਾਈਲ ਹੁੰਦੇ ਹਨ। ਮੋਡੀਊਲ' debuginfo ਹੁਣ ਮੂਲ ਹੀ ਸਹਿਯੋਗੀ ਹੈ।
  • ਬੱਗ CVE-2012-0875 (ਕਰਨਲ ਪੈਨਿਕ ਜਦੋਂ ਖਰਾਬ DWARF unwind ਡਾਟਾ ਵਰਤਿਆ ਜਾਂਦਾ ਹੈ) ਹੱਲ ਕੀਤਾ ਗਿਆ ਹੈ।

lscpu ਅਤੇ chcpu ਸਹੂਲਤਾਂ

lscpu ਸਹੂਲਤ, ਜੋ ਉਪਲੱਬਧ CPUs ਬਾਰੇ ਜਾਣਕਾਰੀ ਵੇਖਾਉਂਦੀ ਹੈ ਅੱਪਡੇਟ ਕੀਤੀ ਗਈ ਹੈ। ਇੱਕ ਨਵੀਂ ਸਹੂਲਤ, chcpu, ਵੀ ਜੋੜੀ ਗਈ ਹੈ, ਜੋ ਤੁਹਾਨੂੰ CPU ਸਟੇਟ (ਆਨਲਾਈਨ/ਆਫਲਾਈਨ, ਸਟੈਂਡਬਾਏ/ਐਕਟਿਵ, ਅਤੇ ਹੋਰ ਹਾਲਤਾਂ), CPUs ਅਯੋਗ ਅਤੇ ਯੋਗ ਵਿੱਚ ਤਬਦੀਲੀ ਕਰਨ, ਅਤੇ ਨਿਰਧਾਰਤ CPUs ਸੰਰਚਨਾ ਕਰਨ ਵਿੱਚ ਮੱਦਦ ਕਰਦੀ ਹੈ।
ਇਹਨਾਂ ਸਹੂਲਤਾਂ ਬਾਰੇ ਹੋਰ ਜਾਣਕਾਰੀ ਲਈ, lscpu(1) ਅਤੇ chcpu(8) man ਪੇਜ਼ ਵੇਖੋ।

ਅਧਿਆਇ 12. ਆਮ ਕਰਨਲ ਅੱਪਡੇਟ

samba ਪੈਕੇਜ ਅੱਪਡੇਟ ਕੀਤਾ ਗਿਆ ਹੈ

Red Hat Enterprise Linux 6.4 ਵਿੱਚ ਰੀਬੇਸ ਕੀਤਾ samba ਪੈਕੇਜ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਕਈ ਬੱਗ ਫਿਕਸ ਅਤੇ ਸੁਧਾਰ ਦਿੱਤੇ ਗਏ ਹਨ, ਜਿਆਦਾ ਜਰੂਰੀ ਹੈ SMB2 ਪਰੋਟੋਕਾਲ ਲਈ ਸਹਿਯੋਗ। SMB2 ਸਹਿਯੋਗ ਨੂੰ [global] ਭਾਗ ਵਿੱਚ ਹੇਠਲੇ ਪੈਰਾਮੀਟਰ ਦੇ ਕੇ ਯੋਗ ਕੀਤਾ ਜਾ ਸਕਦਾ ਹੈ ਜੋ /etc/samba/smb.conf ਫਾਇਲ ਦਾ ਹਿੱਸਾ ਹੈ:
max protocol = SMB2
ਨਾਲ ਹੀ, ਸਾਂਬਾ ਹੁਣ AES ਕਰਬੀਰੋਸ ਅਥਾਂਟੀਕੇਸ਼ਨ ਲਈ ਸਹਿਯੋਗ ਦਿੰਦਾ ਹੈ। AES ਸਹਿਯੋਗ Microsoft Windows ਓਪਰੇਟਿੰਗ ਸਿਸਟਮ ਵਿੱਚ Windows Vista ਅਤੇ Windows Server 2008 ਤੋਂ ਲੈ ਕੇ ਦਿੱਤਾ ਗਿਆ ਹੈ। ਇਹ ਨਵਾਂ ਮੂਲ ਕਰਬੀਰੋਸ ਇਨਕ੍ਰਿਪਸ਼ਨ ਕਿਸਮ Windows 7 ਤੋ ਲੈ ਕੇ ਹੈ। ਸਾਂਬਾ ਹੁਣ AES ਕਰਬੀਰੋਸ ਕੁੰਜੀਆਂ ਕੀਟੈਬ ਵਿੱਚ ਦਿੰਦਾ ਹੈ ਜਿਨਾਂ ਨੂੰ ਇਹ ਕੰਟਰੋਲ ਕਰਦਾ ਹੈ। ਇਸਦਾ ਮਤਲਬ ਹੈ ਕਿ ਹੋਰ ਕਰਬਰਾਈਸਡ ਸਰਵਿਸਾਂ ਜੋ ਸਾਂਬਾ ਕੀਟੈਬ ਵਰਤੀਆਂ ਹਨ ਅਤੇ ਉਸੇ ਮਸ਼ੀਨ ਤੇ ਚਲਦੀਆਂ ਹਨ AES ਇਨਕ੍ਰਿਪਸ਼ਨ ਦਾ ਫਾਇਦਾ ਲੈ ਸਕਦੀਆਂ ਹਨ। AES ਸ਼ੈਸ਼ਨ ਕੁੰਜੀ (ਅਤੇ ਨਾ ਕਿ ਸਿਰਫ AES ਇਨਕ੍ਰਿਪਟਡ ਟਿਕਟ ਗਰਾਂਟਿੰਗ ਟਿਕਟਾਂ) ਵਰਤਣ ਲਈ, ਸਾਂਬਾ ਮਸ਼ੀਨ ਅਕਾਊਂਟ ਐਕਟਿਵ ਡਾਇਰੈਕਟਰੀ ਦੇ LDAP ਸਰਵਰ ਉੱਪਰ ਦਸਤੀ ਸੋਧਣਾ ਪਵੇਗਾ। ਵਧੇਰੇ ਜਾਣਕਾਰੀ ਲਈ, Microsoft ਓਪਨ ਨਿਰਧਾਰਨ ਸਹਿਯੋਗ ਟੀਮ ਬਲਾਗ ਵੇਖੋ।

ਸਾਵਧਾਨ

ਅੱਪਡੇਟ ਕੀਤਾ samba ਪੈਕੇਜ ID ਮੈਪਿੰਗ ਸੰਰਚਨਾ ਨੂੰ ਤਬਦੀਲ ਕਰ ਸਕਦਾ ਹੈ। ਯੂਜ਼ਰਾਂ ਨੂੰ ਆਪਣੀ ਮੌਜੂਦਾ ਸਾਂਬਾ ਸੰਰਚਨਾ ਫਾਇਲਾਂ ਸੋਧਣ ਦੀ ਸਲਾਹ ਦਿੱਤੀ ਜਾਂਦੀ ਹੈ।
ਧਿਆਨ ਰੱਖੋ ਕਿ ਕਈ ਟਰਿਵਿਅਲ ਡਾਟਾਬੇਸ (TDB) ਫਾਇਲਾਂ ਅੱਪਡੇਟ ਕੀਤੀਆਂ ਗਈਆਂ ਹਨ ਅਤੇ ਪ੍ਰਿੰਟਿੰਗ ਸਹਿਯੋਗ ਨੂੰ ਦੁਬਾਰਾ ਲਿਖਿਆ ਗਿਆ ਹੈ ਤਾਂ ਜੋ ਅਸਲੀ ਰਜਿਸਟਰੀ ਸਥਾਪਨ ਵਰਤਿਆ ਜਾ ਸਕੇ। ਇਸਦਾ ਮਤਲਬ ਹੈ ਕਿ ਸਭ TDB ਫਾਇਲਾਂ ਅੱਪਡੇਟ ਹੁੰਦੀਆਂ ਹਨ ਜਿਉਂ ਹੀ ਤੁਸੀਂ smbd ਦਾ ਨਵਾਂ ਸ਼ੈਸ਼ਨ ਚਲਾਉਂਦੇ ਹੋ। ਤੁਸੀਂ ਪੁਰਾਣੇ Samba 3.x ਵਰਜਨ ਵੱਲ ਡਾਊਨਗਰੇਡ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ TDB ਫਾਇਲਾਂ ਦਾ ਬੈਕਅੱਪ ਨਹੀਂ ਲੈਂਦੇ।
ਇਹਨਾਂ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲਈ, ਸਾਂਬਾ 3.6.0 ਲਈ ਜਾਰੀ ਸੂਚਨਾ ਵੇਖੋ।

ਨਵਾਂ SciPy ਪੈਕੇਜ

Red Hat Enterprise Linux 6.4 ਵਿੱਚ ਨਵਾਂ scipy ਪੈਕੇਜ ਦਿੱਤਾ ਗਿਆ ਹੈ। SciPy ਪੈਕੇਜ ਗਣਿਤ, ਵਿਗਿਆਨ, ਅਤੇ ਇੰਜਨੀਅਰਿੰਗ ਲਈ ਸਾਫਟਵੇਅਰ ਦਿੰਦਾ ਹੈ। NumPy ਪੈਕੇਜ, ਜੋ ਅਰਬਿਟਰੇਰੀ ਰਿਕਾਰਡਾਂ ਦੇ ਵੱਡੇ ਮਲਟੀ ਡਾਇਮੈਨਸ਼ਨਲ ਐਰੇ ਨੂੰ ਮੈਨੀਪੁਲੇਟ ਕਰਨ ਲਈ ਬਣਾਇਆ ਗਿਆ ਹੈ, SciPy ਲਈ ਮੁੱਖ ਲਾਇਬਰੇਰੀ ਹੈ। SciPy ਲਾਇਬਰੇਰੀ ਨੂੰ NumPy ਐਰੇ ਨਾਲ ਕੰਮ ਕਰਨ ਲਈ ਬਣਾਇਆ ਗਿਆ ਹੈ ਅਤੇ ਵੱਖ-ਵੱਖ ਨੁਮੈਰੀਕਲ ਰੂਟੀਨਾਂ ਦਿੰਦਾ ਹੈ, ਉਦਾਹਰਨ ਲਈ ਨੁਮੈਰੀਕਲ ਇੰਟੀਗਰੇਸ਼ਨ ਅਤੇ ਆਪਟੀਮਾਈਜੇਸ਼ਨ ਲਈ ਰੂਟੀਨਾਂ।

TLS v1.1 ਸਹਿਯੋਗ NSS ਵਿੱਚ

nss ਅਤੇ nss-util ਪੈਕੇਜਾਂ ਨੂੰ ਅੱਪਸਟਰੀਮ ਵਰਜਨ 3.14 ਤੱਕ ਅੱਪਡੇਟ ਕੀਤਾ ਗਿਆ ਹੈ, ਤਾਂ ਜੋ ਹੋਰ ਫੀਚਰਾਂ ਦੇ ਨਾਲ-ਨਾਲ, TLS ਵਰਜਨ 1.1 ਲਈ ਸਹਿਯੋਗ ਵੀ ਦਿੱਤਾ ਜਾਏ। ਨਾਲ ਹੀ, nspr ਪੈਕੇਜ ਨੂੰ ਵਰਜਨ 4.9.2 ਤੱਕ ਅੱਪਡੇਟ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ, NSS 3.14 ਜਾਰੀ ਸੂਚਨਾ ਵੇਖੋ।

ਜੋੜਿਆ ਗਿਆ Valgrind gdbserver

valgrind ਪੈਕੇਜ ਨੂੰ ਅੱਪਸਟਰੀਮ ਵਰਜਨ 3.8.1 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਰਜਨ ਵਿੱਚ, ਹੋਰ ਸੁਧਾਰ ਅਤੇ ਬੱਗ ਫਿਕਸ ਵੀ ਦਿੱਤੇ ਗਏ ਹਨ, ਅਤੇ gdbserver ਵੀ ਜੋੜਿਆ ਗਿਆ ਹੈ। ਵਧੇਰੇ ਜਾਣਕਾਰੀ ਲਈ, Valgrind ਅਧਿਆਏ ਅਤੇValgrind 3.8.1 ਵਿੱਚ ਤਬਦੀਲੀ ਵੇਖੋ ਜੋ Red Hat ਡਿਵੈਲਪਰ ਟੂਲਸੈੱਟ 1.1 ਯੂਜ਼ਰ ਗਾਈਡ ਵਿੱਚ ਦਿੱਤੇ ਗਏ ਹਨ।

ਨਵੇਂ libjpeg-turbo ਪੈਕੇਜ

Red Hat Enterprise Linux 6.4 ਵਿੱਚ ਪੈਕੇਜਾਂ ਦਾ ਨਵਾਂ ਸੈੱਟ ਸ਼ਾਮਿਲ ਕੀਤਾ ਗਿਆ ਹੈ: libjpeg-turbo। ਇਹ ਪੈਕੇਜ ਪੁਰਾਣੇ libjpeg ਪੈਕੇਜ ਨੂੰ ਤਬਦੀਲ ਕਰਦੇ ਹਨ, ਅਤੇ ਉਹੀ ਕੰਮ ਅਤੇ API ਦਿੰਦੇ ਹਨ ਜੋ libjpeg ਦਿੰਦਾ ਸੀ ਪਰ ਵਧੀਆ ਕਾਰਜਕੁਸ਼ਲਤਾ।

ਨਵਾਂ redhat-lsb-core ਪੈਕੇਜ

ਜਦੋਂ redhat-lsb ਪੈਕੇਜ ਇੰਸਟਾਲ ਕੀਤਾ ਜਾਂਦਾ ਹੈ, ਬਹੁਤ ਸਾਰੀਆਂ ਨਿਰਭਰਤਾਵਾਂ ਸਿਸਟਮ ਉੱਪਰ ਖਿੱਚੀਆਂ ਜਾਂਦੀਆਂ ਹਨ ਜੋ LSB ਮਿਆਰ ਨੂੰ ਪੂਰਾ ਕਰਦੀਆਂ ਹਨ। Red Hat Enterprise Linux 6.4 ਇੱਕ ਨਵਾਂ redhat-lsb-core ਸਬਪੈਕੇਜ ਦਿੰਦਾ ਹੈ ਜੋ ਤੁਹਾਨੂੰ ਸਿਰਫ ਘੱਟੋ-ਘੱਟ ਲੋੜੀਂਦੇ ਪੈਕੇਜ ਲੈਣ ਲਈ ਮੱਦਦ ਕਰਦਾ ਹੈ redhat-lsb-core ਪੈਕੇਜ ਇੰਸਟਾਲ ਕਰਕੇ।

createrepo ਸਹੂਲਤ ਅੱਪਡੇਟ ਕੀਤੀ ਗਈ ਹੈ

createrepo ਸਹੂਲਤ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਆਮ ਤੌਰ ਤੇ ਮੈਮੋਰੀ ਵਰਤੋਂ ਘਟਾਉਂਦਾ ਹੈ ਅਤੇ --workers ਚੋਣ ਦੁਆਰਾ ਮਲਟੀਟਾਸਕਿੰਗ ਦਿੰਦਾ ਹੈ।

ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1.2-0Thu Feb 21 2013ਮਾਰਟੀਨ Prpič
Release of the Red Hat Enterprise Linux 6.4 Release Notes.