Red Hat Enterprise Linux 5

5.6 ਜਾਰੀ ਸੂਚਨਾ

ਨਵੇਂ ਫੀਚਰ ਅਤੇ ਮੁੱਖ ਅੱਪਡੇਟ

ਲੋਗੋ

Red Hat ਇੰਜਨੀਅਰਿੰਗ ਸੰਖੇਪ ਸਰਵਿਸ

ਕਾਨੂੰਨੀਸੂਚਨਾ

Copyright © 2010 Red Hat.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
MySQL® is a registered trademark of MySQL AB in the United States, the European Union and other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
Red Hat Enterprise Linux ਛੋਟੇ ਰੀਲੀਜ਼ ਵਿੱਚ ਨਿੱਜੀ ਸੋਧਾਂ, ਸਕਿਊਰਿਟੀ ਅਤੇ ਬੱਗ ਫਿਕਸ ਇਰੱਟਾ ਦਿੱਤੇ ਗਏ ਹਨ। Red Hat Enterprise Linux 5.6 ਜਾਰੀ ਸੂਚਨਾ ਵਿੱਚ ਮੁੱਖ ਤਬਦੀਲੀਆਂ ਦਿੱਤੀਆਂ ਹਨ ਜੋ Red Hat Enterprise Linux 5 ਓਪਰੇਟਿੰਗ ਸਿਸਟਮ ਵਿੱਚ ਕੀਤੀਆਂ ਗਈਆਂ ਹਨ ਅਤੇ ਇਹ ਇਸ ਛੋਟੇ ਰੀਲੀਜ ਲਈ ਇੱਕ ਐਪਲੀਕੇਸ਼ਨ ਦਾ ਕੰਮ ਕਰਦਾ ਹੈ।

1. ਇੰਸਟਾਲਰ
2. ਵਰਚੁਅਲਾਈਜੇਸ਼ਨ
3. ਨੈੱਟਵਰਕਿੰਗ
4. ਵੈੱਬ ਸਰਵਰ ਅਤੇ ਸਰਵਿਸਾਂ
5. ਫਾਇਲ-ਸਿਸਟਮ ਅਤੇ ਸਟੋਰੇਜ਼
5.1. ਲਾਜ਼ੀਕਲ ਵਾਲੀਅਮ ਮੈਨੇਜਰ (LVM)
6. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ
7. ਡੈਸਕਟਾਪ
8. ਕਰਨਲ
9. ਜੰਤਰ ਡਰਾਈਵਰ
9.1. ਨੈੱਟਵਰਕ ਡਿਵਾਈਸ ਡਰਾਈਵਰ
9.2. ਸਟੋਰੇਜ਼ ਡਿਵਾਈਸ ਡਰਾਈਵਰ
9.3. ਡੈਸਕਟਾਪ ਡਰਾਈਵਰ ਅੱਪਡੇਟ
9.4. ਪਰਿੰਟਰ ਡਰਾਈਵਰ
10. ਡਿਵੈਲਪਰ ਟੂਲ
A. ਦੁਹਰਾਈ ਅਤੀਤ

1. ਇੰਸਟਾਲਰ

Red Hat Enterprise Linux ਇੰਸਟਾਲਰ (ਜਿਸਨੂੰ ਐਨਾਕਾਂਡਾ ਵੀ ਕਹਿੰਦੇ ਹਨ) ਜੋ Red Hat Enterprise Linux 5 ਦੀ ਇੰਸਟਾਲੇਸ਼ਨ ਵਿੱਚ ਮਦਦ ਕਰਦਾ ਹੈ।
ਕਿੱਕਸਟਾਰਕ ਮੁੜ-ਕੋਸ਼ਿਸ਼ ਰਿਪੋਜ਼ਟਰੀ ਡਾਊਨਲੋਡ ਵਿਸ਼ੇਸ਼ਤਾ
ਕਿੱਕਸਟਾਰਟ ਇੱਕ ਆਟੋਮੈਟਿਕ ਇੰਸਟਾਲੇਸ਼ਨ ਢੰਗ ਹੈ ਜਿਸਨੂੰ ਸਿਸਟਮ ਪਰਬੰਧਕ Red Hat Enterprise Linux ਇੰਸਟਾਲ ਕਰਨਲ ਲਈ ਵਰਤਦੇ ਹਨ। ਕਿੱਕਸਟਾਰਟ ਵਰਤ ਕੇ, ਇੱਕ ਸਿੰਗਲ ਫਾਇਲ ਬਣਾਈ ਜਾਂਦੀ ਹੈ, ਜਿਸ ਵਿੱਚ ਸਭ ਸਵਾਲਾਂ ਦੇ ਜਵਾਬ ਹੁੰਦੇ ਹਨ ਜੋ ਇੰਸਟਾਲੇਸ਼ਨ ਦੌਰਾਨ ਪੁੱਛੇ ਜਾਂਦੇ ਹਨ।
ਕੁਝ ਹਾਲਤਾਂ ਵਿੱਚ ਕਿੱਕਸਟਾਰਟ ਇੰਸਟਾਲੇਸ਼ਨ ਦੌਰਾਨ, ਇੰਸਟਾਲਰ ਰਿਪੋਜ਼ਟਰੀ ਵਿੱਚੋਂ ਇੱਕ ਪੈਕੇਜ ਡਾਊਨਲੋਡ ਕਰੇਗਾ ਜੋ ਆਰਜੀ ਤੌਰ ਤੇ ਉਪਲੱਬਧ ਨਹੀਂ ਹੈ (ਉਦਾਹਰਨ ਲਈ ਇੱਕ ਓਵਰਲੋਡਡ Red Hat Network ਸੈਟੇਲਾਈਟ)। ਸਿੱਟੇ ਵਜੋਂ, Red Hat Enterprise Linux 5 ਦੇ ਪਿਛਲੇ ਰੀਲੀਜ਼ ਵਿੱਚ, ਦੁਬਾਰਾ ਡਾਊਨਲੋਡ ਕਰਨ ਲਈ ਯੂਜ਼ਰ ਇੰਪੁੱਟ ਦੀ ਲੋੜ ਸੀ, ਜਾਂ ਅਧੂਰੀ ਛੱਡਣੀ ਪਵੇਗੀ। Red Hat Enterprise Linux 5.6 ਬੀਟਾ ਵਿਚਲਾ ਇੰਸਟਾਲਰ ਰਿਪੋਜ਼ਟਰੀ ਨਾਲ ਜੁੜਨ ਲਈ ਕਈ ਹੋਰ ਕੋਸਿਸ਼ਾਂ ਕਰਦਾ ਹੈ ਅਤੇ ਲੋੜੀਂਦੇ ਪੈਕੇਜ ਇੰਸਟਾਲ ਕਰਦਾ ਹੈ ਜਦੋਂ ਉਪਲੱਬਧ ਹੋਵੇ।
ਸੁਧਾਰ ਕੀਤਾ ਡਰਾਈਵਰ ਸਹਿਯੋਗ
Red Hat Enterprise Linux 5.6 ਬੀਟਾ ਵਿੱਚ ਇੰਸਟਾਲੇਸ਼ਨ ਕਾਰਜ ਦੌਰਾਨ ਲੋੜੀਂਦੇ ਜੰਤਰਾਂ ਲਈ ਡਰਾਈਵਰ ਸਹਿਯੋਗ ਵਿੱਚ ਸੁਧਾਰ ਕੀਤਾ ਗਿਆ ਹੈ। ਹੇਠਲੇ ਡਰਾਈਵਰਾਂ ਅਤੇ ਜੰਤਰਾਂ ਲਈ ਸਹਿਯੋਗ ਇਸ ਰੀਲੀਜ਼ ਵਿੱਚ ਇੰਸਟਾਲਰ ਵਿੱਚ ਜੋੜਿਆ ਗਿਆ ਹੈ:
  • Brocade 10G PCIe ਈਥਰਨੈੱਟ ਕੰਟਰੋਲਰ ਲਈ Brocade BNA ਈਥਰਨੈੱਟ ਕੰਟਰੋਲਰ ਡਰਾਈਵਰ।
  • Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰ ਲਈ cxgb4 ਡਰਾਈਵਰ।
  • 3w-sas ਡਰਾਈਵਰ LSI 3ware 97xx SAS/SATA RAID ਕੰਟਰੋਲਰ ਲਈ।
Red Hat Enterprise Linux 5.6 ਵਿਚਲੇ ਹੋਰ ਡਰਾਈਵਰ ਅੱਪਡੇਟ ਹਿੱਸਾ 9, “ਜੰਤਰ ਡਰਾਈਵਰ” ਵਿੱਚ ਦੱਸੇ ਗਏ ਹਨ

ਸੂਚਨਾ — ਹੋਰ ਪੜ੍ਹਨ ਲਈ

Red Hat Enterprise Linux 5 ਇੰਸਟਾਲੇਸ਼ਨ ਗਾਈਡ ਵਿੱਚ ਇੰਸਟਾਲਰ ਅਤੇ ਇੰਸਟਾਲੇਸ਼ਨ ਕਾਰਜ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।

2. ਵਰਚੁਅਲਾਈਜੇਸ਼ਨ

ਪੈਰਾ-ਵਰਚੁਅਲਾਈਜ਼ਡ ਡਰਾਈਵਰ
ਪੈਰਾ-ਵਰਚੁਅਲਾਈਜ਼ਡ ਡਰਾਈਵਰ (virtio ਡਰਾਈਵਰ) ਨਾਲ ਵਰਚੁਅਲ ਮਸ਼ੀਨਾਂ ਦੇ ਬਲਾਕ ਅਤੇ ਨੈੱਟਵਰਕ ਜੰਤਰਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋਇਆ ਹੈ।
virtio balloon ਡਰਾਈਵਰ ਗਿਸਟਾਂ ਨੂੰ ਮਦਦ ਕਰਦਾ ਹੈ ਕਿ ਉਹ ਹਾਈਪਰਵਾਈਸਰ ਨੂੰ ਲੋੜੀਂਦੀ ਮੈਮੋਰੀ ਬਾਰੇ ਦੱਸ ਸਕਣ। balloon ਡਰਾਈਵਰ ਹੋਸਟ ਨੂੰ ਗਿਸਟ ਵਾਸਤੇ ਸਹੀ ਤਰੀਕੇ ਨਾਲ ਮੈਮੋਰੀ ਨਿਰਧਾਰਨ ਕਰਨ ਲਈ ਮਦਦ ਕਰਦਾ ਹੈ ਅਤੇ ਹੋਰ ਗਿਸਟਾਂ ਅਤੇ ਕਾਰਜਾਂ ਨੂੰ ਫਰੀ ਮੈਮੋਰੀ ਨਿਰਧਾਰਤ ਕਰਨ ਵਿੱਚ ਮਦਦ ਕਰਦਾ ਹੈ। Red Hat Enterprise Linux 5.6 ਵਿੱਚ, virtio balloon ਡਰਾਈਵਰ ਮੈਮੋਰੀ ਅੰਕੜੇ ਇਕੱਠੇ ਕਰਕੇ ਰਿਪੋਰਟ ਕਰ ਸਕਦਾ ਹੈ।
libvirt
Libvirt ਇੱਕ ਹਾਈਪਰਵਾਈਸਰ-ਆਤਮਨਿਰਭਰ ਵਰਚੁਅਲਾਈਜੇਸ਼ਨ API ਹੈ ਜੋ ਓਪਰੇਟਿੰਗ ਸਿਸਟਮ ਦੀ ਵਰਚੁਅਲਾਈਜੇਸ਼ਨ ਸਮਰੱਥਾ ਨਾਲ ਸੰਪਰਕ ਕਰਦਾ ਹੈ। libvirt ਇੱਕ ਆਮ, ਸਧਾਰਨ ਅਤੇ ਸਥਿਰ ਪਰਤ ਹੈ ਜੋ ਹੋਸਟ ਉੱਪਰ ਵਰਚੁਅਲਾਈਜੇਸ਼ਨ ਗਿਸਟ ਦਾ ਪਰਬੰਧਨ ਕਰਦਾ ਹੈ।
Red Hat Enterprise Linux 5.6 ਵਿੱਚ, libvirt ਨੂੰ ਵਰਜਨ 0.8.2 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ sVirt ਯੋਗ ਹੁੰਦੀ ਹੈ। sVirt ਇੱਕ ਟੈਕਨਾਲੋਜੀ ਹੈ ਜੋ Red Hat Enterprise Linux 5 ਵਿੱਚ ਸ਼ਾਮਿਲ ਹੈ ਅਤੇ SELinux ਅਤੇ ਵਰਚੁਅਲਾਈਜੇਸ਼ਨ ਨੂੰ ਜੋੜਦੀ ਹੈ। sVirt ਵਿੱਚ ਸੁਰੱਖਿਆ ਸੁਧਾਰ ਕੀਤਾ ਗਿਆ ਹੈ ਅਤੇ ਸਿਸਟਮ ਨੂੰ ਹਾਈਪਰਵਾਈਸਰ ਵਿਚਲੇ ਬੱਗਾਂ ਤੋਂ ਮੁਕਤ ਕੀਤਾ ਗਿਆ ਹੈ ਜੋ ਹੋਸਟ ਜਾਂ ਹੋਰ ਵਰਚੁਅਲਾਈਜਡ ਗਿਸਟ ਉੱਪਰ ਹਮਲਾ ਕਰਨ ਲਈ ਵਰਤੇ ਜਾ ਸਕਦੇ ਸਨ।
pvclock ਲਈ ਗਲੋਬਲ ਸਿੰਕਰੋਨਾਈਜੇਸ਼ਨ ਪੁਆਂਇਟ
pvclock ਨਾਲ ਗਿਸਟ ਕਿਸੇ ਹੋਸਟ ਦਾ ਕਲਾਕ ਟਾਈਮ ਪੜ੍ਹ ਸਕਦਾ ਹੈ। Red Hat Enterprise Linux 5.6 ਵਿੱਚ, pvclock ਵਿੱਚ ਗਲੋਬਲ ਸਮਕਾਲਤੀ ਪੁਆਂਇਟ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਗਿਸਟਾਂ ਨੂੰ ਵੱਧ ਸਥਿਰ ਸਮਾਂ ਸਰੋਤ ਮਿਲਦਾ ਹੈ।
virtio-ਸੀਰੀਅਲ
virtio-ਸੀਰੀਅਲ ਡਰਾਈਵਰ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ Red Hat Enterprise Linux 5.6 ਗਿਸਟਾਂ ਉੱਪਰ vmchannel ਸਮਰੱਥਾ ਯੋਗ ਹੁੰਦੀ ਹੈ ਜੋ Red Hat Enterprise Linux 6 ਹੋਸਟ ਉੱਪਰ ਕੰਮ ਕਰਦੇ ਹਨ। VMchannel ਇੱਕ ਟਰਾਂਸਪੋਰਟ ਵਿਧੀ ਹੈ ਜੋ ਹੋਸਟ ਯੂਜ਼ਰਸਪੇਸ ਅਤੇ ਗਿਸਟ ਯੂਜ਼ਰਸਪੇਸ ਵਿੱਚ ਸੰਪਰਕ ਲਈ ਵਰਤੀ ਜਾਂਦੀ ਹੈ।

3. ਨੈੱਟਵਰਕਿੰਗ

ਬਰਕਲੇ ਇੰਟਰਨੈੱਟ ਨਾਂ ਡੋਮੇਨ (BIND)
ਜਿਆਦਾਤਰ ਮਾਡਮ ਨੈੱਟਵਰਕਾਂ ਉੱਪਰ, ਜਿਵੇਂ ਇੰਟਰਨੈੱਟ, ਯੂਜ਼ਰ ਹੋਰ ਕੰਪਿਊਟਰਾਂ ਨੂੰ ਨਾਂ ਦੁਆਰਾ ਲੱਭਦੇ ਹਨ। ਇਹ ਯੂਜ਼ਰਾਂ ਨੂੰ ਨੈੱਟਵਰਕ ਸਰੋਤਾਂ ਦੇ ਨੈੱਟਵਰਕ ਐਡਰੈੱਸ ਯਾਰ ਰੱਖਣ ਤੋਂ ਮੁਕਤ ਕਰਦਾ ਹੈ। ਅਜਿਹੇ ਨਾਂ-ਅਧਾਰਿਚ ਕੁਨੈਕਸ਼ਨਾਂ ਲਈ ਨੈੱਟਵਰਕ ਸੰਰਚਨਾ ਕਰਨ ਦਾ ਵਧੀਆ ਤਰੀਕਾ ਹੈ, ਇੱਕ ਡੋਮੇਨ ਨਾਂ ਸਰਵਿਸ (DNS) ਜਾਂ ਇੱਕ ਨਾਂ-ਸਰਵਰ (nameserver) ਸੈੱਟਅੱਪ ਕਰੋ, ਜੋ ਹੋਸਟ-ਨਾਂ ਨੂੰ ਅੰਕਾਂ ਵਾਲੇ ਐਡਰੈੱਸ ਵਿੱਚ ਤਬਦੀਲ ਕਰਦਾ ਹੈ ਅਤੇ ਉਲਟਾ ਵੀ ਕਰਦਾ ਹੈ।
ਬਰਕਲੇ ਇੰਟਰਨੈੱਟ ਨੇਮ ਡੋਮੇਨ (BIND), DNS ਪਰੋਟੋਕਾਲ ਦਾ ਇੱਕ ਸਥਾਪਨ ਹੈ। BIND ਵਿੱਚ ਇੱਕ DNS ਸਰਵਰ, ਇੱਕ ਰਿਜ਼ੌਲਵਰ ਲਾਇਬਰੇਰੀ, ਅਏਤ ਟੂਲ ਹੁੰਦੇ ਹਨ ਜੋ ਪਤਾ ਕਰਦੇ ਹਨ ਕਿ DNS ਸਰਵਰ ਠੀਕ ਤਰਾਂ ਕੰਮ ਕਰਦਾ ਹੈ। Red Hat Enterprise Linux 5.6 ਬੀਟਾ ਵਿੱਚ BIND ਦਾ ਵਰਜਨ 9.7 ਸ਼ਾਮਿਲ ਹੈ। ਇਹ ਅੱਪਡੇਟ ਕੀਤਾ ਪੈਕੇਜ DNS Security Extensions (DNSSEC) ਵਿੱਚ Next Secure (NSEC3) ਦੇ ਵਰਜਨ 3 ਲਈ ਸਹਿਯੋਗ ਸ਼ਾਮਿਲ ਕਰਦਾ ਹੈ। ਇਸ ਦੇ ਨਾਲ, ਇਹ ਅੱਪਡੇਟ RSA/SHA-2 ਐਲਗੋਰਿਥਮਆਂ ਲਈ DNSSEC ਵਿੱਚ, ਅਤੇ HMAC-SHA2 ਐਲਗੋਰਿਥਮਾਂ ਲਈ ਟਰਾਂਸਪੋਰਟ ਸਿਗਨੇਚਰ (TSIG) ਵਿੱਚ ਸਹਿਯੋਗ ਦਿੰਦਾ ਹੈ।
ਡਰੌਪਵਾਚ ਵਰਤ ਕੇ ਨੈੱਟਵਰਕ ਡੀਬੱਗਿੰਗ
ਕਰਨਲ ਵਿੱਚ ਨੈੱਟਲਿੰਕ ਡਰੌਪ ਮਾਨੀਟਰ (DROP_MONITOR) ਸਰਵਿਸ ਦਿੱਤੀ ਗਈ ਹੈ ਜੋ ਵਿਸਥਾਰ ਨੈੱਟਵਰਕ ਪੈਕੇਜ ਲੌਸ ਦਾ ਪਰਬੰਧਨ ਕਰਦੀ ਹੈ। Red Hat Enterprise Linux 5.6 ਵਿੱਚ ਨਵੀਂ dropwatch ਸਹੂਲਤ ਦਿੱਤੀ ਗਈ ਹੈ ਜੋ ਡਰੌਪ ਮਾਨੀਟਰ ਸਰਵਿਸ ਨਾਲ ਸੰਪਰਕ ਕਰਦੀ ਹੈ, ਅਤੇ ਨਤੀਜਾ ਯੂਜ਼ਰ ਸਪੇਸ ਵਿੱਚ ਦਿੰਦੀ ਹੈ।
ਈਥਰਨੈੱਟ ਬਰਿੱਜ ਟੇਬਲ
ਈਥਰਨੈੱਟ ਬਰਿੱਜ ਟੇਬਲ (ebtables) ਇੱਕ ਫਾਇਰਵਾਲ ਟੂਲ ਹੈ ਜੋ ਬਰਿੱਜ ਦੁਆਰਾ ਲੰਗਣ ਵਾਲੇ ਨੈੱਟਵਰਕ ਟਰੈਫਿਕ ਨੂੰ ਫਿਲਟਰ ਕਰਦਾ ਹੈ। ਫਿਲਟਰਿੰਗ ਸੰਭਾਵਨਾਵਾਂ ਲਿੰਕ ਲੇਅਰ ਫਿਲਟਰਿੰਗ ਅਤੇ ਉੱਪਰਲੀਆਂ ਨੈੱਟਵਰਕ ਲੇਅਰਾਂ ਉੱਪਰ ਮੁਢਲੀ ਫਿਲਟਰਿੰਗ ਲਈ ਸੀਮਿਤ ਹਨ। ebtables Red Hat Enterprise Linux 5.6 ਰੀਲੀਜ਼ ਲਈ ਨਵਾਂ ਪੈਕੇਜ ਹੈ।

4. ਵੈੱਬ ਸਰਵਰ ਅਤੇ ਸਰਵਿਸਾਂ

ਹਾਈਪਰਟੈਕਸਟ ਪਰੀਪਰੌਸੈੱਸਰ (PHP) 5.3
ਹਾਈਪਰਟੈਕਸਟ ਪਰੀਪਰੋਸੈੱਸਰ (PHP) ਇੱਕ HTML-ਅਧਾਰਿਤ ਸਕਰਿਪਟਿੰਗ ਭਾਸ਼ਾ ਹੈ ਜੋ ਅਪਾਚੇ HTTP ਵੈੱਬ ਸਰਵਰ ਨਾਲ ਵਰਤੀ ਜਾਂਦੀ ਹੈ। PHP ਦਾ ਵਰਜਨ 5.3.2 ਹੁਣ Red Hat Enterprise Linux 5.6 ਬੀਟਾ ਵਿੱਚ ਵੱਖਰੇ php53 ਪੈਕੇਜ ਦੇ ਤੌਰ ਤੇ ਉਪਲੱਬਧ ਹੈ।

ਸੂਚਨਾ

php ਪੈਕੇਜ PHP ਦਾ ਵਰਜਨ 5.1.6 ਦਿੰਦਾ ਹੈ, ਅਤੇ ਹਾਲੇ ਵੀ Red Hat Enterprise Linux 5.6 ਵਿੱਚ ਉਪਲੱਬਧ ਹੈ। ਯਕੀਨਨ ਬਣਾਓ ਕਿ ਇਸਨੂੰ ਲੋੜੀਂਦੇ php ਪੈਕੇਜ ਅਤੇ ਨਿਰਭਰਤਾ php53 ਇੰਸਟਾਲ ਕਰਨ ਤੋਂ ਪਹਿਲਾਂ ਹਟਾਏ ਗਏ ਹਨ।
mod_nss
mod_nss ਅਪਾਚੇ ਵੈੱਬ ਸਰਵਰ ਲਈ ਸਕਿਓਰ ਸਾਕਟ ਲੇਅਰ (SSL) ਅਤੇ ਟਰਾਂਸਪੋਰਟ ਲੇਅਰ ਸਕਿਓਰਿਟੀ (TLS) ਪਰੋਟੋਕਾਲਾਂ ਰਾਹੀਂ ਨੈੱਟਵਰਕ ਸਕਿਓਰਿਟੀ ਸਰਵਿਸ (NSS) ਲਾਇਬਰੇਰੀ ਵਰਤ ਕੇ ਮਜਬੂਤ ਕਰਿਪਟੋਗਰਾਫੀ ਦਿੰਦਾ ਹੈ। ਇਸ ਰੀਲੀਜ਼ ਵਿੱਚ, mod_nss ਨੂੰ ਵਰਜਨ 1.0.8 ਤੱਕ ਅੱਪਡੇਟ ਕੀਤਾ ਹੈ, ਜਿਸ ਨਾਲ ਆਨਲਾਈਨ ਸਾਰਟੀਫਿਕੇਟ ਸਟੇਟਸ ਪਰੋਟੋਕਾਲ (OCSP) ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

5. ਫਾਇਲ-ਸਿਸਟਮ ਅਤੇ ਸਟੋਰੇਜ਼

ਹਾਈਪਰਟੈਕਸਕ ਪਰੀਪਰੌਸੈੱਸਰ (PHP) 5.3
ਫੋਰਥ ਐਕਸਟੈਂਡਡ ਫਾਇਲਸਿਸਟਮ (ext4) ਹੁਣ Red Hat Enterprise Linux 5.6 ਵਿੱਚ ਪੂਰੀ ਤਰਾਂ ਸਹਿਯੋਗੀ ਹੈ। ext4 ਥਰਡ ਐਕਸਟੈਂਡਡ ਫਾਇਲਸਿਸਟਮ (ext3) ਤੇ ਅਧਾਰਿਤ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਸੋਧਾਂ ਹਨ, ਜਿਵੇਂ: ਵੱਡੇ ਫਾਇਲ ਅਕਾਰ ਅਤੇ ਆਫਸੈੱਟ ਲਈ ਸਹਿਯੋਗ, ਡਿਸਕ ਸਪੇਸ ਦਾ ਤੇਜ ਅਤੇ ਵਧੀਆ ਨਿਰਧਾਰਨ, ਇੱਕ ਡਾਇਰੈਕਟਰੀ ਵਿੱਚ ਸਬ-ਡਾਇਰੈਕਟਰੀਆਂ ਦੀ ਗਿਣਤੀ ਤੇ ਕੋਈ ਸੀਮਾ ਨਹੀਂ, ਤੇਜ ਫਾਇਲ ਸਿਸਟਮ ਚੈਕਿੰਗ, ਅਤੇ ਵਧੇਰੇ ਮਜਬੂਤ ਜਰਨਲਿੰਗ।
Red Hat Enterprise Linux 5.6 ਬੀਟਾਂ ਵਿੱਚ ext4 ਨੂੰ ਪੂਰਾ ਸਹਿਯੋਗ ਹੋਣ ਦੇ ਨਾਲ-ਨਾਲ, e4fsprogs ਪੈਕੇਜ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ। e4fsprogs ਵਿੱਚ ext4 ਫਾਇਲਸਿਸਟਮ ਨੂੰ ਬਣਾਉਣ, ਸੋਧਣ, ਜਾਂਚਣ, ਅਤੇ ਠੀਕ ਕਰਨ ਦੀਆਂ ਸਹੂਲਤਾਂ ਹਨ।

ਸੂਚਨਾ

ਪਿਛਲੇ Red Hat Enterprise Linux 5 ਰੀਲੀਜ਼ ਵਿੱਚ, ext4 ਫਾਇਲ ਸਿਸਟਮ ਤਕਨੀਕੀ ਜਾਣਕਾਰੀ ਵਜੋਂ ਦਿੱਤਾ ਸੀ ਅਤੇ ਸ਼ਾਇਦ ਰੀਲੀਜ਼ ਨਾਂ ਦੇ ਨਾਲ ਹੀ ਜਾਣਿਆ ਜਾਂਦਾ ਸੀ, ext4dev

5.1. ਲਾਜ਼ੀਕਲ ਵਾਲੀਅਮ ਮੈਨੇਜਰ (LVM)

ਵਾਲੀਅਮ ਮੈਨੇਜਮੈਂਟ ਫਿਜ਼ੀਕਲ ਸਟੋਰੇਜ਼ ਉੱਪਰ ਲਾਮੀਕਲ ਸਟੋਰੇਜ਼ ਵਾਲੀਅਮ ਬਣਾਕੇ ਐਬਸਟਰੈਕਸ਼ ਦੀ ਇੱਕ ਲੇਅਰ ਬਣਾਉਂਦਾ ਹੈ। ਇਸ ਨਾਲ ਫਿਜ਼ੀਕਲ ਸਟੋਰੇਜ਼ ਨੂੰ ਸਿੱਧਾ ਵਰਤਣ ਲਈ ਆਸਾਨੀ ਹੁੰਦੀ ਹੈ। Red Hat Enterprise Linux 5.6 ਲਾਜ਼ੀਕਲ ਵਾਲੀਅਮ ਨੂੰ ਲਾਜ਼ੀਕਲ ਵਾਲੀਅਮ ਮੈਨੇਜਰ (LVM) ਵਰਤ ਕੇ ਪਰਬੰਧਨ ਕਰਦਾ ਹੈ।

ਹੋਰ ਪੜ੍ਹਨ ਲਈ

ਲਾਜ਼ੀਕਲ ਵਾਲੀਅਮ ਮੈਨੇਜਰ ਪ੍ਰਸ਼ਾਸ਼ਨ ਡੌਕੂਮੈਂਟ LVM ਲਾਜ਼ੀਕਲ ਵਾਲੀਅਜ਼ ਮੈਨੇਜਰ ਬਾਰੇ ਦੱਸਦਾ ਹੈ, ਜਿਵੇਂ ਕਿ ਕਲੱਸਟਰਡ ਇਨਵਾਇਰਮੈਂਟ ਵਿੱਚ ਚੱਲ ਰਹੇ LVM ਬਾਰੇ ਜਾਣਕਾਰੀ।
ਮਿਰਰਿੰਗ ਮਿਰਰ ਲਾਗ
LVM ਇੱਕ ਛੋਟਾ ਲਾਗ (ਇੱਕ ਵੱਖਰੇ ਜੰਤਰ ਉੱਪਰ) ਰੱਖਦਾ ਹੈ ਜਿਸ ਨੂੰ ਇਹ ਮਿਰਰ ਜਾਂ ਮਿਰਰਾਂ ਨਾਲ ਸਮਕਾਲੀ ਹੋਣ ਵਾਲੀਆਂ ਕਾਰਵਾਈਆਂ ਵੇਖਣ ਲਈ ਵਰਤਦਾ ਹੈ। Red Hat Enterprise Linux 5.6 ਵਿੱਚ ਇਸ ਜੰਤਰ ਦੀ ਸਮਰੱਥਾ ਦੱਸੀ ਗਈ ਹੈ।
ਇੱਕ ਮਿਰਰ ਦੇ ਰੀਡੰਡੈਂਟ ਈਮੇਜ਼ ਨੂੰ ਤੋੜਨਾ
Red Hat Enterprise Linux 5.6 ਵਿੱਚ lvconvert ਦੇ --splitmirrors ਆਰਗੂਮੈਂਟ ਨੂੰ ਮਿਰਰ ਕੀਤੇ ਲਾਜ਼ੀਕਲ ਵਾਲੀਅਮ ਨੂੰ ਵੱਖ ਕਰਨ ਲਈ ਵਰਤਿਆ ਜਾਂਦਾ ਸੀ ਤਾਂ ਜੋ ਨਵਾਂ ਲਾਜ਼ੀਕਲ ਵਾਲੀਅਮ ਬਣਾਇਆ ਜਾ ਸਕੇ।
ਸੰਰਚਨਾ
Red Hat Enterprise Linux 5.6 ਵਿਚਲੇ LVM ਵਿੱਚ ਮੂਲ ਡਾਟਾ ਅਨੁਕੂਲਤਾ ਅਤੇ ਵਾਲੀਅਮ ਗਰੁੱਪ ਮੈਟਾਡਾਟਾ ਲਈ ਵਾਧੂ ਸੰਰਚਨਾ ਦਿੱਤੀ ਗਈ ਹੈ।

6. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ

ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD)
ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD) Red Hat Enterprise Linux 5.6 ਵਿੱਚ ਇੱਕ ਨਵੀਂ ਫੀਚਰ ਹੈ ਜੋ ਪਛਾਣ ਅਤੇ ਪ੍ਰਮਾਣਿਕਤਾ ਦੀ ਕੇਂਦਰੀ ਮੈਨੇਜਮੈਂਟ ਲਈ ਸਰਵਿਸਾਂ ਦਿੰਦੀ ਹੈ। ਕੇਂਦਰੀ ਪਚਾਣ ਅਤੇ ਪ੍ਰਮਾਣਿਕਤਾ ਸਰਵਿਸ ਪਛਾਣਾਂ ਦੀ ਲੋਕਲ ਕੈਸ਼ਿੰਗ ਨੂੰ ਯੋਗ ਕਰਦੀ ਹੈ, ਜਿਸ ਨਾਲ ਯੂਜ਼ਰ ਨੂੰ ਪਛਾਣ ਕਰਾਉਣੀ ਪੈਂਦੀ ਹੈ ਜੇ ਸਰਵਰ ਨਾਲ ਕੁਨੈਕਸ਼ਨ ਟੁੱਟ ਜਾਏ। SSSD ਬਹੁਤੀਆਂ ਪਛਾਣ ਅਤੇ ਪ੍ਰਮਾਣਿਕਤਾ ਸਰਵਿਸਾਂ ਕਿਸਮਾਂ ਨੂੰ ਸਹਿਯੋਗ ਦਿੰਦਾ ਹੈ, ਜਿਵੇਂ: Red Hat ਡਾਇਰੈਕਟਰੀ ਸਰਵਰ, ਐਕਟਿਵ ਡਾਇਰੈਕਟਰੀ, OpenLDAP, 389, ਕਰਬੀਰੋਜ਼ LDAP।
ਸਾਂਬਾ
ਸਾਂਬਾ ਪਰੋਗਰਾਮਾਂ ਦਾ ਇੱਕ ਸਮੂਹ ਹੈ ਜੋ NetBIOS ਨੂੰ TCP/IP (NetBT) ਉੱਪਰ ਵਰਤਦਾ ਹੈ ਤਾਂ ਜੋ ਫਾਇਲਾਂ, ਪ੍ਰਿੰਟਰਾਂ ਅਤੇ ਹੋਰ ਜਾਣਕਾਰੀ ਸ਼ੇਅਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਪੈਕੇਜ ਇੱਕ ਸਰਵਰ ਮੈਸੇਜ ਬਾਕਸ ਜਾਂ SMB ਸਰਵਰ (ਕਾਮਨ ਇੰਟਰਨੈੱਟ ਫਾਇਲ ਸਿਸਟਮ ਜਾਂ CIFS ਸਰਵਰ ਵੀ ਕਿਹਾ ਜਾਂਦਾ ਹੈ) ਦਿੰਦਾ ਹੈ ਜੋ SMB/CIFS ਕਲਾਂਈਟਾਂ ਨੂੰ ਨੈੱਟਵਰਕ ਸਰਵਿਸਾਂ ਦੇ ਸਕਦਾ ਹੈ।
ਸਾਂਬਾ ਦੇ ਦੋ ਵੱਖਰੇ ਵਰਜਨ (ਪੈਕੇਜ ਸਾਂਬਾ ਜਾਂ samba3x ਦੁਆਰਾ ਦਿੱਤੇ) ਉਪਲੱਬਧ ਹਨ। Red Hat Enterprise Linux 5.6 ਵਿੱਚ samba3x ਨੂੰ ਵਰਜਨ 3.5.4 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ LDAP-ਅਧਾਰਿਤ ਸਟੋਰਾਂ ਅਤੇ Winbind ਨੂੰ IPv6 ਉੱਪਰ ਸਹਿਯੋਗ ਦਿੱਤਾ ਗਿਆ ਹੈ।

7. ਡੈਸਕਟਾਪ

ਜਪਾਨੀ IPA ਫੌਂਟ ਸਹਿਯੋਗ
IPA ਫੌਂਟ ਇੱਕ JIS X 0213:2004 ਅਧਾਰਿਤ ਜਪਾਨੀ ਓਪਨਟਾਈਪ ਫੌਂਟ ਹੈ ਜੋ ਇਨਫਰਮੇਸ਼ਨ-ਟੈਕਨਾਲੋਜੀ ਏਜੰਸੀ, ਜਪਾਨ ਦੁਆਰਾ ਦਿੱਤਾ ਗਿਆ ਹੈ। Red Hat Enterprise Linux 5.6 ਵਿੱਚ ਨਵਾਂ ipa-gothic-fonts ਪੈਕੇਜ, ਜਿਸ ਵਿੱਚ ਗੋਥਿਕ (sans-serif) ਸਟਾਈਲ ਫੌਂਟ ਅਤੇ ਨਵਾਂ ipa-mincho-fonts ਪੈਕੇਜ, ਜਿਸ ਵਿੱਚ Mincho-ਸਟਾਈਲ ਫੌਂਟ ਹਨ, ਦਿੱਤਾ ਗਿਆ ਹੈ।
ਟੈਬਲਿਟ ਸਹਿਯੋਗ
Red Hat Enterprise Linux 5.6 ਵਿੱਚ Wacom Cintiq 21UX2 ਗਰਾਫਿਕਸ ਟੈਬਲਿਟ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।
ਗੋਸਟ-ਸਕ੍ਰਿਪਟ
ਗੋਸਟ-ਸਕਰਿਪਟ ਸੂਟ ਵਿੱਚ ਇੱਕ ਪੋਸਟਸਕਰਿਪਟ(TM) ਇੰਟਰਪਰੀਟਰ ਦਿੱਤਾ ਗਿਆ ਹੈ, ਜੋ C ਕਾਰਵਾਈਆਂ ਦਾ ਸੈੱਟ ਹੈ (ਗੋਸਟਸਕਰਿਪਟ ਲਾਇਬਰੇਰੀ, ਜੋ ਪੋਸਟਸਕਰਿਪਟ ਭਾਸ਼ਾ ਵਿੱਚ ਗਰਾਫਿਕ ਸਮਰੱਥਾ ਲਾਗੂ ਕਰਦੀ ਹੈ), ਅਤੇ PDF ਫਾਇਲਾਂ ਲਈ ਇੱਕ ਇੰਟਰਪਰੀਟਰ ਵੀ ਦਿੱਤਾ ਗਿਆ ਹੈ। ਗੋਸਟਸਕਰਿਪਟ ਪੋਸਟਸਕਰਿਪਟ ਕੋਡ ਨੂੰ ਬਹੁਤੇ ਕਾਮਨ, ਬਿੱਟਮੈਪ ਫਾਰਮੈਟਾਂ ਵਿੱਚ ਟਰਾਂਸਲੇਟ ਕਰਦਾ ਹੈ, ਜੋ ਬਹੁਤੇ ਪ੍ਰਿੰਟਰਾਂ ਅਤੇ ਦਰਿਸ਼ਾਨ ਦੁਆਰਾ ਸਮਝਣਯੋਗ ਹੁੰਦੇ ਹਨ। ਇਸ ਨਾਲ ਯੂਜ਼ਰ ਪੋਸਟਸਕਰਿਪਟ ਫਾਇਲਾਂ ਨੂੰ ਵੇਖ ਸਕਦਾ ਹੈ ਅਤੇ ਨਾਲ-ਪੋਸਟਸਕਰਿਪਟ ਪਰਿੰਟਰਾਂ ਤੇ ਪ੍ਰਿੰਟ ਕਰ ਸਕਦੇ ਹਨ।
Red Hat Enterprise Linux 5.6 ਵਿੱਚ, ਗੋਸਟ-ਸਕਰਿਪਟ ਨੂੰ ਵਰਜਨ 8.70 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ OPVP 1.0 ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

8. ਕਰਨਲ

Red Hat Enterprise Linux 5.6 ਵਿੱਚ ਦਿੱਤੇ ਕਰਨਲ ਵਿੱਚ ਲੀਨਕਸ ਕਰਨ ਲਈ ਕਈ ਸੌ ਬੱਗ ਫਿਕਸ ਅਤੇ ਸੁਧਾਰ ਸ਼ਾਮਿਲ ਕੀਤੇ ਗਏ ਹਨ। ਇਸ ਰੀਲੀਜ਼ ਵਿਚਲੇ ਕਰਨਲ ਲਈ ਹਰੇਕ ਬੱਗ ਫਿਕਸ ਅਤੇ ਹਰੇਕ ਸੁਧਾਰ ਬਾਰੇ ਵੇਰਵੇ ਲਈ, Red Hat Enterprise Linux 5.6 ਤਕਨੀਕੀ ਸੂਚਨਾ ਵਿੱਚ ਕਰਨਲ ਬਾਰੇ ਅਧਿਆਇ ਵੇਖੋ।
ਇਸ ਰੀਲੀਜ਼ ਵਿਚਲੇ ਕਰਨ ਲਈ ਮੁੱਖ ਅੱਪਡੇਟ ਅਤੇ ਸੁਧਾਰ ਇਸ ਤਰਾਂ ਹਨ:
  • ਟਰੱਸਟਡ ਪਲੇਟਫਾਰਮ ਮੋਡੀਊਲ (TPM) ਮਾਈਕਰੋਕੰਟਰੋਲਰ ਲਈ tpm_tis ਡਰਾਈਵਰ ਹੁਣ ਆਪੇ ਹੀ ਬੂਟ ਸਮਏਂ ਲੋਡ ਹੋ ਜਾਂਦਾ ਹੈ।
  • AMD ਪਰੋਸੈੱਸਰਾਂ ਉੱਪਰ ਐਕਚੁਅਲ ਪਰਫੈਰਮੈਂਸ ਕਲਾਕ ਕਾਊਂਟਰ (APERF) ਅਤੇ ਮੈਕਸੀਮਮ ਕੁਆਲੀਫਾਈਡ ਪਰੋਫੈਰਮੈਂਸ ਕਲਾਕ ਕਾਊਂਟਰ (MPERF) ਮਾਡਲ-ਸਪੈਸੀਫਿਕ ਰਜਿਸਟਰਾਂ (MSRs) ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।
  • ITE-887x ਚਿੱਪਾਂ ਲਈ ਸਹਿਯੋਗ
  • VIO ਪਾਵਰ ਮੈਨੇਜਮੈਂਟ ਸਹਿਯੋਗ ਪਾਵਰ PC ਪਲੇਟਫਾਰਮਾਂ ਲਈ
  • qeth ਡਰਾਈਵਰ ਵਿੱਚ OSX ਅਤੇ OSM OSA CHPID ਕਿਸਮਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ
  • ਤਕਨੀਕੀ ਲੀਨਕਸ ਸਾਊਂਡ ਆਰਕੀਟੈਕਚਰ - ਹਾਈਡੈਫੀਨੇਸ਼ਨ ਆਡੀਓ (ALSA-HDA) ਡਰਾਈਵਰ ਅੱਪਡੇਟ ਕੀਤੇ ਗਏ ਹਨ।
  • SystemTap ਦੇ ਵਰਜਨ 1.3 ਵਿੱਚ, ਇੱਕ ਇੰਟੀਗਰੇਟਡ ਕੰਪਾਈਲ-ਸਰਵਰ ਕਲਾਂਈਟ, ਆਟੋਮੈਟਿਕ ਢਾਂਚਾ ਪਰੈਟੀ-ਪਰਿੰਟਿੰਗ, ਫਾਸਟਰ ਅਤੇ ਸੋਧਿਆ ਸਟੈਕ ਬੈਕਟਰੇਸ, ਅਤੇ ਨਵੇਂ ਸੈਂਪਲ ਸਕਰਿਪਟ ਦਿੱਤੇ ਗਏ ਹਨ।
  • ਇੱਕ ਅੱਪਡੇਟ ਕੀਤੀ ਕਰਨਲ ਪੜਤਾਲ (kprobes) ਸਥਾਪਨਾ
  • ਅੱਪਡੇਟ ਕੀਤਾ ਪ੍ਰਤੀ-ਡਿਸਕ ਅੰਕੜਾ ਇੰਟਰਫੇਸ (ਟਾਸਕਸਟੇਟਸ)
  • TCP ਕਿਊਬਿਕ ਕੰਜੈਸਟ ਕੰਟਰੋਲ ਲਈ ਨਵਾਂ ਸਹਿਯੋਗ
  • ਨੈੱਟਵਰਕਿੰਗ ਸਟੈਕ ਵਿੱਚ ਇੱਕ ਪੈਕੇਟ ਤਹਿਕਾਰ ਲਈ ਨਵਾਂ ਸਹਿਯੋਗ
  • ਦੋ ਨੈੱਟਵਰਕਿੰਗ ਟਿਊਨਿੰਗ ਪੈਰਾਮੀਟਰ, ip_local_reserved_ports ਅਤੇ ip_local_port_range, ਜੋ ਯੂਜ਼ਰ ਨੂੰ ਥਰਡ-ਪਾਰਟੀ ਐਪਲੀਕੇਸ਼ਨਾਂ, ਅਤੇ ਬਲੈਕਲਿਸਟ ਪੋਰਟਾਂ ਲਈ ਰਿਜ਼ਰਵ ਪੋਰਟਾਂ ਰੱਕਣ ਵਿੱਚ ਮਦਦ ਕਰਦੇ ਹਨ।
  • /proc/sys/vm/vm_devzero_optimized ਪੈਰਾਮੀਟਰ ਜਿਸ ਨਾਲ ZERO_PAGE mmap ਨੂੰ ਤਬਦੀਲ ਕੀਤਾ ਗਿਆ ਹੈ ਜੋ /dev/zero ਜੰਤਰ ਦਾ ਹੈ
  • iSNS ਲਈ ਸੋਧਾਂ, iSCSI ਇਨੀਸ਼ੀਏਟਰ ਵਿੱਚ, ਅਤੇ iSNS ਸਰਵਰ
  • kABI ਅੱਪਡੇਟ

9. ਜੰਤਰ ਡਰਾਈਵਰ

9.1. ਨੈੱਟਵਰਕ ਡਿਵਾਈਸ ਡਰਾਈਵਰ

  • I/O AT (I/O ਐਕਸੈੱਲਰੇਸ਼ਨ ਟੈਕਨਾਲੋਜੀ) ਅਤੇ DCA ਡਰਾਈਵਰ ਅੱਪਡੇਟ ਕੀਤਾ ਗਿਆ ਹੈ। I/O AT ਤਕਨੀਕਾਂ ਦਾ ਇੱਕ ਸੈੱਟ ਹੈ ਜੋ Intel ਦੁਆਰਾ ਨੈੱਟਵਰਕ ਥਰੋਪੁੱਟ ਸੋਧਣ ਲਈ ਦਿੱਤਾ ਗਿਆ ਹੈ। ਡਾਇਰੈਕ ਕੈਸ਼ੇ ਐਕਸੈੱਸ (DCA) ਇੱਕ I/O AT ਫੀਚਰ ਹੈ ਜੋ ਪਰੋਸੈੱਸਰ ਕੈਸ਼ੇ ਵਿੱਚ ਸਿੱਧਾ ਹੀ ਡਾਟਾ ਦੇ ਸਕਦਾ ਹੈ।
  • zd1211 ZyDAS ZD1211(b) 802.11a/b/g USB WLAN ਜੰਤਰ ਲਈ ਡਰਾਈਵਰ ਹੁਣ Red Hat Enterprise Linux 5.6 ਬੀਟਾ ਵਿੱਚ ਸਹਿਯੋਗ ਹਨ।
  • qlcnic ਡਰਾਈਵਰ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ
  • be2net ਡਰਾਈਵਰ ServerEngines BladeEngine2 10Gbps ਨੈੱਟਵਰਕ ਜੰਤਰ ਲਈ ਵਰਜਨ 2.102.512r ਤੱਕ ਅੱਪਡੇਟ ਕੀਤਾ ਗਿਆ ਹੈ
  • bnx2 ਡਰਾਈਵਰ ਬਰਾਡਕਾਮ NetXtreme II ਨੈੱਟਵਰਕ ਕਾਰਡ ਲਈ ਵਰਜਨ 2.0.8 ਤੱਕ ਅੱਪਡੇਟ ਕੀਤਾ ਗਿਆ ਹੈ
  • bnx2x ਡਰਾਈਵਰ ਬਰਾਡਕਾਮ ਐਵਰੈਸਟ ਨੈੱਟਵਰਕ ਜੰਤਰ ਲਈ ਵਰਜਨ 1.52.53-4 ਤੱਕ ਅੱਪਡੇਟ ਕੀਤਾ ਗਿਆ ਹੈ
  • forcedeth ਈਥਰਨੈੱਟ ਡਰਾਈਵਰ NVIDIA nForce ਜੰਤਰ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ
  • e1000e ਡਰਾਈਵਰ Intel PRO/1000 ਈਥਰਨੈੱਟ ਜੰਤਰਾਂ ਲਈ ਅੱਪਸਟਰੀਮ ਵਰਜਨ 1.2.7-k2 ਤੱਕ ਅੱਪਡੇਟ ਕੀਤਾ ਗਿਆ ਹੈ
  • enic ਡਰਾਈਵਰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 1.4.1.2 ਤੱਕ ਅੱਪਡੇਟ ਕੀਤਾ ਗਿਆ ਹੈ
  • The igb driver for Intel Gigabit Ethernet Adapters has been updated, adding support for PCI-AER
  • Intel 10 Gigabit PCI ਐਕਸਪ੍ਰੈੱਸ ਨੈੱਟਵਰਕ ਜੰਤਰਾਂ ਲਈ ixgbe ਡਰਾਈਵਰ ਨੂੰ ਵਰਜਨ 2.0.84-k2 ਤੱਕ ਅੱਪਡੇਟ ਕੀਤਾ ਗਿਆ ਹੈ
  • netxen ਡਰਾਈਵਰ NetXen ਮਲਟੀ ਪੋਰਟ (1/10) ਗੀਗਾਬਿੱਟ ਨੈੱਟਵਰਕ ਜੰਤਰ ਲਈ ਵਰਜਨ 4.0.73 ਤੱਕ ਅੱਪਡੇਟ ਕੀਤਾ ਗਿਆ ਹੈ
  • qlge ਡਰਾਈਵਰ QLogic 10 Gigabit PCI-E ਈਥਰਨੈੱਟ ਜੰਤਰਾਂ ਲਈ ਵਰਜਨ 1.00.00.25 ਤੱਕ ਅੱਪਡੇਟ ਕੀਤਾ ਗਿਆ ਹੈ
  • ਸੋਲਾਰਸ ਡਰਾਈਵਰ (sfc) ਨੂੰ ਵਰਜਨ 2.6.36-4c1 ਤੱਕ ਅੱਪਡੇਟ ਕੀਤਾ ਗਿਆ ਹੈ
  • tg3 ਡਰਾਈਵਰ ਬਰਾਡਕਾਮ Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.108+ ਤੱਕ ਅੱਪਡੇਟ ਕੀਤਾ ਗਿਆ ਹੈ
  • vxge ਡਰਾਈਵਰ Neterion's X3100 ਸੀਰੀਜ਼ 10GbE PCIe ਜੰਤਰਾਂ ਲਈ ਵਰਜਨ 2.0.8.20182-k ਤੱਕ ਅੱਪਡੇਟ ਕੀਤਾ ਗਿਆ ਹੈ

9.2. ਸਟੋਰੇਜ਼ ਡਿਵਾਈਸ ਡਰਾਈਵਰ

  • cciss ਡਰਾਈਵਰ HP ਸਮਾਰਟ ਐਰੇ ਕੰਟਰੋਲਰ ਨੂੰ ਵਰਜਨ 3.6.22.RH1 ਤੱਕ ਅੱਪਡੇਟ ਕੀਤਾ ਗਿਆ ਹੈ
  • qla4xxxqla4xxx ਡਰਾਈਵਰ ਨੂੰ ਵਰਜਨ 5.02.03.00.05.06-d1 ਤੱਕ ਅੱਪਡੇਟ ਕੀਤਾ ਗਿਆ ਹੈ
  • bnx2i ਡਰਾਈਵਰ ਬਰਾਡਕਾਮ NetXtreme II iSCSI ਲਈ ਵਰਜਨ 2.1.3 ਤੱਕ ਅੱਪਡੇਟ ਕੀਤਾ ਗਿਆ ਹੈ
  • I ਜੰਤਰਾਂ ਲਈ be2iscsi ਡਰਾਈਵਰ ਅੱਪਡੇਟ ਕੀਤਾ ਗਿਆ ਹੈ
  • lpfc ਡਰਾਈਵਰ Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.2.0.87 ਤੱਕ ਅੱਪਡੇਟ ਕੀਤਾ ਗਿਆ ਹੈ
  • ipr ਡਰਾਈਵਰ ਵਰਜਨ 2.2.0.4 ਤੱਕ ਅੱਪਡੇਟ ਕੀਤਾ ਗਿਆ ਹੈ
  • 3w-sas ਡਰਾਈਵਰ ਨੂੰ ਵਰਜਨ 3.26.00.028-2.6.18RH ਤੱਕ ਅੱਪਡੇਟ ਕੀਤਾ ਗਿਆ ਹੈ
  • 3w-xxxx ਡਰਾਈਵਰ 3ware SATA RAID ਕੰਟਰੋਲਰਾਂ ਲਈ ਵਰਜਨ 2.26.08.007-2.6.18RH ਤੱਕ ਅੱਪਡੇਟ ਕੀਤਾ ਗਿਆ ਹੈ
  • cxgb3i ਡਰਾਈਵਰ Chelsio ਹੋਸਟ ਬੱਸ ਅਡਾਪਟਰਾਂ (HBAs) ਲਈ ਅੱਪਡੇਟ ਕੀਤਾ ਗਿਆ ਹੈ।
  • megaraid_sas ਡਰਾਈਵਰ LSI MegaRAID SAS ਕੰਟਰੋਲਰਾਂ ਲਈ ਵਰਜਨ 4.31 ਤੱਕ ਅੱਪਡੇਟ ਕੀਤਾ ਗਿਆ ਹੈ
  • mpt2sas ਡਰਾਈਵਰ ਜੋ SAS-2 ਅਡਾਪਟਰਾਂ ਨੂੰ LSI ਤੋਂ ਸਹਿਯੋਗ ਦਿੰਦਾ ਸੀ, ਨੂੰ ਵਰਜਨ 05.101.00.02 ਤੱਕ ਅੱਪਡੇਟ ਕੀਤਾ ਗਿਆ ਹੈ
  • qla2xxx ਡਰਾਈਵਰ QLogic ਫਾਈਬਰ ਚੈਨਲ HBAs ਲਈ ਵਰਜਨ 8.03.01.05.05.06-k ਤੱਕ ਅੱਪਡੇਟ ਕੀਤਾ ਗਿਆ ਹੈ

9.3. ਡੈਸਕਟਾਪ ਡਰਾਈਵਰ ਅੱਪਡੇਟ

  • Intel ਵਾਲੇ ਡਿਸਪਲੇਅ ਜੰਤਰਾਂ ਲਈ i810 ਡਰਾਈਵਰ ਨੂੰ IronLake ਗਰਾਫਿਕਸ ਲਈ ਸਹਿਯੋਗ ਨਾਲ ਅੱਪਡੇਟ ਕੀਤਾ ਗਿਆ ਹੈ।
  • sis ਡਰਾਈਵਰ ਨੂੰ Volari Z9s ਜੰਤਰਾਂ ਵਾਸਤੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।
  • mga ਡਰਾਈਵਰ Matrox ਵੀਡੀਓ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ G200eH ਜੰਤਰ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

9.4. ਪਰਿੰਟਰ ਡਰਾਈਵਰ

  • HPLIP (Hewlett-Packard ਲੀਨਕਸ ਈਮੇਜਿੰਗ ਅਤੇ ਪ੍ਰਿੰਟਿੰਗ ਪਰੋਜੈਕਟ) ਪੈਕੇਜ HP ਪ੍ਰਿੰਟਰਾਂ ਅਤੇ ਮਲਟੀ-ਫੰਕਸ਼ਨ ਜੰਤਰਾਂ ਲਈ ਡਰਾਈਵਰ ਦਿੰਦਾ ਹੈ। HPLIP ਦਾ ਵਰਜਨ 3.9.8 ਹੁਣ ਵੱਖਰੇ hplip3 ਪੈਕੇਜ ਦੇ ਰੂਪ ਵਿੱਚ ਉਪਲੱਬਧ ਹੈ। ਯਾਦ ਰੱਖੋ ਕਿ hplip3 ਪੈਕੇਜ HPLIP ਦਾ ਇੱਕ ਨਵਾਂ ਵਰਜਨ ਦਿੰਦਾ ਹੈ ਜੋ Red Hat Enterprise Linux 5 ਦੁਆਰਾ ਦਿੱਤੇ ਵਰਜਨ ਦੇ ਨਾਲ-ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। ਸੰਬੰਧਿਤ ਕਮਾਂਡ-ਲਾਈਨ ਸਹੂਲਤ ਦੇ ਅਗੇਤਰ ਵਿੱਚ hp3- ਹੁੰਦਾ ਹੈ ਨਾ ਕਿ hp-, ਉਦਾਹਰਨ ਲਈ: hp3-setup

10. ਡਿਵੈਲਪਰ ਟੂਲ

GNU gettext
GNU gettext ਪੈਕੇਜ ਪਰੋਗਰਾਮਾਂ ਵਿੱਚ ਬਹੁ-ਭਾਸ਼ਾਈ ਸੁਨੇਹਿਆਂ ਲਈ ਟੂਲਾਂ ਅਤੇ ਡੌਕੂਮੈਂਟੇਸ਼ਨ ਦਾ ਇੱਕ ਸੈੱਟ ਦਿੰਦਾ ਹੈ। Red Hat Enterprise Linux 5.6 ਵਿੱਚ, gettext ਨੂੰ ਵਰਜਨ 0.17 ਤੱਕ ਅੱਪਡੇਟ ਕੀਤਾ ਗਿਆ ਹੈ। ਧਿਆਨ ਰੱਖੋ ਕਿ java ਅਤੇ libintl.jar ਸਹਿਯੋਗ ਇਸ ਅੱਪਡੇਟ ਕੀਤੇ gettext ਪੈਕੇਜ ਵਿੱਚ ਜਾਰੀ ਨਹੀਂ ਰਹੇਗਾ। ਅੱਪਸਟਰੀਮ
ਸਬਵਰਜਨ
ਸਬਵਰਜਨ (SVN) ਇੱਕ ਕੰਨਕੁਰੰਟ ਵਰਜਨ ਕੰਟਰੋਲ ਸਿਸਟਮ ਹੈ ਜੋ ਇੱਕ ਜਾਂ ਜਿਆਦਾ ਯੂਜ਼ਰਾਂ ਨੂੰ ਫਾਇਲ ਅਤੇ ਡਾਇਰੈਕਟਰੀਆਂ ਦੀ ਡਿਵੈਲਪਮੈਂਟ ਅਤੇ ਪਰਬੰਧਨ ਕਰਨ ਲਈ ਮਦਦ ਕਰਦਾ ਹੈ ਅਤੇ ਸਭ ਤਬਦੀਲੀਆਂ ਦਾ ਅਤੀਤ ਵੀ ਰੱਕਦਾ ਹੈ। Red Hat Enterprise Linux 5.6 ਵਿੱਚ ਸਬਵਰਜਨ ਨੂੰ ਵਰਜਨ 1.6.11 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਨਵੀਂ ਮਰਜ ਟਰੈਕਿੰਗ ਅਤੇ ਦਿਸਚਸਪ ਅਨੁਵਾਦ ਹੱਲ ਫੀਚਰ ਦਿੱਤੇ ਗਏ ਹਨ।
GDB ਵਿੱਚ ਪਾਇਥਨ ਸਕਰਿਪਟਿੰਗ
ਇਸ ਅੱਪਡੇਟ ਵਿੱਚ GNU ਪਰੋਜੈਕਟ (GDB) ਦਾ ਨਵਾਂ ਵਰਜਨ ਦਿੱਤਾ ਗਿਆ ਹੈ, ਜਿਸ ਵਿੱਚ ਨਵਾਂ ਪਾਇਥਨ API ਸ਼ਾਮਿਲ ਹੈ। ਇਹ API GDB ਨੂੰ ਸਕਰਿਪਟਾਂ ਨਾਲ ਆਟੋਮੈਟਿਕ ਕਰਦਾ ਹੈ ਜੋ ਪਾਇਥਨ ਪਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਹਨ।
ਪਾਇਥਨ API ਦੀ ਇੱਕ ਵਧੀਆ ਫੀਚਰ ਹੈ GDB ਆਊਟਪੁੱਟ (ਆਮ ਕਰਕੇ ਪਰੈਟੀ-ਪ੍ਰਿੰਟਿੰਗ ਕਿਹਾ ਜਾਂਦਾ ਹੈ) ਨੂੰ ਪਾਇਥਨ ਸਕਰਿਪਟਾਂ ਵਰਤ ਕੇ ਫਾਰਮੈਟ ਕਰਨ ਦੀ ਸਮਰੱਥਾ। ਪਹਿਲਾਂ, GDB ਵਿੱਚ ਪਰੈਟੀ-ਪ੍ਰਿੰਟਿੰਗ ਸਟੈਂਡਰਡ ਪ੍ਰਿੰਟ ਸੈਟਿੰਗ ਵਰਤ ਕੇ ਸੰਰਚਿਤ ਕੀਤਾ ਜਾਂਦਾ ਸੀ। ਪਸੰਦੀ ਦੀ ਪਰੈਟੀ-ਪ੍ਰਿੰਟਿੰਗ ਸਕਰਿਪਟ ਬਣਾਉਣ ਦੀ ਸਮਰੱਥਾ ਨਾਲ ਕਿਸੇ ਖਆਸ ਐਪਲੀਕੇਸ਼ਨ ਲਈ GDB ਦੁਆਰਾ ਵੇਖਾਈ ਜਾਣਕਾਰੀ ਨੂੰ ਯੂਜ਼ਰ ਕੰਟਰੋਲ ਕਰ ਸਕਦਾ ਹੈ। Red Hat Enterprise Linux, GNU ਸਟੈਂਡਰਡ C++ ਲਾਇਬਰੇਰੀ (libstdc++) ਲਈ ਪਰੈਟੀ-ਪ੍ਰਿੰਟਿੰਗ ਸਕਰਿਪਟਾਂ ਦਾ ਮੁਕੰਮਲ ਸੂਟ ਦੇਵੇਗਾ।
GNU ਕੰਪਾਈਲਰ ਕੁਲੈਕਸ਼ਨ (GCC)
GNU ਕੰਪਾਈਲਰ ਕੁਲੈਕਸ਼ਨ (GCC) ਵਿੱਚ, ਹੋਰਾਂ ਦੇ ਨਾਲ-ਨਾਲ, C, C++, ਅਤੇ Java GNU ਕੰਪਾਈਲਰ ਅਤੇ ਸੰਬੰਧਿਤ ਸਹਿਯੋਗ ਲਾਇਬਰੇਰੀਆਂ ਵੀ ਸ਼ਾਮਿਲ ਹਨ। Red Hat Enterprise Linux 5.6 ਵਿੱਚ GCC ਦਾ ਵਰਜਨ 4.4 ਦਿੱਤਾ ਗਿਆ ਹੈ ਜੋ Red Hat Enterprise Linux 6 ਨਾਲ ਅਨੁਕੂਲਤਾ ਵਿੱਚ ਮਦਦ ਕਰਦਾ ਹੈ।
GNU C ਲਾਇਬਰੇਰੀ (glibc)
GNU C ਲਾਇਬਰੇਰੀ (glibc) ਪੈਕੇਜ ਵਿੱਚ ਸਟੈਂਡਰਡ C ਲਾਇਬਰੇਰੀਆਂ ਸ਼ਾਮਿਲ ਹਨ ਜੋ Red Hat Enterprise Linux ਉੱਪਰ ਮਲਟੀਪਲ ਪਰੋਗਰਾਮਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਇਹਨਾਂ ਪੈਕੇਜਾਂ ਵਿੱਚ ਸਟੈਂਡਰਡ C ਅਤੇ ਸਟੈਂਡਰਜ math ਲਾਇਬਰੇਰੀਆਂ ਸ਼ਾਮਿਲ ਹਨ। ਇਹਨਾਂ ਦੋ ਲਾਇਬਰੇਈਆਂ ਬਿਨਾਂ, ਲੀਨਕਸ ਸਿਸਟਮ ਠੀਕ ਤਰਾਂ ਕੰਮ ਨਹੀਂ ਕਰ ਸਕਦਾ।
glibc ਨੂੰ Red Hat Enterprise Linux 5.6 ਵਿੱਚ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ POWER7 ਅਤੇ ISA 2.06 CPUs ਲਈ ਸਹਿਯੋਗ ਦਿੱਤਾ ਗਿਆ ਹੈ।
OpenJDK
OpenJDK ਨੂੰ Red Hat Enterprise Linux 5.6 ਵਿੱਚ IcedTea ਵਰਜਨ 1.7.5 ਨਾਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹਨ:
  • ਹੌਟਸਪੌਟ ਸਥਿਰਤਾ ਅਤੇ ਕਾਰਜਕੁਸ਼ਲਤਾ ਸੁਧਾਰ
  • Xrender ਪਾਈਪਲਾਈਨ ਸਹਿਯੋਗ
  • ਵਿਜ਼ੂਅਲ ਸਮਰੱਥਾ ਲਈ ਫਿਕਸ, ਸਮਕਾਲੀ ਟਾਈਮ-ਜ਼ੋਨ ਸਹਿਯੋਗ tzdata ਵਰਤ ਕੇ
  • ਗਰਾਫਿਕਸ ਫਾਈਲ ਸਹਿਯੋਗ ਅਤੇ ਹੋਰ JAR ਕਾਰਜਕੁਸ਼ਲਤਾ ਵਿੱਚ ਸੁਧਾਰ ਕੀਤਾ ਗਿਆ ਹੈ
  • NUMA ਨਿਰਧਾਰਨ ਸਹਿਯੋਗ

A. ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 0-23Tue Dec 07 2010ਰਯਾਨ ਲੇਰਚ
ਸ਼ੁਰੂਆਤੀ ਜਾਰੂ ਸੂਚਨਾ