Product SiteDocumentation Site

Red Hat Enterprise Linux 5

5.9 ਜਾਰੀ ਸੂਚਨਾ

Red Hat Enterprise Linux 5.9 ਲਈ ਜਾਰੀ ਸੂਚਨਾ

ਪ੍ਰਕਾਸ਼ਨ 9

ਕਾਨੂੰਨੀ ਸੂਚਨਾ

Copyright © 2012 Red Hat, Inc.

The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.

Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.

Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.

Linux® is the registered trademark of Linus Torvalds in the United States and other countries.

Java® is a registered trademark of Oracle and/or its affiliates.

XFS® is a trademark of Silicon Graphics International Corp. or its subsidiaries in the United States and/or other countries.

MySQL® is a registered trademark of MySQL AB in the United States, the European Union and other countries.

All other trademarks are the property of their respective owners.


1801 Varsity Drive
RaleighNC 27606-2072 USA
Phone: +1 919 754 3700
Phone: 888 733 4281
Fax: +1 919 754 3701

ਸਾਰ

Red Hat Enterprise Linux ਛੋਟਾ ਰੀਲੀਜ਼ ਹਰੇਕ ਸੁਧਾਰ, ਸੁਰੱਖਿਆ ਅਤੇ ਬੱਗ ਫਿਕਸ ਇਰੱਟਾ ਦਾ ਮੇਲ ਹੈ। Red Hat Enterprise Linux 5.8 ਜਾਰੀ ਸੂਚਨਾ ਵਿੱਚ Red Hat Enterprise Linux 5 ਓਪਰੇਟਿੰਗ ਸਿਸਟਮ ਅਤੇ ਇਸ ਨਾਲ ਸੰਬੰਧਿਤ ਐਪਲੀਕੇਸ਼ਨਾਂ ਵਿਚਲੇ ਅੱਪਡੇਟ ਦਿੱਤੇ ਗਏ ਹਨ। ਸਭ ਤਬਦੀਲੀਆਂ ਬਾਰੇ ਵਿਸਥਾਰ ਸੂਚਨਾ ਤਕਨੀਕੀ ਸੂਚਨਾ ਵਿੱਚ ਉਪਲੱਬਧ ਹੈ।
ਜਾਣਕਾਰੀ
1. ਹਾਰਡਵੇਅਰ ਸਹਿਯੋਗ
2. ਕਰਨਲ
3. ਡਿਵਾਈਸ ਡਰਾਈਵਰ
3.1. ਸਟੋਰੇਜ਼ ਡਰਾਈਵਰ
3.2. ਨੈੱਟਵਰਕ ਡਰਾਈਵਰ
3.3. ਫੁਟਕਲ ਡਰਾਈਵਰ
4. ਫਾਇਲ ਸਿਸਟਮ ਅਤੇ ਸਟੋਰੇਜ਼ ਪਰਬੰਧਨ
5. ਮੈਂਬਰੀ ਮੈਨੇਜਮੈਂਟ
6. ਸੁਰੱਖਿਆ ਅਤੇ ਪ੍ਰਮਾਣਿਕਤਾ
7. ਕੰਪਾਈਲਰ ਅਤੇ ਟੂਲ
8. ਕਲੱਸਟਰਿੰਗ
9. ਵੁਰਚੁਲਾਈਜ਼ੇਸ਼ਨ
10. ਆਮ ਕਰਨਲ ਅੱਪਡੇਟ
A. ਦੁਹਰਾਈ ਅਤੀਤ

ਜਾਣਕਾਰੀ

ਜਾਰੀ ਸੂਚਨਾ ਵਿੱਚ ਉੱਚ ਪੱਧਰ ਦੇ ਸੁਧਾਰ ਦਿੱਤੇ ਗਏ ਹਨ ਜੋ Red Hat Enterprise Linux 6.2ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.2 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ, ਤਕਨੀਕੀ ਸੂਚਨਾ ਵੇਖੋ

ਅਧਿਆਇ 1. ਹਾਰਡਵੇਅਰ ਸਹਿਯੋਗ

ConnectX-3 ਜੰਤਰਾਂ ਲਈ mstflint ਸਹਿਯੋਗ
mstflint ਪੈਕੇਜ, ਜੋ Mellanox ਫਰਮਵੇਅਰ ਬਰਨਿੰਗ ਅਤੇ ਜਾਂਚ ਟੂਲ ਦਿੰਦਾ ਹੈ, ਹੁਣ Mellanox ConnectX-3 ਜੰਤਰਾਂ ਲਈ ਸਹਿਯੋਗੀ ਵੀ ਦਿੰਦਾ ਹੈ।

HP ਸਮਾਰਟ ਐਰੇ ਕੰਟਰੋਲਰਾਂ ਅਤੇ MegaRAID ਲਈ smartmontools ਸਹਿਯੋਗ
smartmontools ਪੈਕੇਜ, ਜੋ SMART-ਯੋਗ ਹਾਰਡ ਡਰਾਈਵਾਂ ਦੇ ਪਰਬੰਧਨ ਲਈ ਟੂਲ ਦਿੰਦਾ ਹੈ, ਅੱਪਗਰੇਡ ਕੀਤਾ ਗਿਆ ਹੈ ਤਾਂ ਜੋ HP ਸਮਾਰਟ ਐਰੇ ਕੰਟਰੋਲਰਾਂ ਲਈ ਸਹਿਯੋਗੀ ਦਿੱਤਾ ਜਾ ਸਕੇ। ਇਸ ਅੱਪਡੇਟ ਵਿੱਚ ਸੁਧਾਰ ਕੀਤਾ MegaRAID ਸਹਿਯੋਗ ਵੀ ਦਿੱਤਾ ਗਿਆ ਹੈ।

ipmitool delloem ਕਮਾਂਡਾਂ ਅੱਪਗਰੇਡ ਕੀਤੀਆਂ ਗਈਆਂ ਹਨ
Dell-ਅਧਾਰਿਤ IPMI ਐਕਸਟੈਂਸ਼ਨਾਂ ਨੂੰ ਅੱਪਡੇਟ ਕੀਤਾ ਗਿਆ ਹੈ, ਜੋ delloem ਸਬ-ਕਮਾਂਡਾਂ ਨੂੰ ipmitool ਸਹੂਲਤ ਵਿੱਚ ਸ਼ਾਮਿਲ ਕਰਦੀਆਂ ਹਨ:
  • ਇੱਕ ਨਵੀਂ vFlash ਕਮਾਂਡ, ਜੋ ਯੂਜ਼ਰਾਂ ਨੂੰ ਐਕਸਟੈਂਡਡ SD ਕਾਰਜ ਬਾਰੇ ਜਾਣਕਾਰੀ ਵੇਖਾਉਣ ਲਈ ਮੱਦਦ ਕਰਦੀ ਸੀ।
  • ਇੱਕ ਨਵੀਂ setled ਕਮਾਂਡ, ਜੋ ਯੂਜ਼ਰਾਂ ਨੂੰ ਬੈਕਪਲੇਨ LED ਹਾਲਤ ਵੇਖਾਉਣ ਵਿੱਚ ਮੱਦਦ ਕਰਦੀ ਸੀ।
  • ਸੋਧਿਆ ਗਲਤੀ ਵੇਰਵਾ।
  • ਨਵੇਂ ਹਾਰਡਵੇਅਰ ਲਈ ਜੋੜਿਆ ਸਹਿਯੋਗ।
  • ipmitool delloem ਕਮਾਂਡਾਂ ਦੀ ਡੌਕੂਮੈਂਟੇਸ਼ਨ ipmitool ਦਸਤੀ ਪੇਜ਼ ਵਿੱਚ ਅੱਪਡੇਟ ਕੀਤੀ ਗਈ ਹੈ।

NetApp LUNs ਲਈ ਸੰਰਚਨਾ ਅੱਪਡੇਟ ਕੀਤੀ ਗਈ ਹੈ
NetApp LUN ਬਿਲਟ-ਇਨ ਸੰਰਚਨਾ ਹੁਣ tur ਮਾਰਗ ਚੈੱਕਰ ਮੂਲ ਹੀ ਵਰਤਦੀ ਹੈ। ਹੇਠਲੇ ਹਾਰਡਵੇਅਰ ਪੈਰਾਮੀਟਰ ਵੀ ਅੱਪਡੇਟ ਕੀਤੇ ਗਏ ਹਨ:
  • flush_on_last_del ਯੋਗ ਕੀਤਾ ਗਿਆ ਹੈ,
  • dev_loss_tmo ਦਾ ਮੁੱਲ 600 ਸੈੱਟ ਕੀਤਾ ਗਿਆ ਹੈ,
  • fast_io_fail_tmo ਦਾ ਮੁੱਲ 5 ਸੈੱਟ ਕੀਤਾ ਗਿਆ ਹੈ,
  • ਅਤੇ pg_init_retries ਦਾ ਮੁੱਲ 50 ਸੈੱਟ ਕੀਤਾ ਹੈ।

ਅਧਿਆਇ 2. ਕਰਨਲ

ਸਿਸਟਮ ਕਾਲ ਟਰੇਸਪੁਆਂਇਟ
ਸਿਸਟਮ ਕਾਲ ਈਵੈਂਟਾਂ ਲਈ ਹੇਠਲੇ ਟਰੇਸਪੁਆਂਇਟ ਜੋੜੇ ਗਏ ਹਨ:
  • sys_enter
  • sys_exit

ਸਿਸਟਮ ਕਾਲ ਸੈਂਟਰ ਅਤੇ ਬਾਹਰ ਟਰੇਸਪੁਆਂਇਟ ਸਿਰਫ ਉਹਨਾਂ ਢਾਂਚਿਆਂ ਤੇ ਸਹਿਯੋਗ ਦਿੰਦੇ ਹਨ ਜਿਨਾਂ ਉੱਪਰ HAVE_SYSCALL_TRACEPOINTS ਸੰਰਚਨਾ ਚੋਣ ਯੋਗ ਕੀਤੀ ਹੈ।

IPv6 UDP ਹਾਰਡਵੇਅਰ ਚੈੱਕਸਮ
Red Hat Enterprise Linux 5.9 ਵਿੱਚ ਹਾਰਡਵੇਅਰ ਚੈੱਕਸਮ ਸਹਿਯੋਗ ਜੋੜਿਆ ਗਿਆ ਹੈ ਜੋ UDP ਲਈ ਹੋ ਜੋ IPv6 ਉੱਪਰ ਚੱਲਦੇ ਹਨ।

ਪ੍ਰਤੀ-ਕਾਰਜ ਸਰੋਤ ਸੀਮਾ
prlimit64() ਸਿਸਟਮ ਕਾਲ ਜੋੜੀ ਗਈ ਹੈ ਜੋ ਯੂਜ਼ਰਾਂ ਨੂੰ ਆਰਜੀ ਤੌਰ ਤੇ ਚੱਲ ਰਹੇ ਕਾਰਜਾਂ ਦੀ ਸੀਮਾਂ ਤਬਦੀਲ ਕਰਨ ਵਿੱਚ ਮੱਦਦ ਕਰਦੀ ਹੈ /proc/<PID>/limits ਫਾਇਲ ਦੁਆਰਾ (ਇਹ ਫਾਇਲ ਹੁਣ ਲਿਖਣ ਯੋਗ ਹੈ)।

VLAN ਸਹਿਯੋਗ pktgen ਵਿੱਚ ਜੋੜਿਆ ਗਿਆ ਹੈ
VLAN ਸਹਿਯੋਗ pktgen ਮੋਡੀਊਲ ਵਿੱਚ ਜੋੜਿਆ ਗਿਆ ਹੈ। pktgen ਮੋਡੀਊਲ ਹੁਣ 802.1Q ਟੈਗਡ ਫਰੇਮ ਬਣਾਉਣ ਦੇ ਯੋਗ ਹੋ ਗਿਆ ਹੈ।

/proc/<PID>/ ਵਰਤਣ ਤੇ ਰੋਕ ਲਗਾ ਰਿਹਾ ਹੈ
hidepid= ਅਤੇ gid= ਮਾਊਂਟ ਚੋਣਾਂ procfs ਵਿੱਚ ਜੋੜੀਆਂ ਗਈਆਂ ਹਨ ਤਾਂ ਜੋ /proc/<PID>/ ਡਾਇਰੈਕਟਰੀਆਂ ਵਰਤਣ ਤੇ ਰੋਕ ਲਾਈ ਜਾ ਸਕੇ।

DSCP ਫੀਲਡ ਮੈਂਗਲਿੰਗ
Red Hat Enterprise Linux 5.9 ਵਿੱਚ, netfilter ਮੋਡੀਊਲ ਹੁਣ DSCP ਫੀਲਡ ਦੀ ਮੈਂਗਲਿੰਗ ਨੂੰ ਸਹਿਯੋਗ ਦਿੰਦਾ ਹੈ।

ਅਧਿਆਇ 3. ਡਿਵਾਈਸ ਡਰਾਈਵਰ

3.1. ਸਟੋਰੇਜ਼ ਡਰਾਈਵਰ

  • mptfusion ਡਰਾਈਵਰ ਨੂੰ ਵਰਜਨ 3.04.20 ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਹੇਠਲੇ ਜੰਤਰ ID ਸ਼ਾਮਿਲ ਕਰਦਾ ਹੈ: SAS1068_820XELP.
  • qla2xxx ਡਰਾਈਵਰ ਨੂੰ QLogic ਫਾਈਬਰ-ਚੈਨਲ HBAs ਲਈ ਵਰਜਨ 8.04.00.05.05.09-k ਤੱਕ ਅੱਪਡੇਟ ਕੀਤਾ ਗਿਆ ਹੈ।
  • qla4xxx ਡਰਾਈਵਰ ਨੂੰ ਵਰਜਨ 5.02.04.05.05.09-d0 ਤੱਕ ਅੱਪਡੇਟ ਕੀਤਾ ਗਿਆ ਹੈ।
  • lpfc ਡਰਾਈਵਰ ਨੂੰ Emulex ਫਾਈਬਰ-ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.2.0.128.3p ਤੱਕ ਅੱਪਡੇਟ ਕੀਤਾ ਗਿਆ ਹੈ।
  • be2iscsi ਡਰਾਈਵਰ ਨੂੰ ServerEngines BladeEngine 2 ਓਪਨ iSCSI ਜੰਤਰ ਲਈ ਵਰਜਨ 4.2.162.0r ਤੱਕ ਅੱਪਡੇਟ ਕੀਤਾ ਗਿਆ ਹੈ।
  • bnx2i ਡਰਾਈਵਰ ਨੂੰ Broadcom NetXtreme II iSCSI ਲਈ ਵਰਜਨ 2.7.2.2 ਤੱਕ ਅੱਪਡੇਟ ਕੀਤਾ ਗਿਆ ਹੈ।
  • Brocade BFA FC SCSI ਡਰਾਈਵਰ (bfa ਡਰਾਈਵਰ) ਹੁਣ ਤਕਨੀਕੀ ਜਾਣਕਾਰੀ ਵਿੱਚ ਨਹੀਂ ਮੰਨਿਆ ਜਾਵੇਗਾ। Red Hat Enterprise Linux 5.9 ਵਿੱਚ, BFA ਡਰਾਈਵਰ ਪੂਰੀ ਤਰਾਂ ਸਹਿਯੋਗੀ ਹੈ। ਨਾਲ ਹੀ, Brocade bfa FC SCSI ਡਰਾਈਵਰ ਨੂੰ ਵਰਜਨ 3.0.23.0 ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ, ਹੇਠਲੇ ਸੁਧਾਰ ਦਿੱਤੇ ਗਏ ਹਨ:
    • ਇੱਕ ਲੂਪ ਇੰਸਟਾਲੇਸ਼ਨ ਪਰੋਟੋਕਾਲ (LIP) ਨੂੰ ਇੱਕ ਫਾਈਬਰ-ਚੈਨਲ ਹੋਸਟ ਤੋਂ ਜਾਰੀ ਕਰਨ ਲਈ ਸਹਿਯੋਗ।
    • ਐਕਸਟੈਂਡਡ ਲਿੰਕ ਸਰਵਿਸ (ELS) ਅਤੇ ਕਾਮਨ ਟਰਾਂਸਪੋਰਟ (CT) ਫਾਈਬਲ-ਚੈਨਲ ਪਾਸਥਰੋ ਕਮਾਂਡਾਂ ਲਈ ਸਹੋਯੋਗ।
    • IOCTL ਇੰਟਰਫੇਸ ਜੋੜਿਆ ਗਿਆ ਹੈ।
  • bfa ਫਰਮਵੇਅਰ ਨੂੰ ਵਰਜਨ 3.0.23.0 ਤੱਕ ਅੱਪਡੇਟ ਕੀਤਾ ਗਿਆ ਹੈ।
  • mpt2sas ਡਰਾਈਵਰ ਨੂੰ ਵਰਜਨ 13.101.00.00 ਤੱਕ ਅੱਪਡੇਟ ਕੀਤਾ ਗਿਆ ਸੀ, ਜਿਸ ਵਿੱਚ NUMA I/O ਸਹਿਯੋਗ, ਫਾਸਟ ਲੋਡ ਸਹਿਯੋਗ, ਅਤੇ ਗਾਹਕ ਸੰਬੰਧੀ ਬਰਾਂਡਿੰਗ ਲਈ ਸਹਿਯੋਗ ਦਿੱਤਾ ਗਿਆ ਸੀ।
  • megaraid_sas ਡਰਾਈਵਰ ਨੂੰ ਵਰਜਨ 00.00.06.15-rh ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Dell PowerEdge RAID ਕੰਟਰੋਲਰ (PERC) 9, LSI MegaRAID SAS 9360/9380 12GB/s ਕੰਟਰੋਲਰਾਂ, ਅਤੇ ਮਲਟੀਪਲ MSI-X ਵੈਕਟਰ ਅਤੇ ਮਲਟੀਪਲ ਰਿਪਲਾਈ ਕਤਾਰ ਲਈ ਸਹਿਯੋਗ ਦਿੱਤਾ ਗਿਆ ਹੈ।
  • iscsiuio ਡਰਾਈਵਰ ਨੂੰ ਬਰਾਡਕਾਮ NetXtreme II BCM5706/5708/5709 ਸੀਰੀਜ਼ PCI/PCI-X ਗੀਗਾਬਿੱਟ ਈਥਰਨੈੱਟ ਨੈੱਟਵਰਕ ਇੰਟਰਫੇਸ ਕਾਰਡ (NIC) ਅਤੇ ਬਰਾਡਕਾਮ NetXtreme II BCM57710/57711/57712/57800/57810/57840 ਸੀਰੀਜ਼ PCI-E 10 ਗੀਗਾਬਿੱਟ ਈਥਰਨੈੱਟ ਨੈੱਟਵਰਕ ਇੰਟਰਫੇਸ ਕਾਰਡ ਲਈ ਵਰਜਨ 0.7.4.3 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ, ਹੋਰ ਸੋਧਾਂ ਸਮੇਤ, VLAN ਅਤੇ ਰਾਊਟਿੰਗ ਸਹਿਯੋਗ ਵੀ ਦਿੱਤਾ ਗਿਆ ਹੈ।

3.2. ਨੈੱਟਵਰਕ ਡਰਾਈਵਰ

  • ib_qib ਜੰਤਰ ਡਰਾਈਵਰ ਲਈ ਸਹਿਯੋਗੀ ਕਰਨਲ ਵਿੱਚ ਜੋੜਿਆ ਗਿਆ ਹੈ ਜੋ Red Hat Enterprise Linux 5.9 ਨਾਲ ਦਿੱਤਾ ਹੈ। ib_qib ਡਰਾਈਵਰ QLogic's ib_ipath InfiniBand ਹੋਸਟ ਚੈਨਲ ਅਡਾਪਟਰ (HCA) ਜੰਤਰ ਡਰਾਈਵਰ ਦਾ ਅੱਪਡੇਟ ਵਰਜਨ ਹੈ ਜੋ SDR, DDR, ਅਤੇ QDR InfiniBand ਅਡਾਪਟਰਾਂ ਦੇ ਨਵੇਂ PCI ਐਕਸਪ੍ਰੈੱਸ QLE-series ਕਾਰਡਾਂ ਲਈ ਸਹਿਯੋਗ ਦਿੰਦਾ ਹੈ।
  • Solarflare ਡਰਾਈਵਰ (sfc) ਨੂੰ ਵਰਜਨ 3.1 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ SFE4003 ਬੋਰਡ ਅਤੇ TXC43128 PHY ਸਹਿਯੋਗ ਦਿੱਤਾ ਗਿਆ ਹੈ।
  • bnx2x ਫਰਮਵੇਅਰ ਨੂੰ ਵਰਜਨ 7.2.51 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਬਰਾਡਕਾਮ 57710/57711/57712 ਚਿੱਪਾਂ ਲਈ ਸਹਿਯੋਗ ਸ਼ਾਮਿਲ ਕੀਤਾ ਜਾ ਸਕੇ।
  • bnx2x ਡਰਾਈਵਰ ਨੂੰ ਵਰਜਨ 1.72.51-0+ ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਬਰਾਡਕਾਮ 578xx, iSCSI ਆਫਲੋਡ, ਵਾਧੂ PHYs (EEE ਸਮਤੇ), ਲਈ ਸਹਿਯੋਗ, OEM-ਸੰਬੰਧਿਤ ਫੀਚਰਾਂ, ਬਹੁਤ ਸਾਰੇ ਬੱਗ ਫਿਕਸ ਦਿੱਤਾ ਜਾ ਸਕਣ।
  • bnx2 ਡਰਾਈਵਰ ਨੂੰ ਵਰਜਨ 2.2.1+ ਤੱਕ ਅੱਪਡੇਟ ਕੀਤਾ ਗਿਆ ਹੈ।
  • cnic ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ FCoE ਪੈਰਿਟੀ ਐਰਰ ਰਿਕਵਰੀ, ਅੰਕੜੇ ਸਹਿਯੋਗ, ਅਤੇ FCoE ਸਮਰੱਥਾ ਇਸ਼ਤਿਹਾਰਬਾਜੀ ਸ਼ਾਮਿਲ ਕੀਤੀ ਜਾ ਸਕੇ।
  • cxgb3 ਡਰਾਈਵਰ ਨੂੰ Chelsio T3 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
  • cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਨੈੱਟਵਰਕ ਕੰਟਰੋਲਰ ਲਈ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Chelsio T480-CR and T440-LP-CR ਅਡਾਪਟਰਾਂ ਲਈ ਸਹਿਯੋਗ ਦਿੱਤਾ ਗਿਆ ਹੈ।
  • cxgb4 ਫਰਮਵੇਅਰ ਨੂੰ ਅੱਪਸਟਰੀਮ ਵਰਜਨ 1.4.23.0 ਤੱਕ ਅੱਪਡੇਟ ਕੀਤਾ ਗਿਆ ਹੈ।
  • iw_cxgb3 ਡਰਾਈਵਰ ਨੂੰ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • iw_cxgb4 ਡਰਾਈਵਰ ਨੂੰ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
  • cxgb4i, cxgb3i, ਅਤੇ libcxgbi ਡਰਾਈਵਰ ਅੱਪਡੇਟ ਕੀਤੇ ਗਏ ਹਨ।
  • netxen_nic ਡਰਾਈਵਰ ਨੂੰ ਵਰਜਨ 4.0.79 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Minidump ਸਹਿਯੋਗ ਸ਼ਾਮਿਲ ਹੈ।
  • tg3 ਡਰਾਈਵਰ ਨੂੰ ਬਰਾਡਕਾਮ Tigon3 ਈਥਰਨੈੱਟ ਜੰਤਰ ਨੂੰ ਵਰਜਨ 3.123 ਤੱਕ ਅੱਪਡੇਟ ਕੀਤਾ ਗਿਆ ਹੈ।
  • ixgbe ਡਰਾਈਵਰ ਨੂੰ 10 ਗੀਗਾਬਿੱਟ PCI ਐਕਸਪ੍ਰੈੱਸ ਨੈੱਟਵਰਕ ਜੰਤਰ ਲਈ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਹੇਠਲੇ ਸੁਧਾਰ ਕੀਤੇ ਗਏ ਹਨ:
    • Intel ਈਥਰਨੈੱਟ 82599 10 ਗੀਗਾਬਿੱਟ ਈਥਰਨੈੱਟ ਕੰਟਰੋਲਰ ਲਈ ਸਹਿਯੋਗ।
    • Quad ਪੋਰਟ 10 ਗੀਗਾਬਿੱਟ ਈਥਰਨੈੱਟ ਅਡਾਪਟਰ ਲਈ ਸਹਿਯੋਗ ਜੋ Intel ਈਤਰਨੈੱਟ 82599 10 ਗੀਗਾਬਿੱਟ ਈਥਰਨੈੱਟ ਕੰਟਰੋਲਰ ਤੇ ਅਧਾਰਿਤ ਹੈ।
    • ਮੋਡੀਊਲ ਪੈਰਾਮੀਟਰ (allow_unsupported_sfp) ਜੋੜੇ ਗਏ ਗਨ ਤਾਂ ਜੋ ਨਾ- ਜਾਂਚੇ ਅਤੇ ਨਾ-ਸੁਰੱਖਿਅਤ ਇਨਹਾਂਸਡ ਛੋਟੇ ਫਾਰਮ-ਫੈਕਟਰ ਪਲੱਗਯੋਗ (SFP+) ਮੋਡੀਊਲਾਂ ਨੂੰ ਮਨਜੂਰੀ ਮਿਲ ਸਕੇ।
  • ixgbevf ਡਰਾਈਵਰ ਨੂੰ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਹਾਰਡਵੇਅਰ ਲਈ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਦਿੱਤੇ ਜਾਣ। ਨਾਲ ਹੀ, 100MB ਲਿੰਕ ਸਪੀਡ ਦੀ ਪਛਾਣ ਕਰਨ ਲਈ ਸਹਿਯੋਗ ਵੀ ਜੋੜਿਆ ਗਿਆ ਹੈ।
  • igbvf ਡਰਾਈਵਰ ਨੂੰ ਅੱਪਸਟਰੀਮ ਵਰਜਨ 2.0.1-k-1 ਤੱਕ ਅੱਪਡੇਟ ਕੀਤਾ ਗਿਆ ਹੈ।
  • igb ਡਰਾਈਵਰ ਨੂੰ Intel ਗੀਗਾਬਿੱਟ ਈਥਰਨੈੱਟ ਅਡਾਪਟਰਾਂ ਲਈ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Intel ਈਥਰਨੈੱਟ ਨੈੱਟਵਰਕ ਕੁਨੈਕਸ਼ਨ I210 ਅਤੇ Intel ਈਥਰਨੈੱਟ ਨੈੱਟਵਰਕ ਕੁਨੈਕਸ਼ਨ I211 ਲਈ ਸਹਿਯੋਗ ਦਿੱਤਾ ਗਿਆ ਹੈ।
  • e1000e ਡਰਾਈਵਰ ਨੂੰ Intel 82563/6/7, 82571/2/3/4/7/8/9, ਅਤੇ 82583 PCI-E ਕੰਟਰੋਲਰਾਂ ਲਈ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ Intel ਈਥਰਨੈੱਟ ਨੈੱਟਵਰਕ ਕੁਨੈਕਸ਼ਨ I217-LM ਲਈ ਸਹਿਯੋਗ ਦਿੱਤਾ ਹੈ।
  • bna ਡਰਾਈਵਰ ਹੁਣ ਤਕਨੀਕੀ ਜਾਣਕਾਰੀ ਵਿੱਚ ਨਹੀਂ ਮੰਨਿਆ ਜਾਵੇਗਾ। Red Hat Enterprise Linux 5.9 ਵਿੱਚ, BNA ਡਰਾਈਵਰ ਨੂੰ ਪੂਰੀ ਤਰਾਂ ਸਹਿਯੋਗ ਹੈ। ਨਾਲ ਹੀ, BNA ਡਰਾਈਵਰ ਅਤੇ ਫਰਮਵੇਅਰ ਨੂੰ ਵਰਜਨ 3.0.23.0 ਤੱਕ ਅੱਪਡੇਟ ਕੀਤਾ ਗਿਆ ਹੈ।
  • qlge ਡਰਾਈਵਰ ਨੂੰ ਵਰਜਨ 1.00.00.30 ਤੱਕ ਅੱਪਡੇਟ ਕੀਤਾ ਗਿਆ ਹੈ।
  • qlcnic ਡਰਾਈਵਰ ਨੂੰ HP NC-ਸੀਰੀਜ਼ QLogic 10 ਗੀਗਾਬਿੱਟ ਸਰਵਰ ਅਡਾਪਟਰਾਂ ਲਈ ਵਰਜਨ 5.0.29 ਤੱਕ ਅੱਪਡੇਟ ਕੀਤਾ ਗਿਆ ਹੈ।
  • be2net ਡਰਾਈਵਰ ਨੂੰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ ਵਰਜਨ 4.2.116r ਤੱਕ ਅੱਪਡੇਟ ਕੀਤਾ ਗਿਆ ਹੈ।
  • enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.35+ ਤੱਕ ਅੱਪਡੇਟ ਕੀਤਾ ਗਿਆ ਹੈ।

3.3. ਫੁਟਕਲ ਡਰਾਈਵਰ

  • mlx4 ib ਅਤੇ net ਡਰਾਈਵਰਾਂ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ। ਨਾਲ ਹੀ, EEH ਐਰਰ ਰਿਕਵਰੀ ਲਈ ਸਹਿਯੋਗ mlx4 ਡਰਾਈਵਰ ਵਿੱਚ ਜੋੜਿਆ ਗਿਆ ਹੈ।
  • mlx4_en ਡਰਾਈਵਰ ਨੂੰ ਵਰਜਨ 1.5.3 ਤੱਕ ਅੱਪਡੇਟ ਕੀਤਾ ਗਿਆ ਹੈ।
  • mlx4_core ਡਰਾਈਵਰ ਨੂੰ ਵਰਜਨ 1.0-ofed1.5.4 ਤੱਕ ਅੱਪਡੇਟ ਕੀਤਾ ਗਿਆ ਹੈ।
  • ALSA HDA ਆਡੀਓ ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਚਿੱਪਸੈੱਟਾਂ ਅਤੇ HDA ਆਡੀਓ ਕੋਡਕਾਂ ਲਈ ਸਹਿਯੋਗ ਯੋਗ ਕੀਤਾ ਜਾਂ ਸੋਧਿਆ ਜਾ ਸਕੇ।
  • IPMI ਡਰਾਈਵਰ ਨੂੰ ਨਵੇਂ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।

ਅਧਿਆਇ 4. ਫਾਇਲ ਸਿਸਟਮ ਅਤੇ ਸਟੋਰੇਜ਼ ਪਰਬੰਧਨ

FIPS ਮੋਡ ਸਹਿਯੋਗ dmraid ਲਈ
Red Hat Enterprise Linux 5.9 ਵਿੱਚ FIPS ਮੋਡ ਨੂੰ dmraid root ਜੰਤਰਾਂ ਨਾਲ ਵਰਤਣ ਲਈ ਸਹਿਯੋਗ ਦਿੱਤਾ ਗਿਆ ਹੈ। ਇੱਕ dmraid ਜੰਤਰ ਹੁਣ FIPS ਚੈੱਕਸਮ ਜਾਂਚਣ ਤੋਂ ਪਹਿਲਾਂ ਸਰਗਰਮ ਕੀਤਾ ਜਾਂਦਾ ਹੈ।

ਅਧਿਆਇ 5. ਮੈਂਬਰੀ ਮੈਨੇਜਮੈਂਟ

RHN ਕਲਾਸਿਕ ਤੋਂ ਮੈਂਬਰੀ ਸਹਾਇਕ ਮੈਨੇਜਰ ਵੱਲ ਮਾਈਗਰੇਸ਼ਨ
Red Hat Enterprise Linux 5.9, ਯੂਜ਼ਰ RHN ਕਲਾਸਿਕ ਤੋਂ Red Hat Subscription Asset Manager (SAM) ਵੱਲ ਮਾਈਗਰੇਟ ਕਰ ਸਕਦੇ ਹਨ। ਮੈਂਬਰੀ ਜਾਣਕਾਰੀ ਅਤੇ ਕਲਾਂਈਟ ਮਸ਼ੀਨਾਂ ਉੱਪਰ ਸਾਫਟਵੇਅਰ ਅੱਪਡੇਟਾਂ ਦੇ ਪਰਬੰਧਨ ਲਈ SAM ਪਰਾਕਸੀ ਦੇ ਤੌਰ ਤੇ ਕੰਮ ਕਰਦਾ ਹੈ। ਮਾਈਗਰੇਸ਼ਨ ਕਾਰਵਾਈ ਬਾਰੇ ਵਧੇਰੇ ਜਾਣਕਾਰੀ ਲਈ, ਮੈਂਬਰੀ ਮੈਨੇਜਮੈਂਟ ਗਾਈਡ ਵੇਖੋ।

ਬਾਹਰੀ ਸਰਵਰ ਤੇ ਰਜਿਸਟਰ ਕਰ ਰਿਹਾ ਹੈ
ਸਿਸਟਮ ਰਜਿਸਟਰੇਸ਼ਨ ਦੌਰਾਨ ਰਿਮੋਟ ਸਰਵਰ ਦੀ ਚੋਣ ਲਈ ਸਹਿਯੋਗ ਹੁਣ ਮੈਂਬਰੀ ਮੈਨੇਜਰ ਵਿੱਚ ਜੋੜਿਆ ਗਿਆ ਹੈ। ਮੈਂਬਰੀ ਮੈਨੇਜਰ ਯੂਜ਼ਰ ਇੰਟਰਫੇਸ ਰਿਜਸਟਰ ਕਰਨ ਵਾਲੇ ਸਰਵਰ ਦੇ URL ਲਈ ਇੱਕ ਚੋਣ ਦਿੰਦਾ ਹੈ, ਪੋਰਟ ਅਤੇ ਅਗੇਤਰ ਨਾਲ, ਰਜਿਸਟਰੇਸ਼ਨ ਕਾਰਵਾਈ ਦੌਰਾਨ। ਨਾਲ ਹੀ,ਕਮਾਂਡ ਲਾਈਨ ਤੇ ਰਜਿਸਟਰ ਕਰਨ ਵੇਲੇ, --serverurl ਨੂੰ ਰਜਿਸਟਰ ਕਰਨ ਵਾਲਾ ਸਰਵਰ ਦੇਣ ਲਈ ਵਰਤਿਆ ਜਾ ਸਕਦਾ ਹੈ। ਇਸ ਫੀਚਰ ਬਾਰੇ ਵਧੇਰੇ ਜਾਣਕਾਰੀ ਲਈ, Subscription Management Guideਵੇਖੋ।

ਫਸਟਬੂਟ ਸਿਸਟਮ ਰਜਿਸਟਰੇਸ਼ਨ
Red Hat Enterprise Linux 5.9 ਵਿੱਚ, firstboot ਸਿਸਟਮ ਰਜਿਸਟਰੇਸ਼ਨ ਦੌਰਾਨ, Red Hat ਮੈਂਬਰੀ ਮੈਨੇਜਮੈਂਟ ਹੁਣ ਮੂਲ ਚੋਣ ਹੈ।

ਮੈਂਬਰੀ ਮੈਨੇਜਰ gpgcheck ਵਰਤਾਓ
ਮੈਂਬਰੀ ਮੈਨੇਜਰ ਹੁਣ gpgcheck ਨੂੰ ਉਹਨਾਂ ਰਿਪੋਜ਼ਟਰੀਆਂ ਲਈ ਅਯੋਗ ਕਰਦਾ ਹੈ ਜਿਨਾਂ ਦਾ ਇਹ ਪਰਬੰਧਨ ਕਰਦਾ ਹੈ ਅਤੇ ਖਾਲੀ gpgkey ਹੈ। ਰਿਪੋਜ਼ਟਰੀ ਮੁੜ-ਯੋਗ ਕਰਨ ਲਈ, GPG ਕੁੰਜੀਆਂ ਅੱਪਲੋਡ ਕਰੋ, ਅਤੇ ਜਾਂਚ ਕਰੋ ਕਿ ਸਹੀ URL ਆਪਣੀ ਸੰਖੇਪ ਪਰਿਭਆਸ਼ਾ ਵਿੱਚ ਦਿੱਤਾ ਹੈ।

ਸਰਵਰ-ਸਾਈਡ ਹਟਾਓ
ਸਿਸਟਮ ਪਰੋਫਾਈਲ ਹੁਣ ਅਨ-ਰਜਿਸਟਰ ਹੁੰਦੇ ਹਨ ਜਦੋਂ ਉਹ ਗਾਹਕ ਪੋਰਟਲ ਤੋਂ ਹਟਾਏ ਜਾਂਦੇ ਹਨ ਤਾਂ ਕਿ ਸਾਰਟੀਫਿਕੇਟ-ਅਧਾਰਿਤ RHN ਜਾਂਚ ਦੌਰਾਨ ਫਿਰ ਨਾ ਜਾਂਚੇ ਜਾਣ।

ਸਿਫਾਰਸ਼ੀ ਸਰਵਿਸ ਲੈਵਲ
ਮੈਂਬਰੀ ਮੈਨੇਜਰ ਹੁਣ ਯੂਜ਼ਰਾਂ ਨੂੰ ਸਿਫਾਰਸ਼ ਕੀਤੇ ਸਰਵਿਸ ਲੈਵਲ ਨਾਲ ਜੋੜਨ ਲਈ ਮੱਦਦ ਕਰਦਾ ਹੈ ਜੋ ਸਵੈ-ਮੈਂਬਰੀ ਅਤੇ ਹੀਲਿੰਗ ਲਾਜਿਕ ਕਰਕੇ ਹੁੰਦਾ ਹੈ। ਸਰਵਿਸ ਲੈਵਲਾਂ ਬਾਰੇ ਹੋਰ ਜਾਣਕਾਰੀ ਲਈ, ਮੈਂਬਰੀ ਪਰਬੰਧਨ ਗਾਈਡ ਵੇਖੋ।

ਖਾਸ ਛੋਟੇ ਰੀਲੀਜ਼ ਲਈ ਅੱਪਡੇਟ ਸੀਮਿਤ ਕਰ ਰਿਹਾ ਹੈ
ਮੈਂਬਰੀ ਮੈਨੇਜਰ ਹੁਣ ਯੂਜ਼ਰਾਂ ਨੂੰ ਖਾਸ ਰੀਲੀਜ਼ ਚੁਣ ਲਈ ਮੱਦਦ ਕਰਦਾ ਹੈ (ਉਦਾਹਰਨ ਲਈ, Red Hat Enterprise Linux 5.8), ਜੋ ਮਸ਼ੀਨ ਨੂੰ ਉਸੇ ਰੀਲੀਮ ਨਾਲ ਪਾਬੰਦ ਕਰੇਗਾ। ਇਸ ਰੀਲੀਜ਼ ਤੋਂ ਪਹਿਲਾਂ, ਪੈਕੇਜ ਅੱਪਡੇਟਾਂ ਲਈ ਕੋਈ ਸੀਮਾ ਨਹੀਂ ਸੀ ਅਤੇ ਨਵੇਂ ਪੈਕੇਜ ਪੁਰਾਣੇ ਛੋਟੇ ਰੀਲੀਜ਼ਾਂ (ਉਦਾਹਰਨ ਲਈ, Red Hat Enterprise Linux 5.9) ਦਾ ਹਿੱਸਾ ਵੀ ਬਣ ਜਾਂਦੇ ਸੀ।

GUI ਵਿੱਚ ਵਰਤੋਂ ਲਈ ਤਬਦੀਲੀਆਂ
ਮੈਂਬਰੀ ਮੈਨੇਜਰ ਗਰਾਫੀਕਲ ਯੂਜ਼ਰ ਇੰਟਰਫੇਸ ਸੋਧਿਆ ਗਿਆ ਹੈ ਜਿਸ ਵਿੱਚ ਗਾਹਕ ਸੁਝਾਅ ਵਾਲੀਆਂ ਤਬਦੀਲੀਆਂ ਹਨ।

ਅਧਿਆਇ 6. ਸੁਰੱਖਿਆ ਅਤੇ ਪ੍ਰਮਾਣਿਕਤਾ

pam_cracklib ਲਈ ਵਾਧੂ ਪਾਸਵਰਡ ਜਾਂਚ
Red Hat Enterprise Linux 5.9 ਵਿੱਚ maxclassrepeat ਅਤੇ gecoscheck ਚੋਣਾਂ ਲਈ pam_cracklib ਮੋਡੀਊਲ ਵਾਸਤੇ ਬੈਕਪੋਰਟ ਸਹਿਯੋਗ ਜੋੜਿਆ ਗਿਆ ਹੈ। ਇਹ ਚੋਣਾਂ ਯੂਜ਼ਰ ਦੁਆਰਾ ਦਿੱਤੇ ਗਏ ਨਵੇਂ ਪਾਸਵਰਡ ਦੀਆਂ ਵਿਸ਼ੇਸ਼ਤਾਵਾਂ ਜਾਂਚਣ ਲਈ ਵਰਤੀਆਂ ਜਾਂਦੀਆਂ ਹਨ ਅਤੇ ਨਿਰਧਾਰਤ ਸੀਮਾ ਪੂਰੀ ਨਾ ਕਰਨ ਤੇ ਪਾਸਵਰਡ ਰੱਦ ਕਰ ਦਿੰਦੀਆਂ ਹਨ। maxclassrepeat ਚੋਣ ਸੀਮਾ ਇੱਕੋਂ ਜਿਹੇ ਲਗਾਤਾਰ ਅੱਖਰਾਂ (ਛੋਟੇ ਅੱਖਰ, ਵੱਡੇ ਅੱਖਰ, ਅੰਕ, ਅਤੇ ਹੋਰ ਅੱਖਰ) ਤੇ ਸੀਮਾ ਲਾਉਂਦੀ ਹੈ। gecoscheck ਚੋਣ ਜਾਂਚ ਕਰਦੀ ਹੈ ਕਿ ਨਵੇਂ-ਦਿੱਤੇ ਪਾਸਵਰਡ ਵਿੱਚ ਸ਼ਬਦ (ਸਪੇਸ-ਵੱਖ ਸਤਰ) ਹਨ ਜੋ GECOS ਫੀਲਡ ਵਿੱਚੋਂ ਹਨ ਜੋ /etc/passwd ਐਂਟਰੀ ਵਿੱਚ ਹੈ। ਵਧੇਰੇ ਜਾਣਕਾਰੀ ਲਈ, pam_cracklib(8) man ਪੇਜ਼ ਵੇਖੋ।

M2Crypto ਲਈ IPv6 ਸਹਿਯੋਗ
m2crypto ਪੈਕੇਜ, ਜੋ ਲਾਇਬਰੇਰੀ ਦਿੰਦਾ ਹੈ ਜੋ ਪਰੋਗਰਾਮਾਂ ਨੂੰ OpenSSL ਫੰਕਸ਼ਨਾਂ ਨੂੰ ਪਾਇਥਨ ਸਕਰਿਪਟਾਂ ਤੋਂ ਕਾਲ ਕਰਨ ਵਿੱਚ ਮੱਦਦ ਕਰਦੀ ਹੈ, ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ HTTPS ਸਥਾਪਨ ਤਬਦੀਲ ਕੀਤਾ ਜਾ ਸਕੇ ਤਾਂ ਜੋ IPv4 ਅਤੇ IPv6 ਦੋਨਾਂ ਨਾਲ ਕੰਮ ਕੀਤਾ ਜਾ ਸਕੇ। ਨਾਲ ਹੀ, M2Crypto.SSL.Connection ਆਬਜੈਕਟ ਹੁਣ IPv6 ਸਾਕਟ ਬਣਾਉਣ ਲਈ ਗਾਈਡ ਕੀਤੇ ਜਾਂਦੇ ਹਨ।

sudoers ਐਂਟਰੀਆਂ ਦੀ ਸੂਚੀ ਵਿੱਚ ਮੇਲ ਲੱਭ ਰਿਹਾ ਹੈ
sudo ਸਹੂਲਤ /etc/nsswitch.conf ਫਾਇਲ ਨੂੰ sudoers ਐਂਟਰੀਆਂ ਲਈ ਵਰਤ ਸਕਦਾ ਹੈ ਅਤੇ ਫਾਇਲਾਂ ਜਾਂ LDAP ਵਿੱਚ ਜਾਂਚ ਕਰ ਸਕਦਾ ਹੈ। ਪਹਿਲਾਂ, ਜਦੋਂ ਇੱਕ ਮੇਲ sudoers ਐਂਟਰੀ ਦੇ ਡਾਟਾਬੇਸ ਵਿੱਚ ਲੱਭਿਆ ਜਾਂਦਾ ਸੀ, ਜਾਂਚ ਫਿਰ ਵੀ ਹੋਰ ਡਾਟਾਬੇਸ ਵਿੱਚ ਜਾਰੀ ਰਹਿੰਦੀ ਸੀ। Red Hat Enterprise Linux 5.9 ਵਿੱਚ, ਇੱਕ ਚੋਣ /etc/nsswitch.conf ਫਾਇਲ ਵਿੱਚ ਜੋੜੀ ਗਈ ਹੈ ਜੋ ਯੂਜ਼ਰਾਂ ਨੂੰ ਡਾਟਾਬੇਸ ਨਿਰਧਾਰਤ ਕਰਨ ਵਿੱਚ ਮੱਦਦ ਕਰਦੀ ਹੈ ਜਿਸ ਤੋਂ ਬਾਅਦ sudoers ਐਂਟਰੀ ਦਾ ਮੇਲ ਕਾਫੀ ਹੁੰਦੀ ਹੈ। ਇਸ ਨਾਲ ਹੋਰ ਡਾਟਾਬੇਸ ਵਿੱਚ ਜਾਂਚ ਕਰਨ ਦੀ ਲੋੜ ਨਹੀਂ ਪੈਂਦੀ; ਇਸ ਤਰਾਂ, ਵੱਡੇ ਇਨਵਾਇਰਮੈਂਟਾਂ ਵਿੱਚ sudoers ਐਂਟਰੀ ਦੀ ਜਾਂਚ ਵਿੱਚ ਸੁਧਾਰ ਹੁੰਦਾ ਹੈ। ਇਹ ਵਰਤਾਓ ਮੂਲ ਹੂ ਯੋਗ ਨਹੀਂ ਹੁੰਦਾ ਅਤੇ [SUCCESS=return] ਸਤਰ ਦੀ ਸੰਰਚਨਾ ਕਰਨ ਨਾਲ ਹੁੰਦਾ ਹੈ। ਜਦੋਂ ਡਾਟਾਬੇਸ ਵਿੱਚ ਮੇਲ ਲੱਭਦਾ ਹੈ ਜੋ ਸਿੱਦਾ ਹੀ ਇਸ ਸਤਰ ਤੇ ਆਉਂਦਾ ਹੈ, ਫਿਰ ਹੋਰ ਡਾਟਾਬੇਸ ਜਾਂਚਣ ਦੀ ਲੋੜ ਨਹੀਂ ਪੈਂਦੀ।

ਅਧਿਆਇ 7. ਕੰਪਾਈਲਰ ਅਤੇ ਟੂਲ

SystemTap
SystemTap ਇੱਕ ਟਰੇਸਿੰਗ ਅਤੇ ਪਰੌਬਿੰਗ ਟੂਲ ਹੈ ਜੋ ਯੂਜ਼ਰਾਂ ਨੂੰ ਓਪਰੇਟਿੰਗ ਸਿਸਟਮ (ਖਾਸ ਕਰਕੇ ਕਰਨਲ) ਦੀਆਂ ਸਰਗਰਮੀਆਂ ਨੂੰ ਸਮਝਣ ਅਤੇ ਨਿਗਰਾਨੀ ਕਰਨ ਲਈ ਮਦਦ ਕਰਦਾ ਹੈ। ਇਹ netstat, ps, top, ਅਤੇ iostat ਵਰਗੇ ਟੂਲਾਂ ਵਾਂਗ ਜਾਣਕਾਰੀ ਦਿੰਦਾ ਹੈ; ਇਸ ਲਈ, SystemTap ਇਕੱਠੀ ਕੀਤੀ ਜਾਣਕਾਰੀ ਲਈ ਵਧੇਰੇ ਫਿਲਟਰਿੰਗ ਅਤੇ ਪੜਤਾਲ ਚੋਣਾਂ ਦਿੰਦਾ ਹੈ।

SystemTap ਨੂੰ Red Hat Enterprise Linux 5.9 ਵਿੱਚ ਵਰਜਨ 1.8 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਹੇਠਲੇ ਫੀਚਰ ਅਤੇ ਸੋਧਾਂ ਹਨ:
  • SystemTap ਰੰਨਟਾਈਮ (staprun) ਹੁਣ -T ਟਾਈਮਆਊਟ ਚੋਣ ਨੂੰ ਸਵੀਕਾਰ ਕਰਦੀ ਹੈ ਜੋ ਸਕਰਿਪਟਾਂ ਤੋਂ ਘੱਟ ਚੇਤਾਵਨੀਆਂ ਨੂੰ ਪੋਲ ਕਰਨ ਦੀ ਮਨਜੂਰੀ ਦਿੰਦਾ ਹੈ।
  • ਜਦੋਂ SystemTap ਦੁਆਰਾ ਵਰਤਿਆ ਜਾਂਦਾ ਹੈ, kbuild $PATH ਇਨਵਾਇਰਮੈਂਟ ਹੁਣ ਸਾਫ ਹੋ ਜਾਂਦਾ ਹੈ।
  • printf ਫਾਰਮੈਟ ਹੁਣ %#c ਕੰਟਰੋਲ ਪੈਰਾਮੀਟਰ ਨੂੰ ਵਰਤਣ ਦੇ ਯੋਗ ਹੋ ਗਿਆ ਹੈ ਤਾਂ ਜੋ ਨਾ-ਪਰਿੰਟ ਯੋਗ ਅੱਖਰ ਛੱਡੇ ਜਾ ਸਕਣ।
  • ਵਧੀਆ-ਪਰਿੰਟ ਬਿੱਟ ਫੀਲਡ ਹੁਣ ਅੰਕ ਵਰਤਦਾ ਹੈ; ਅੱਖਰ ਹੁਣ ਪਰਿੰਟਿੰਗ ਲਈ ਅਸਕੇਪ ਫਾਰਮੈਟਿੰਗ ਵਰਤਦੇ ਹਨ।
  • SystemTap ਕੰਪਾਈਲ-ਸਰਵਰ ਅਤੇ ਕਲਾਂਈਟ ਹੁਣ IPv6 ਨੈੱਟਵਰਕ ਲਈ ਸਹਿਯੋਗੀ ਹਨ।
  • SystemTap ਮੋਡੀਊਲ ਹੁਣ ਛੋਟੇ ਹਨ ਅਤੇ ਜਲਦੀ ਕੰਪਾਈਲ ਹੁੰਦੇ ਹਨ। ਮੋਡੀਊਲ' debuginfo ਹੁਣ ਮੂਲ ਹੀ ਸਹਿਯੋਗੀ ਹੈ।
  • @var ਸੰਟੈਕਸ ਹੁਣ ਇੱਕ ਬਦਲਵੀਂ ਭਾਸ਼ਾ ਹੈ DWARF ਵੇਰੀਏਬਲਾਂ ਨੂੰ uprobe ਅਤੇ kprobe ਹੈਂਡਲਰਾਂ (ਪਰੋਸੈੱਸ, ਕਰਨਲ, ਮੋਡੀਊਲ) ਵਿੱਚ ਵਰਤਣ ਲਈ।
  • SystemTap ਸਕਰਿਪਟ ਟਰਾਂਸਲੇਟਰ ਡਰਾਈਵਰ (stap) ਹੁਣ ਹੇਠਲੀਆਂ ਸਰੋਤ ਸੀਮਾ ਚੋਣਾਂ ਦਿੰਦਾ ਹੈ:
    --rlimit-as=NUM
    --rlimit-cpu=NUM
    --rlimit-nproc=NUM
    --rlimit-stack=NUM
    --rlimit-fsize=NUM
    
  • SystemTap ਕੰਪਾਈਲ-ਸਰਵਰ ਹੁਣ ਮਲਟੀਪਲ ਕੁਨੈਕਸ਼ਨਾਂ ਨੂੰ ਸਹਿਯੋਗ ਦਿੰਦਾ ਹੈ।
  • ਹੇਠਲੇ tapset ਫੰਕਸ਼ਨ 1.8 ਰੀਲੀਜ਼ ਵਿੱਚ ਛੱਡੇ ਗਏ ਹਨ ਅਤੇ 1.9 ਰੀਲੀਜ਼ ਵਿੱਚ ਹਟਾਏ ਜਾਣਗੇ:
    daddr_to_string()
    
  • SystemTap ਹੁਣ ਲੋਕਲ ਵੇਰੀਏਬਲਾਂ ਨੂੰ ਨਸ਼ਟ ਕਰਦਾ ਹੈ ਤਾਂ ਜੋ C ਹੈਡਰਾਂ ਨਾਲ tapsets ਦੁਆਰਾ ਪ੍ਰਤੀਰੋਧ ਹਟਾਇਆ ਜਾ ਸਕੇ।
  • embedded-C ਫੰਕਸ਼ਨ ਵਿੱਚ, ਨਵਾਂ ਪਰਿਭਾਸ਼ਤ ਮੈਕਰੋ STAP_ARG_* ਹੁਣ THIS->* ਨੋਟੇਸ਼ਨ ਦੀ ਥਾਂ ਤੇ ਵਰਤਿਆ ਜਾਣਾ ਚਾਹੀਦਾ ਹੈ।

ਅਧਿਆਇ 8. ਕਲੱਸਟਰਿੰਗ

IBM iPDU ਫੈਂਸ ਜੰਤਰ ਲਈ ਸਹਿਯੋਗ
Red Hat Enterprise Linux 5.9 ਵਿੱਚ IBM iPDU ਫੈਂਸ ਜੰਤਰ ਲਈ ਸਹਿਯੋਗ ਦਿੱਤਾ ਗਿਆ ਹੈ। ਇਸ ਫੈਂਸ ਜੰਤਰ ਦੇ ਪੈਰਾਮੀਟਰਾਂ ਬਾਰੇ ਹੋਰ ਜਾਣਕਾਰੀ ਲਈ, ਕਲੱਸਟਰ ਪਰਬੰਧਨ ਗਾਈਡ ਵੇਖੋ।

DLM ਹੈਸ਼ ਟੇਬਲ ਅਕਾਰ ਸੋਧ
ਡਿਸਟਰੀਬਿਊਟਡ ਲਾਕ ਮੈਨੇਜਰ (DLM) ਹੁਣ DLM ਹੈਸ਼ ਟੇਬਲ ਅਕਾਰ ਸੋਧ ਨੂੰ /etc/sysconfig/cman ਫਾਇਲ ਤੋਂ ਮਨਜੂਰ ਕਰਦਾ ਹੈ। /etc/sysconfig/cman ਫਾਇਲ ਵਿੱਚ ਹੇਠਲੇ ਪੈਰਾਮੀਟਰ ਸੈੱਟ ਕੀਤੇ ਜਾ ਸਕਦੇ ਹਨ:
DLM_LKBTBL_SIZE=<size_of_table>
DLM_RSBTBL_SIZE=<size_of_table>
DLM_DIRTBL_SIZE=<size_of_table>

ਜੋ, ਨਤੀਜੇ ਵਜੋਂ, ਹੇਠਲੀਆਂ ਫਾਇਲਾਂ ਵਿੱਚ ਮੁੱਲ ਤਬਦੀਲ ਕਰਦੇ ਹਨ:
/sys/kernel/config/dlm/cluster/lkbtbl_size
/sys/kernel/config/dlm/cluster/rsbtbl_size
/sys/kernel/config/dlm/cluster/dirtbl_size

ਅਧਿਆਇ 9. ਵੁਰਚੁਲਾਈਜ਼ੇਸ਼ਨ

Microsoft Hyper-V ਡਰਾਈਵਰ ਜੋੜਨੇ ਅਤੇ ਇਹਨਾਂ ਲਈ ਗਿਸਟ ਇੰਸਟਾਲੇਸ਼ਨ ਸਹਿਯੋਗ
ਸ਼ਾਮਿਲ ਕੀਤੀ Red Hat Enterprise Linux ਗਿਸਟ ਇੰਸਟਾਲੇਸ਼ਨ, ਅਤੇ Hyper-V ਪੈਰਾ-ਵਰਚੁਅਲਾਈੰਡ ਜੰਤਰ ਸਹਿਯੋਗ Red Hat Enterprise Linux 5.9 ਵਿੱਚ Microsoft Hyper-V ਉੱਪਰ ਯੂਜ਼ਰਾਂ ਨੂੰ Red Hat Enterprise Linux 5.9 ਨੂੰ ਗਿਸਟ ਤੌਰ ਤੇ Microsoft Hyper-V ਹਾਈਪਰਵਾਈਸਰਾਂ ਵਿੱਚ ਚਲਾਉਣ ਲਈ ਮੱਦਦ ਕਰਦਾ ਹੈ। ਹੇਠਲੇ Hyper-V ਡਰਾਈਵਰ ਅਤੇ ਇੱਕ ਘੜੀ ਸਰੋਤ Red Hat Enterprise Linux 5.9 ਵਾਲੇ ਕਰਨਲ ਨਾਲ ਜੋੜਿਆ ਗਿਆ ਹੈ:
  • ਇੱਕ ਨੈੱਟਵਰਕ ਡਰਾਈਵਰ (hv_netvsc)
  • ਇੱਕ ਸਟੋਰੇਜ਼ ਡਰਾਈਵਰ (hv_storvsc)
  • ਇੱਕ HID-ਅਨੁਕੂਲ ਮਾਊਸ ਡਰਾਈਵਰ (hid_hyperv)
  • ਇੱਕ VMbus ਡਰਾਈਵਰ (hv_vmbus)
  • ਇੱਕ util ਡਰਾਈਵਰ (hv_util)
  • ਇੱਕ ਘੜੀ ਸਰੋਤ (i386: hyperv_clocksource, AMD64/Intel 64: HYPER-V timer)

Red Hat Enterprise Linux 5.9 ਵਿੱਚ ਗਿਸਟ Hyper-V ਕੁੰਜੀ-ਮੁੱਲ ਜੋੜਾ (KVP) ਡੈਮਨ (hypervkvpd) ਵੀ ਦਿੱਤਾ ਗਿਆ ਹੈ ਜੋ ਮੁਢਲੀ ਜਾਣਕਾਰੀ ਦਿੰਦਾ ਹੈ, ਜਿਵੇਂ ਗਿਸਟ IP, FQDN, OS ਨਾਂ, ਅਤੇ OS ਰੀਲੀਜ਼ ਨੰਬਰ, ਹੋਸਟ ਨੂੰ VMbus ਰਾਹੀਂ ਦਿੰਦਾ ਹੈ।

ਅਧਿਆਇ 10. ਆਮ ਕਰਨਲ ਅੱਪਡੇਟ

samba3x ਪੈਕੇਜ ਅੱਪਡੇਟ ਕੀਤਾ ਗਿਆ ਹੈ
Red Hat Enterprise Linux 5.9 ਵਿੱਚ ਰੀਬੇਸ ਕੀਤਾ samba3x ਪੈਕੇਜ ਦਿੱਤਾ ਗਿਆ ਹੈ ਜੋ ਬਹੁਤ ਸਾਰੇ ਬੱਗ ਫਿਕਸ ਅਤੇ ਸੁਧਾਰ ਰੱਖਦਾ ਹੈ, ਖਾਸ ਕਰਕੇ SMB2 ਪਰੋਟੋਕਾਲ ਲਈ ਸਹਿਯੋਗੀ। SMB2 ਸਹਿਯੋਗੀ ਨੂੰ ਹੇਠਲੇ ਪੈਰਾਮੀਟਰ ਨਾਲ [global] ਭਾਗ ਵਿੱਚ ਯੋਗ ਕਰ ਸਕਦੇ ਹੋ ਜੋ /etc/samba/smb.conf ਫਾਇਲ ਵਿੱਚ ਹੈ:
max protocol = SMB2

ਸਾਵਧਾਨ

ਅੱਪਡੇਟ samba3x ਪੈਕੇਜ ਨਾਲ ID ਮੈਪਿੰਗ ਦਾ ਤਰੀਕਾ ਵੀ ਤਬਦੀਲ ਹੋ ਜਾਂਦਾ ਹੈ। ਯੂਜ਼ਰਾਂ ਨੂੰ ਆਪਣੀ ਮੌਜੂਦਾ ਸਾਂਬਾ ਸੰਰਚਨਾ ਫਾਇਲਾਂ ਤਬਦੀਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ, ਸਾਂਬਾ 3.6.0 ਲਈ ਜਾਰੀ ਸੂਚਨਾ ਵੇਖੋ।

OpenJDK 7
Red Hat Enterprise Linux 5.9 ਵਿੱਚ OpenJDK 7 ਲਈ ਪੂਰਾ ਸਹਿਯੋਗ ਹੈ ਜੋ OpenJDK 6 ਦਾ ਬਦਲਾਅ ਹੈ। java-1.7.0-openjdk ਪੈਕੇਜ OpenJDK 7 ਜਾਵਾ ਰੰਨਟਾਈਮ ਇਨਵਾਇਰਮੈਂਟ ਅਤੇ OpenJDK 7 ਜਾਵਾ ਸਾਫਟਵੇਅਰ ਡਿਵੈਲਪਮੈਂਟ ਕਿੱਟ ਦਿੰਦਾ ਹੈ। OpenJDK 7 ਵਿੱਚ ਆਰਜੀ-ਟਾਈਪ ਕੀਤੀ ਭਾਸ਼ਾ ਸਹਿਯੋਗ ਲਈ ਐਕਸਟੈਂਸ਼ਨ ਹੈ ਜੋ JVM ਉੱਪਰ ਚੱਲਦੀ ਹੈ, ਕਲਾਸ ਲੋਡਰ ਸੁਧਾਰ, ਯੂਨੀਕੋਡ 6.0 ਲਈ ਸਹਿਯੋਗ, ਅਤੇ ਅੱਪਡੇਟ I/O ਅਤੇ ਨੈੱਟਵਰਕਿੰਗ APIs ਵੀ ਸ਼ਾਮਿਲ ਹੈ। OpenJDK 7 Red Hat Enterprise Linux 6 ਵੀ ਵੀ ਉਪਲੱਬਧ ਹੈ।

ਨਵੇਂ ਜਾਵਾ 7 ਪੈਕੇਜ
java-1.7.0-ibm ਅਤੇ java-1.7.0-oracle ਪੈਕੇਜ ਹੁਣ Red Hat Enterprise Linux 5.9 ਵਿੱਚ ਉਪਲੱਬਧ ਹੈ।

ਨਵਾਂ libitm ਪੈਕੇਜ
libitm ਵਿੱਚ GNU ਟਰਾਂਜੈਕਸ਼ਨਲ ਮੈਮੋਰੀ ਲਾਇਬਰੇਰੀ ਸ਼ਾਮਿਲ ਹੈ, ਜੋ ਕਾਰਜ ਦੀ ਮੈਮੋਰੀ ਵਰਤਣ ਲਈ ਟਰਾਂਜੈਕਸ਼ਨਲ ਸਹਿਯੋਗ ਦਿੰਦੀ ਹੈ ਤਾਂ ਜੋ ਕਾਰਜ ਦੀ ਸ਼ੇਅਰ ਮੈਮੋਰੀ ਨਾਲ ਸਮਕਾਲਤਾ ਕਰਵਾਉਂਦੀ ਹੈ।

Rsyslog ਨੂੰ ਮੁੱਖ ਵਰਜਨ 5 ਤੱਕ ਅੱਪਡੇਟ ਕੀਤਾ ਗਿਆ ਹੈ
Red Hat Enterprise Linux 5.9 ਵਿੱਚ ਇੱਕ ਨਵਾਂ rsyslog5 ਪੈਕੇਜ ਹੈ ਜੋ rsyslog ਨੂੰ ਮੁੱਖ ਵਰਜਨ 5 ਤੱਕ ਅੱਪਗਰੇਡ ਕਰਦਾ ਹੈ।

ਖਾਸ

rsyslog5 ਪੈਕੇਜ ਮੌਜੂਦਾ rsyslog ਪੈਕੇਜ ਦਾ ਬਦਲ ਹੈ ਜੋ rsyslog ਦਾ ਮੁੱਖ ਵਰਜਨ 3 Red Hat Enterprise Linux 5 ਵਿੱਚ ਦਿੰਦਾ ਹੈ। rsyslog5 ਪੈਕੇਜ ਇੰਸਟਾਲ ਕਰਨ ਲਈ, rsyslog ਪੈਕੇਜ ਅਨ-ਇੰਸਟਾਲ ਕਰਨਾ ਜਰੂਰੀ ਹੈ।

rsyslog ਦਾ ਮੁੱਖ ਵਰਜਨ 5 ਨਾਲ ਅੱਪਗਰੇਡ ਬਹੁਤ ਸਾਰੇ ਸੁਧਾਰ ਅਤੇ ਬੱਗ ਫਿਕਸ ਦਿੰਦਾ ਹੈ। ਹੇਠਾਂ ਖਾਸ ਤਬਦੀਲੀਆਂ ਹਨ:
  • $HUPisRestart ਡਾਇਰੈਕਟਿਵ ਹਟਾਇਆ ਗਿਆ ਹੈ ਅਤੇ ਹੁਣ ਸਹਿਯੋਗ ਨਹੀਂ ਦਿੱਤਾ ਜਾਵੇਗਾ। Restart-type HUP ਪਰੋਸੈੱਸਿੰਗ ਹੁਣ ਉਪਲੱਬਧ ਨਹੀਂ ਹੋਵੇਗਾ। ਹੁਣ, ਜਦੋਂ SIGHUP ਸਿਗਨਲ ਮਿਲਦਾ, ਆਊਟਪੁੱਟ (ਬਹੁਤੀਆਂ ਹਾਲਤਾਂ ਵਿੱਚ ਲਾਗ ਫਾਇਲਾਂ) ਸਿਰਫ ਲਾਗ ਰੋਟੇਸ਼ਨ ਸਹਿਯੋਗ ਲਈ ਫਿਰ-ਖੋਲਿਆ ਜਾਂਦਾ ਹੈ।
  • ਸਪੂਲ ਫਾਇਲਾਂ ਦਾ ਫਾਰਮੈਟ (ਉਦਾਹਰਨ ਲਈ, ਡਿਸਕ-ਅਧਾਰਿਤ ਕਤਾਰਾਂ) ਤਬਦੀਲ ਹੋ ਗਿਆ ਹੈ। ਨਵੇਂ ਫਾਰਮੈਟ ਵਿੱਚ ਤਬਦੀਲ ਕਰਨ ਲਈ, ਸਪੀਲ ਫਾਇਲਾਂ ਹਟਾਓ, ਉਦਾਹਰਨ ਲਈ, rsyslogd ਬੰਦ ਕਰਕੇ। ਫਿਰ, Rsyslog ਅੱਪਗਰੇਡ ਜਾਰੀ ਕਰੋ, ਅਤੇ rsyslogd ਨੂੰ ਫਿਰ ਚਲਾਓ। ਅੱਪਗਰੇਡ ਹੋਣ ਤੇ, ਨਵਾਂ ਫਾਰਮੈਟ ਆਪੇ ਹੀ ਵਰਤਿਆ ਜਾਂਦਾ ਹੈ।
  • ਜਦੋਂ rsyslogd ਡੈਮਨ ਡੀਬੱਗ ਮੋਡ ਵਿੱਚ ਚੱਲ ਰਿਹਾ ਸੀ (-d ਚੋਣ ਨਾਲ), ਇਹ ਫੋਰਗਰਾਊਂਡ ਵਿੱਚ ਚੱਲਦਾ ਹੈ। ਇਹ ਠੀਕ ਕੀਤਾ ਗਿਆ ਹੈ ਅਤੇ ਹੁਣ ਡੈਮਨ ਬੈਕਗਰਾਊਂਡ ਵਿੱਚ ਚੱਲ ਸਕਦਾ ਹੈ, ਜਿਵੇਂ ਚਾਹੀਦਾ ਸੀ। ਧਿਆਨ ਰੱਖੋ ਕਿ ਹੁਣ -n ਚੋਣ ਨੂੰ ਵਰਤਿਆ ਜਾ ਸਕਦਾ ਹੈ ਤਾਂ ਜੋ rsyslogd ਨੂੰ ਆਪੇ ਹੀ ਬੈਕਗਰਾਊਂਡ ਵਿੱਚ ਚਲਾਉਣ ਤੋਂ ਰੋਕਿਆ ਜਾ ਸਕੇ।

Rsyslog ਦੇ ਇਸ ਵਰਜਨ ਵਿੱਚ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲਈ, http://www.rsyslog.com/doc/v5compatibility.html ਵੇਖੋ।

ਦੁਹਰਾਈ ਅਤੀਤ

ਸੁਧਾਈ ਅਤੀਤ
ਸੁਧਾਈ 1-0.2.3Tue Oct 23 2012Jaswinder Singh
message
ਸੁਧਾਈ 1-0.2.2Tue Dec 11 2012Jaswinder Singh
message
ਸੁਧਾਈ 1-0.2.1Tue Dec 11 2012Chester Cheng
Translation files synchronised with XML sources 1-0.2
ਸੁਧਾਈ 1-0.2Tue Dec 11 2012ਮਾਰਟੀਨ Prpič
Red Hat Enterprise Linux 5.9 ਜਾਰੀ ਸੂਚਨਾ ਦਾ ਰੀਲੀਜ਼
ਸੁਧਾਈ 1-0.1Mon Sep 24 2012Martin Prpič
Translation files synchronised with XML sources 1-0
ਸੁਧਾਈ 1-0Thu Sep 20 2012ਮਾਰਟੀਨ Prpič
Red Hat Enterprise Linux 5.9 ਬੀਟਾ ਜਾਰੀ ਸੂਚਨਾ ਦਾ ਜਾਰੀ ਹੋਣਾ